ਹੁਸ਼ਿਆਰਪੁਰ 7 ਜਨਵਰੀ (ਤਰਸੇਮ ਦੀਵਾਨਾ ) – ਸਾਹਿਬ-ਏ-ਕਮਾਲ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇ ਆਗਮਨ ਗੁਰਪੁਰਬ ਤੇ ਸੁੱਖ ਚਮਕੀਲਾ, ਦੀ ਅਵਾਜ਼ ਵਿੱਚ ਸੀ੍ ਗੁਰੂ ਰਵਿਦਾਸ ਜੀ ਦਾ ਸ਼ਬਦ,, ਗੁਰਪੁਰਬ ਗੁਰਾਂ ਦਾ, ਦੀ ਰਿਕਾਰਡਿੰਗ ਬਹੁਤ ਜਲਦ ਕੀਤੀ ਜਾਂ ਰਹੀ ਹੈ। ਇਸ ਸਿੰਗਲ ਟਰੈਕ ਨੂੰ ਕਲਮਬੱਧ ਗੀਤਕਾਰ ਸੂਬਾ ਉਦੇਸੀਆ ਵਾਲ਼ਾ ਆਦਮਪੁਰ ਵਲੋਂ ਕੀਤਾ ਗਿਆ ਹੈ ਅਤੇ ਪ੍ਰੋਡਿਊਸਰ ਜਵਾਹਰ ਭਰੋਲੀ ਵਲੋਂ ਰਿਲੀਜ਼ ਕੀਤਾ ਜਾਵੇਗਾ।
ਹੋਰ ਜਾਣਕਾਰੀ ਦਿੰਦਿਆਂ ਗੀਤਕਾਰ ਸੂਬਾ ਉਦੇਸੀਆ ਵਾਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜਵਾਹਰ ਭਰੋਲੀ ਵਲੋਂ ਤਿਆਰ ਕੀਤਾ ਜਾਵੇਗਾ ਅਤੇ ਇਸ ਦਾ ਵੀਡੀਓ ਬਿੱਟੂ ਅਰੋੜਾ ਵੱਲੋਂ ਧਾਰਮਿਕ ਸਥਾਨਾਂ ਤੇ ਸੂਟ ਕੀਤਾ ਜਾਵੇਗਾ। ਇਸ ਧਾਰਮਿਕ ਗੀਤ ਨੂੰ ਕੰਪਨੀ ਜੇ ਆਰ ਸੀ ਵਲੋਂ ਰਿਲੀਜ਼ ਕੀਤਾ ਜਾਵੇਗਾ ਅਤੇ ਇਸ ਗੀਤ ਨੂੰ ਯੂ ਟਿਊਬ ਦੇ ਨਾਲ ਨਾਲ ਧਾਰਮਿਕ ਚੈਨਲਾਂ ਤੇ ਚਲਾਇਆਂ ਜਾਵੇਗਾ।

