Breaking
Thu. Apr 24th, 2025

ਸੁਖਬੀਰ ਬਾਦਲ ਨੇ ਲਾਲੀ ਬਾਜਵਾ ਨਾਲ ਦੁੱਖ ਸਾਂਝਾ ਕੀਤਾ

ਲਾਲੀ ਬਾਜਵਾ

ਹੁਸ਼ਿਆਰਪੁਰ 20 ਮਾਰਚ (ਤਰਸੇਮ ਦੀਵਾਨਾ)- ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਸਹੁਰਾ ਤੇ ਉੱਘੇ ਬਾਗਵਾਨ- ਸਮਾਜਸੇਵੀ ਊਧਮ ਸਿੰਘ ਚੱਠਾ ਜਿਨ੍ਹਾਂ ਦਾ ਪਿਛਲੀ ਦਿਨੀਂ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ ਦੇ ਸਬੰਧ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸਮੇਤ ਪਾਰਟੀ ਦੇ ਵੱਡੇ ਲੀਡਰ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਪੁੱਜੇ ਤੇ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਤੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਵ. ਊਧਮ ਸਿੰਘ ਚੱਠਾ ਵਰਗੇ ਸਮਾਜਸੇਵੀ ਲੋਕਾਂ ਕਾਰਨ ਹੀ ਸਮਾਜ ਦਾ ਸੰਤੁਲਨ ਕਾਇਮ ਰਹਿੰਦਾ ਹੈ ਤੇ ਅਜਿਹੇ ਲੋਕ ਸਮਾਜ ਵਿੱਚ ਲੰਬੇ ਸਮੇਂ ਲਈ ਆਪਣਾ ਪ੍ਰਭਾਵ ਛੱਡਦੇ ਹਨ। ਜਿਕਰਯੋਗ ਹੈ ਕਿ ਸਵ. ਊਧਮ ਸਿੰਘ ਚੱਠਾ ਨਮਿੱਤ ਪਾਠ ਦਾ ਭੋਗ 22 ਮਾਰਚ ਨੂੰ ਦੋਪਹਿਰ 1 ਵਜੇ ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਜਲੰਧਰ ਵਿਖੇ ਪਾਇਆ ਜਾਵੇਗਾ।

By admin

Related Post