ਜਲੰਧਰ 13 ਅਗਸਤ (ਜਸਵਿੰਦਰ ਸਿੰਘ ਆਜ਼ਾਦ)- ਐਂਟੀ ਕਰਾਈਮ ਐਂਟੀ ਕਰੱਪਸ਼ਨ ਐਸੋਸੀਏਸ਼ਨ ਇੰਡੀਆ ਨੀਤੀ ਵੱਲੋਂ ਸਰਕਿਟ ਹਾਊਸ, ਜਲੰਧਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਐਸੋਸੀਏਸ਼ਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਸਰਦਾਰ ਸੁਰਿੰਦਰ ਸਿੰਘ ਕੈਰੋ ਦੀ ਦੇਖ-ਰੇਖ ਹੇਠ ਹੋਈ।
ਮੀਟਿੰਗ ਵਿੱਚ ਸਰਦਾਰ ਜਗਦੀਪ ਸਿੰਘ ਮਲੌਕ, ਸੀਨੀਅਰ ਜੱਜ, ਲੋਕ ਅਦਾਲਤ, ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਵੀ ਕੀਤਾ ਗਿਆ।
ਮੀਟਿੰਗ ਦੌਰਾਨ ਅਪਰਾਧ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ, ਕਾਨੂੰਨੀ ਜਾਗਰੂਕਤਾ ਵਧਾਉਣ ਅਤੇ ਸਮਾਜ ਸੇਵਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਵੱਲੋਂ ਭਵਿੱਖ ਵਿੱਚ ਲੋਕ ਹਿੱਤ ਲਈ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਯਸ਼ਪਾਲ ਸਫਰੀ, ਜਨਰਲ ਸਕੱਤਰ ਨੇ ਸਟੇਜ ਦਾ ਸਾਰਾ ਕੰਮ ਸੰਭਾਲਿਆ, ਡਾ. ਲਲਿਤ ਲਵਲੀ, ਦਲਜੀਤ ਸਿੰਘ ਅਰੋੜਾ, ਸੁਰਿੰਦਰ ਕੁਮਾਰ ਧੁੰਨਾ, ਡਾ. ਕੁਲਵੰਤ ਰਾਏ, ਕਸਤੂਰੀ ਲਾਲ ਸ਼ਰਮਾ, ਦੌਲਤ ਰਾਮ, ਦੀਪਕ ਕੁਮਾਰ, ਦਲਜੀਤ ਕੌਰ, ਚੰਦਰ ਕਾਂਤਾ, ਆਦਿਤਿਆ ਸ਼ਰਮਾ, ਮੋਹਿੰਦਰ ਪਾਲ, ਅਮ੍ਰਿਤਪਾਲ ਸਿੰਘ, ਡਾ. ਪਰਵੀਨ ਕੁਮਾਰ, ਮਦਨ ਲਾਲ, ਕਸ਼ਮੀਰ ਸਿੰਘ, ਰਾਜਵੰਤ ਸਿੰਘ, ਨੀਰਜ ਸਹਿਗਲ, ਵਿਜੈ ਸ਼ਰਮਾ, ਅਨਿਲ ਕੁਮਾਰ, ਜਸਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਮੱਖਣ ਸਿੰਘ, ਕੁਲਬੀਰ ਸਿੰਘ, ਪੂਜਾ, ਮੋਨਿਕਾ, ਬੰਟੀ ਸਿੰਘ, ਹਰਪ੍ਰੀਤ ਸਿੰਘ, ਨੀਤੂ ਸ਼ਰਮਾ, ਕੱਲਾ ਕੌਸ਼ਲ,ਰਣਜੋਧ ਸਿੰਘਰਣਜੋਧ ਸਿੰਘ, ਗੁਰਦਿੱਤ ਸਿੰਘ, ਮੰਨੀ ਸਿੰਘਰਣਜੋਧ ਸਿੰਘ, ਗੁਰਦਿੱਤ ਸਿੰਘ, ਮੰਨੀ ਸਿੰਘ,, ਸਮੇਤ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਰਹੇ।
ਅੰਤ ਵਿੱਚ ਨੈਸ਼ਨਲ ਪ੍ਰੈਜ਼ੀਡੈਂਟ ਸਰਦਾਰ ਸੁਰਿੰਦਰ ਸਿੰਘ ਕੈਰੋ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਰਦਾਰ ਜਗਦੀਪ ਸਿੰਘ ਮਲੌਕ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਐਸੋਸੀਏਸ਼ਨ ਵੱਲੋਂ ਲੋਕ ਹਿੱਤ ਅਤੇ ਸਮਾਜ ਸੇਵਾ ਦੇ ਕਾਰਜ ਭਵਿੱਖ ਵਿੱਚ ਵੀ ਪੂਰੀ ਨਿਸ਼ਠਾ ਨਾਲ ਜਾਰੀ ਰੱਖੇ ਜਾਣਗੇ।

