Breaking
Thu. Mar 26th, 2026

ਸਰਾਈਨ ਬੋਰਡ ਸ਼ਰਧਾਲੂਆਂ ਦੀਆਂ ਸਹੂਲਤਾਂ ਅਤੇ ਅਸਥਾਨ ਦੀ ਸਾਂਭ-ਸੰਭਾਲ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕਰੇਗਾ-ਸੰਤ ਸਤਵਿੰਦਰ ਹੀਰਾ

ਅਸਥਾਨ

ਹੁਸ਼ਿਆਰਪੁਰ 26 ਮਾਰਚ ( ਤਰਸੇਮ ਦੀਵਾਨਾ ) – ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਵੱਲੋਂ ਇਬਾਦਤੀ ਮਹਾਪੁਰਸ ਬ੍ਰਹਮਲੀਨ ਸ੍ਰੀਮਾਨ ਸੰਤ ਲਾਲ ਦਾਸ ਜੀ ਦੇ ਬਰਸੀ ਸਮਾਗਮ ਮੌਕੇ ਰਹੀਮਪੁਰ ਉੱਗੀ ਨਕੋਦਰ ਵਿਖੇ ਬਾਲ ਜੋਗੀ ਨੂੰ ਸਰਾਇਨ ਬੋਰਡ ਦਾ ਚੇਅਰਮੈਨ ਨਿਯੁਕਤ ਹੋਣ ‘ਤੇ ਦਿਲ ਦੀਆਂ ਗਹਿਰਾਈਆਂ ਤੋਂ ਵਧਾਈਆ ਦਿੱਤੀਆਂ ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਲ ਜੋਗੀ ਦੀ ਇਸ ਅਹੁਦੇ ‘ਤੇ ਨਿਯੁਕਤੀ ਸਮੁੱਚੇ ਸਮਾਜ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਬਾਲ ਜੋਗੀ ਵਰਗੀ ਸੂਝਵਾਨ ਅਤੇ ਧਰਮ ਪ੍ਰਤੀ ਸਮਰਪਿਤ ਸ਼ਖਸੀਅਤ ਦਾ ਚੇਅਰਮੈਨ ਬਣਨਾ ਭਗਵਾਨ ਵਾਲਮੀਕ ਤੀਰਥ ਅਸਥਾਨ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਸੰਤ ਹੀਰਾ ਨੇ ਆਸ ਪ੍ਰਗਟਾਈ ਕਿ ਬਾਲ ਜੋਗੀ ਦੀ ਅਗਵਾਈ ਹੇਠ ਸਰਾਈਨ ਬੋਰਡ ਸ਼ਰਧਾਲੂਆਂ ਦੀਆਂ ਸਹੂਲਤਾਂ ਅਤੇ ਅਸਥਾਨ ਦੀ ਸਾਂਭ-ਸੰਭਾਲ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕਰੇਗਾ। ਉਹਨਾਂ ਕਿ ਆਦਿ ਧਰਮ ਮਿਸ਼ਨ ਹਮੇਸ਼ਾ ਅਜਿਹੀਆਂ ਸ਼ਖਸੀਅਤਾਂ ਦਾ ਸਤਿਕਾਰ ਕਰਦਾ ਹੈ ਜੋ ਮਨੁੱਖਤਾ ਅਤੇ ਧਰਮ ਦੇ ਪ੍ਰਚਾਰ ਲਈ ਕਾਰਜਸ਼ੀਲ ਹਨ। ਇਸ ਮੌਕੇ ਸੰਤ ਹੀਰਾ ਨੇ ਮਿਸ਼ਨ ਵੱਲੋਂ ਬਾਲ ਜੋਗੀ ਦੀ ਲੰਬੀ ਉਮਰ ਅਤੇ ਸਫਲ ਕਾਰਜਕਾਲ ਲਈ ਅਰਦਾਸ ਕੀਤੀ !

ਇਸ ਮੌਕੇ ਮਿਸ਼ਨ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਬਾਲ ਜੋਗੀ ਜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਸੰਤ ਸਤਵਿੰਦਰ ਹੀਰਾ ਵੱਲੋਂ ਸੰਤ ਪ੍ਰਗਟ ਨਾਥ ਨੂੰ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ ਇਸ ਮੌਕੇ ਸੰਤ ਬੀਬੀ ਪੂਨਮ ਹੀਰਾ ਆਦਿ ਹਾਜ਼ਰ ਸਨ ।

By admin

Related Post