ਐਸਸੀ ਸਮਾਜ ਦੇ ਥਾਣਿਆਂ ਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਨਹੀਂ ਹੋ ਰਹੇ ਕੰਮ : ਠਰੋਲੀ, ਜੌਲੀ, ਹੈਪੀ
ਹੁਸ਼ਿਆਰਪੁਰ 1 ਮਈ ( ਤਰਸੇਮ ਦੀਵਾਨਾ ) – ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੋਰਸ ਦੀ ਇੱਕ ਹਗਾਮੀ ਮੀਟਿੰਗ ਪਿੰਡ ਸਤਿਆਲ ਵਿਖੇ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਯੂਨਾਈਟਡ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਜੌਲੀ ਅਤੇ ਬੇਗਮਪੁਰਾ ਟਾਈਗਰ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸ਼ੁਰੂ ਤੋਂ ਹੀ ਐਸਸੀ ਸਮਾਜ ਦੀ ਵਿਰੋਧੀ ਰਹੀ ਹੈ। ਆਗੂਆਂ ਨੇ ਆਮ ਆਦਮੀ ਦੀ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਮਾਨ ਸਰਕਾਰ ਨੂੰ ‘ਦਲਿਤ ਵਿਰੋਧੀ’ ਕਰਾਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਸੂਬੇ ਦੇ ਥਾਣਿਆਂ ਵਿੱਚ ਐਸਸੀ ਸਮਾਜ ਨਾਲ ਸਬੰਧਤ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਆਗੂਆਂ ਨੇ ਦੱਸਿਆ ਕਿ ਜਦੋਂ ਵੀ ਐੱਸ.ਸੀ. ਸਮਾਜ ਦਾ ਕੋਈ ਵਿਅਕਤੀ ਆਪਣੀ ਫਰਿਆਦ ਲੈ ਕੇ ਪੁਲਿਸ ਕੋਲ ਜਾਂਦਾ ਹੈ, ਤਾਂ ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਟਾਲ-ਮਟੋਲ ਹੀ ਕੀਤਾ ਜਾਂਦਾ ਹੈ ! ਉਹਨਾਂ ਦੋਸ਼ ਲਾਇਆ ਕਿ ਕਈ ਗੰਭੀਰ ਮਾਮਲਿਆਂ ਵਿੱਚ ਵੀ ਐਸਸੀ ਸਮਾਜ ਦੇ ਲੋਕਾਂ ਦੀ ਐੱਫ.ਆਈ.ਆਰ. ਦਰਜ ਨਹੀਂ ਕੀਤੀ ਜਾਂਦੀ !
ਗਰੀਬ ਅਤੇ ਪਿਛੜੇ ਵਰਗ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ
ਉਹਨਾਂ ਕਿਹਾ ਕਈ ਪੁਲਿਸ ਪ੍ਰਸ਼ਾਸਨ ‘ਤੇ ਕਥਿਤ ਤੌਰ ‘ਤੇ ਸੱਤਾਧਾਰੀ ਪਾਰਟੀ ਦਾ ਇੰਨਾ ਦਬਾਅ ਹੈ ਕਿ ਗਰੀਬ ਅਤੇ ਪਿਛੜੇ ਵਰਗ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ! ਉਹਨਾਂ ਕਿਹਾ ਕਿ ਕਈ ਥਾਣਿਆਂ ਵਿੱਚ ਤਾਇਨਾਤ ਕਈ ਅਧਿਕਾਰੀਆਂ ਦਾ ਵਤੀਰਾ ਵੀ ਐਸਸੀ ਸਮਾਜ ਠੀਕ ਨਹੀਂ ਹੁੰਦਾ । ਆਗੂਆਂ ਨੇ ਕਿਹਾ ਕਿ ਚੋਣਾਂ ਵੇਲੇ ‘ਬਦਲਾਅ’ ਦਾ ਨਾਅਰਾ ਦੇਣ ਵਾਲੀ ਭਗਵੰਤ ਮਾਨ ਸਰਕਾਰ ਅਸਲ ਵਿੱਚ ਐਸਸੀ ਸਮਾਜ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਵੱਡੇ-ਵੱਡੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਸੀਮਿਤ ਰਹਿ ਗਏ ਹਨ ਅਤੇ ਜ਼ਮੀਨੀ ਪੱਧਰ ‘ਤੇ ਐੱਸ.ਸੀ. ਸਮਾਜ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਸਿਰਫ਼ ਇਸ਼ਤਿਹਾਰਾਂ ਦੀ ਸਰਕਾਰ ਹੈ। ਥਾਣਿਆਂ ਵਿੱਚ ਦਲਿਤਾਂ ਨੂੰ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਜੇਕਰ ਮਾਨ ਸਰਕਾਰ ਨੇ ਇਹ ਵਤੀਰਾ ਨਾ ਬਦਲਿਆ ਤਾਂ 2027 ਵਿੱਚ ਆ ਰਹੀਆਂ ਚੌਣਾ ਵਿੱਚ ਮਾਨ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਥਾਣਿਆਂ ਵਿੱਚ ਐੱਸ.ਸੀ. ਸਮਾਜ ਦੇ ਕੰਮ ਪਹਿਲ ਦੇ ਆਧਾਰ ‘ਤੇ ਨਾ ਕੀਤੇ ਗਏ ਅਤੇ ਪੁਲਿਸ ਦਾ ਵਤੀਰਾ ਨਾ ਸੁਧਰਿਆ, ਤਾਂ ਪੂਰੇ ਪੰਜਾਬ ਵਿੱਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਕੌਂਡਲ, ਬਿਸ਼ਨ ਪਾਲ ਠਰੋਲੀ, ਮੋਹਿਤ ਬੱਧਣ, ਰੋਹਿਤ ਬੱਧਣ, ਢਿੱਲੋ, ਸੁਰਜੀਤ ਸਿੰਘ ਰਾਠੌਰ, ਪਵਨ ਬੱਬਰ, ਰਾਜੇਸ਼ ਕੰਡਾ, ਆਦਿ ਹਾਜ਼ਰ ਸਨ !

