ਹਰਮਨ ਪਿਆਰੇ ਆਗੂ ਸ੍ਰ ਹਰਭਜਨ ਸਿੰਘ ਈ ਟੀ ਉ ਕੋਲੋ ਵੀ ਮੰਗ ਕੀਤੀ
ਜੰਡਿਆਲਾ ਗੁਰੂ 30 ਮਈ (ਵਰੁਣ ਸੋਨੀ) ਬੀਤੇ ਦਿਨੀਂ ਜੰਡਿਆਲਾ ਗੁਰੂ ਜੀ ਟੀ ਰੋਡ ਤਰਨਤਾਰਨ ਬਾਈਪਾਸ ਤੇ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਗ ਦੇ ਨਾਮ ਹੇਠ ਬਣੇ ਗੇਟ ਦੇ ਕੋਲੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ ਵਲੋ ਮੋਰਚਾ ਲਗਾਕੇ ਮੀਟ ਮੁਰਗੇ ਦੀਆਂ ਦੁਕਾਨਾਂ ਆਦਿ ਬੰਦ ਕਰਵਾ ਦਿੱਤੀਆਂ ਸਨ । ਕਾਫੀ ਦਿਨਾਂ ਤੋਂ ਬੇਰੁਜਗਾਰ ਹੋਏ ਬੰਦ ਦੁਕਾਨਾਂ ਦੇ ਮਾਲਕਾਂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਪੁਲਿਸ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਕਿ ਸਾਡਾ ਰੋਜੀ ਰੋਟੀ ਦਾ ਇਹੀ ਸਾਧਨ ਹੈ ਅਤੇ ਅਸੀਂ ਅੱਜ ਜੌ ਕਮਾਉਂਦੇ ਹਾਂ ਕਲ੍ਹ ਉਹੀ ਖਾ ਜਾਂਦੇ ਹਾਂ । ਮਾਯੂਸ ਹੋਏ ਬੈਠੇ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਬਾਈਪਾਸ ਤੇ ਠੇਕਾ ਬੰਦ ਕਰਵਾਇਆ ਸੀ ਜਿਸ ਨਾਲ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ ਪਰ ਦੁਕਾਨਾਂ ਬੰਦ ਕਰਵਾਉਣ ਨਾਲ ਸਾਰੇ ਦੁਕਾਨਦਾਰਾਂ ਦੇ ਪਰਿਵਾਰ ਪ੍ਰੇਸ਼ਾਨ ਹੋਏ ਬੈਠੇ ਹਨ ।
ਪੀੜਤ ਦੁਕਾਨਦਾਰਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਜੰਡਿਆਲਾ ਗੁਰੂ ਦੀ ਹਰ ਮੁਸ਼ਕਿਲ ਵਿਚ ਜਨਤਾ ਦਾ ਸਾਥ ਦੇਣ ਵਾਲੇ ਹਰਮਨ ਪਿਆਰੇ ਆਗੂ ਸ੍ਰ ਹਰਭਜਨ ਸਿੰਘ ਈ ਟੀ ਉ ਕੋਲੋ ਵੀ ਮੰਗ ਕੀਤੀ ਕਿ ਕ੍ਰਿਪਾ ਕਰਕੇ ਸਾਡੇ ਗਰੀਬ ਪਰਿਵਾਰਾਂ ਨੂੰ ਮੁੱਖ ਰੱਖਦੇ ਹੋਏ ਸਾਡੀਆਂ ਦੁਕਾਨਾਂ ਖੁਲਵਾਉਣ ਵਿਚ ਸਾਡੀ ਮਦਦ ਕੀਤੀ ਜਾਵੇ । ਇਸ ਮੌਕੇ ਪੀੜਤ ਦੁਕਾਨਦਾਰਾਂ ਵਿਚ ਅਭਿਸ਼ੇਕ ਮਹਾਜਨ , ਨਨੂ ਮਲਹੋਤਰਾ, ਅਰਸ਼ਦੀਪ ਸਿੰਘ, ਪਵਨ ਕੁਮਾਰ ਆਦਿ ਸ਼ਾਮਿਲ ਸਨ । ਇਥੇ ਇਹ ਦਸਣਯੋਗ ਹੈ ਕਿ ਇਹਨਾਂ ਬੰਦ ਹੋਈਆਂ ਦੁਕਾਨਾਂ ਪ੍ਰਤੀ ਸ਼ਹਿਰ ਵਿਚ ਰੋਜ਼ਾਨਾ ਚਰਚਾਵਾਂ ਦਾ ਬਾਜ਼ਾਰ ਗਰਮ ਰਹਿੰਦਾ ਹੈ ਕਿ ਇਹਨਾਂ ਗਰੀਬ ਪਰਿਵਾਰਾਂ ਦੀਆਂ ਦੁਕਾਨਾਂ ਖੁਲਵਾ ਦੇਣੀਆਂ ਚਾਹੀਦੀਆਂ ਹਨ । ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਅਤੇ ਸਿਆਸੀ ਆਗੂ ਵੀ ਇਹੀ ਭਰੋਸਾ ਦੇ ਰਹੇ ਹਨ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾ ਲਿਆ ਜਾਵੇਗਾ ।