Breaking
Sat. Oct 3rd, 2026

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਬੀ .ਸੀ ਵਿੰਗ ਦੇ ਢਾਂਚੇ ਦਾ ਐਲਾਨ ਸਤਿਨਾਮ ਸਿੰਘ ਬੰਟੀ ਚੱਗਰਾ ਜਿਲ੍ਹਾ ਸਹਿਰੀ ਪ੍ਰਧਾਨ ਨਿਯੁਕਤ

ਸਤਿਨਾਮ ਸਿੰਘ ਬੰਟੀ ਚੱਗਰਾ

ਹੁਸ਼ਿਆਰਪੁਰ 19 ਮਾਰਚ ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਸੁਖਬੀਰ ਬਾਦਲ ਨੇ ਹੁਸ਼ਿਆਰਪੁਰ ਜਿਲੇ ਨੂੰ ਸਨਮਾਨ ਦਿੰਦਿਆਂ ਸਤਨਾਮ ਸਿੰਘ ਬੰਟੀ ਨੂੰ ਜਿਲਾ ਹੁਸ਼ਿਆਰਪੁਰ ਸ਼ਹਿਰੀ ਦਾ ਜਿਲ੍ਹਾ ਪ੍ਰਧਾਨ ਅਤੇ ਸ. ਸੁਰਜੀਤ ਸਿੰਘ ਕੈਰੇ ਹੁਸ਼ਿਆਰਪੁਰ (ਦਿਹਾਤੀ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਇਹਨਾਂ ਨਿਯੁਕਤੀਆਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਕਿਹਾ ਕਿ ਸੁਖਬੀਰ ਬਾਦਲ ਹਮੇਸ਼ਾ ਹੀ ਮਿਹਨਤੀ ਵਰਕਰਾਂ ਦੀ ਕਦਰ ਕਰਦੇ ਹਨ ਸਤਿਨਾਮ ਸਿੰਘ ਬੰਟੀ ਚੱਗਰਾ ਨੇ ਹਮੇਸ਼ਾ ਪਾਰਟੀ ਦੇ ਲਈ ਦਿਨ ਰਾਤ ਇੱਕ ਕੀਤਾ ਹੈ ! ਤਲਵਾੜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਦੀਆਂ ਸੇਵਾਵਾਂ ਦੇ ਨਾਲ ਪਾਰਟੀ ਇਲਾਕੇ ਵਿੱਚ ਬਿਹਤਰ ਪ੍ਰਦਰਸ਼ਨ ਕਰੇਗੀ।

By admin

Related Post