ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਖੁਰਾਲਗੜ ਸਾਹਿਬ ਵਿਖ਼ੇ ਪਹੁੰਚਣ ਤੇ ਯਾਤਰਾ ਦਾ ਕੀਤਾ ਸਨਮਾਨ

ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ

ਹੁਸ਼ਿਆਰਪੁਰ 22 ਸਤੰਬਰ (ਤਰਸੇਮ ਦੀਵਾਨਾ)- ਗੁਰੂ ਰਵਿਦਾਸ ਜੀ ਦੇ ਸਨਮਾਨ ‘ਚ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਪੰਜਾਬ ਸੰਭਾਲੋ ਮੁਹਿੰਮ ਤਹਿਤ ਵਿਸ਼ਾਲ ਸਨਮਾਨ ਯਾਤਰਾ ਇਤਿਹਾਸਕ ਅਸਥਾਨ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਖੁਰਾਲਗੜ ਸਾਹਿਬ ਪਹੁੰਚਣ ਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੌੜੇ, ਸੰਤ ਵਿਨੈਮੁਨੀ ਜੰਮੂ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਅਤੇ ਪ੍ਰਧਾਨ “ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ”, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ।

ਇਸ ਯਾਤਰਾ ਵਿਚ ਬਸਪਾ ਵਰਕਰਾਂ ਅਤੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਯਾਤਰਾ ਦਾ ਸਵਾਗਤ ਕਰਦਿਆਂ ਭੈਣ ਸੰਤੋਸ਼ ਕੁਮਾਰੀ ਨੇ ਗੁਰੂ ਰਵਿਦਾਸ ਜੀ ਦੇ ਚਰਨਛੋਹ ਇਤਿਹਾਸਕ ਅਸਥਾਨ ਨੂੰ ਸ਼ਰਾਬ ਦੇ ਠੇਕੇ ਅਤੇ ਨਜਾਇਜ ਬ੍ਰਾਂਚਾਂ ਖੋਲਕੇ ਨਸ਼ਿਆਂ ਦਾ ਗੜ੍ਹ ਬਣਾਉਣ ਦੀ ਘੋਰ ਨਿੰਦਿਆ ਕਰਦਿਆਂ ਕਿਹਾ ਕਿ ਸਰਕਾਰ ਸ੍ਰੀ ਖੁਰਾਲਗੜ ਸਾਹਿਬ ਨੂੰ ਨਸ਼ਾ ਮੁਕਤ ਪਵਿੱਤਰ ਅਸਥਾਨ ਐਲਾਨ ਕਰੇ। ਇਸ ਮੌਕੇ ਉਹਨਾਂ ਕਿਹਾ ਸ੍ਰੀ ਗੁਰੂ ਰਵਿਦਾਸ ਗੁਰੂ ਘਰਾਂ ਦੀਆਂ ਬੇਅਦਬੀਆਂ ਦੇ ਵਿਰੁੱਧ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਨਮਾਨ ‘ਚ ਬਹੁਜਨ ਸਮਾਜ ਮੈਦਾਨ ਵਿੱਚ ਆ ਚੁੱਕਾ ਹੈ ਜਿਸ ਨੂੰ ਸੰਤ ਸਮਾਜ ਦਾ ਵੱਡਾ ਅਸ਼ੀਰਵਾਦ ਪ੍ਰਾਪਤ ਹੋਇਆ ਹੈ।

ਉਹਨਾਂ ਕਿਹਾ ਗੁਰੂ ਰਵਿਦਾਸ ਜੀ ਦੇ ਦਰਸਾਏ ਬੇਗਮਪੁਰਾ ਸ਼ਹਿਰ ਵਸਾਉਣ ਲਈ ਸੰਤ ਸਮਾਜ ਅੱਗੇ ਆਵੇ। ਉਨਾਂ ਕਿਹਾ ਬਸਪਾ 9 ਅਕਤੂਬਰ ਨੂੰ ਸੰਸਥਾਪਕ ਸ੍ਰੀ ਕਾਂਸ਼ੀ ਰਾਮ ਜੀ ਦੇ ਪਰੀਨਿਰਵਾਣ ਦਿਵਸ ਤੇ ਫਿਲੋਰ ਵਿਖੇ ਸੂਬਾ ਪੱਧਰੀ ਪੰਜਾਬ ਸੰਭਾਲੋ ਰੈਲੀ ਤੇ ਸੰਗਤਾਂ ਦਾ ਵੱਡਾ ਇਕੱਠ ਹੋਵੇਗਾ। ਇਸ ਮੌਕੇ ਸਟੇਟ ਕੋਆਰਡੀਨੇਟਰ ਡਾ. ਨਛੱਤਰ ਪਾਲ ਵਿਧਾਇਕ ਨਵਾਂ ਸ਼ਹਿਰ, ਅਜੀਤ ਸਿੰਘ ਭੈਣੀ, ਰਜਿੰਦਰ ਕੁਮਾਰ, ਹਰਜਿੰਦਰ ਕਰੀਮਪੁਰੀ ਆਦਿ ਹਾਜ਼ਰ ਸਨ ।

By admin

Related Post