Breaking
Sun. Apr 5th, 2026

ਆਉਣ ਵਾਲ਼ੀਆ 2027 ਦੀਆ ਚੌਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਬਣੇਗੀ : ਅਕਾਲੀ ਆਗੂ

ਸ਼੍ਰੋਮਣੀ ਅਕਾਲੀ ਦਲ

ਹੁਸ਼ਿਆਰਪੁਰ 4 ਅਪ੍ਰੈਲ ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਚੱਬੇਵਾਲ ਵਿੱਚ ਹੋਈ ਪੰਜਾਬ ਬਚਾਓ ਰੈਲੀ ਉਪਰੰਤ ਸਤਨਾਮ ਸਿੰਘ ਬੰਟੀ ਚੱਗਰਾਂ ਜ਼ਿਲਾ ਪ੍ਰਧਾਨ ਬੀ ਸੀ ਵਿੰਗ ਸ਼ਹਿਰੀ ਦੇ ਗ੍ਰਹਿ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਇਕੱਤਰਅਹੁਦੇਦਾਰ ਅਤੇ ਵਰਕਰਾਂ ਨੂੰ ਕਿਹਾ ਕਿ 2027 ਦੀਆਂ ਚੋਣਾਂ ਚ ਪਾਰਟੀ ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰਨ ਤਾਂ ਜੋ ਸੂਬੇ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਮੁੜ ਵਿਕਾਸ ਦਾ ਦੌਰ ਸ਼ੁਰੂ ਕੀਤਾ ਜਾ ਸਕੇ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਸਤਨਾਮ ਸਿੰਘ ਬੰਟੀ ਜਿਲਾ ਪ੍ਰਧਾਨ ਬੀਸੀ ਵਿੰਗ ਦੇ ਪ੍ਰਧਾਨ ਦੇ ਪਰਿਵਾਰ ਨੂੰ ਮਿਲੇ ਉਸ ਸਮੇਂ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਰਿੰਦਰ ਸਿੰਘ ਜੀ ਬਾਜਵਾ ਸਾਬਕਾ ਮੈਂਬਰ ਰਾਜ ਸਭਾ ਜਥੇਦਾਰ ਹੀਰਾ ਸਿੰਘ ਗਾਬੜੀਆ ਕੌਮੀ ਪ੍ਰਧਾਨ ਬੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਲਖਵਿੰਦਰ ਸਿੰਘ ਲੱਖੀ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ, ਸੰਜੀਵ ਤਲਵਾੜ ਹਲਕਾ ਇੰਚਾਰਜ ਹੁਸ਼ਿਆਰਪੁਰ, ਅਮਨਦੀਪ ਸਿੰਘ ਸੋਨੀ ਮੈਂਬਰ ਜਨਰਲ ਕੌਂਸਲ, ਸਰਬਜੀਤ ਸਿੰਘ ਮੋਮੀ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ, ਅਮਰਜੀਤ ਸਿੰਘ, ਗਿਆਨ ਸਿੰਘ, ਰੁਪਿੰਦਰਜੀਤ ਸਿੰਘ, ਜਸਵੰਤ ਸਿੰਘ, ਰਣਜੀਤ ਕੌਰ, ਪੁਸ਼ਪਿੰਦਰ ਕੌਰ, ਸੁਰਿੰਦਰ ਕੌਰ, ਗਗਨਦੀਪ ਕੌਰ, ਡਾਕਟਰ ਤਰਨਜੀਤ ਕੌਰ, ਹਰਮਨਪ੍ਰੀਤ ਸਿੰਘ, ਦਲਜਿੰਦਰ ਸਿੰਘ ਧਾਮੀ, ਕਰਨਵੀਰ ਸਿੰਘ, ਪ੍ਰਭ, ਸਿਮਰਵੀਰ ਸਿੰਘ, ਹਾਜ਼ਰ ਸਨ !

By admin

Related Post