ਜਲੰਧਰ 17 ਜਨਵਰੀ (ਸੁਨੀਲ ਕੁਮਾਰ)- ਨਵੇਂ ਸਾਲ ਦੀ ਸ਼ੁਰੂਆਤ ਵਿੱਚ ਦ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਸੀਨੀਅਰ ਪੱਤਰਕਾਰਾਂ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ। ਜਿਸ ਵਿੱਚ ਪੱਤਰਕਾਰਾਂ ਤੇ ਹੋ ਰਹੇ ਝੂਠੇ ਪਰਚਿਆਂ ਦੇ ਸੰਬੰਧ ਵਿੱਚ ਅਤੇ ਪੱਤਰਕਾਰਾਂ ਦੇ ਰਸਤੇ ਵਿੱਚ ਆਉਣ ਵਾਲੀ ਮੁਸ਼ਕਿਲਾਂ ਦੇ ਸਬੰਧ ਵਿੱਚ ਅਤੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਮੰਗ-ਪੱਤਰ ਦੇਣ ਸਬੰਧੀ ਵੀ ਚਰਚਾ ਕੀਤੀ ਗਈ ਜਿਸਦੇ ਬਾਰੇ ਜਲਦ ਹੀ ਪ੍ਰਸ਼ਾਸ਼ਨ ਨਾਲ਼ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੋ ਪਿਛਲੇ ਸਾਲ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਜੋ ਵੀ ਕਾਰਜ ਕੀਤੇ ਗਏ ਉਹਦੇ ਸੰਬੰਧ ਵਿੱਚ ਵੀ ਚਰਚਾ ਕੀਤੀ ਗਈ।
ਇਸ ਮੌਕੇ ਤੇ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਵੱਲੋਂ ਜਲਦ ਹੀ ਜਿਲ੍ਹਾ ਜਲੰਧਰ 2026/27 ਲਈ ਜਨਰਲ ਸਕੱਤਰ ਵੀ ਨਿਯੁਕਤ ਕੀਤਾ ਜਾਏਗਾ। ਇਸ ਮੌਕੇ ਤੇ (ਪੰਜਾਬ ਚੇਅਰਮੈਨ) ਜਸਵਿੰਦਰ ਸਿੰਘ ਆਜ਼ਾਦ, ਜਨਰਲ ਸਕੱਤਰ ਅਮਰਜੀਤ ਸਿੰਘ, ਦਲਵੀਰ ਸਿੰਘ ਕਲੋਈਆ (ਪ੍ਰਧਾਨ ਜਲੰਧਰ), ਜੇ.ਐਸ. ਸੋਢੀ (ਅਕਾਲੀ ਪਤ੍ਰਿਕਾ), ਸੰਜੀਵ ਕੁਮਾਰ, ਸਰਬਜੀਤ ਸਿੰਘ, ਲੱਕੀ ਬੈਂਸ, ਅਸ਼ੋਕ ਭਗਤ, ਪਵਨ ਮਹਿਰਾ, ਕੇਤਨ, ਸਾਬੀ, ਸੁਨੀਲ ਕੁਮਾਰ, ਅਰੁਣ ਚੋਪੜਾ, ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਦਲਜੀਤ ਸਿੰਘ ਕਲਸੀ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।

