ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਕਾਮਰਸ ਲੈਕਚਰਾਰਾਂ ਦਾ ਲੱਗਾ ਸੈਮੀਨਾਰ

ਸਕੂਲ ਆਫ ਐਮੀਨੈਂਸ

-ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ-ਪ੍ਰਿੰ: ਸੁਰਜੀਤ ਸਿੰਘ ਬੱਧਣ

ਹੁਸ਼ਿਆਰਪੁਰ, 7 ਫਰਵਰੀ (ਤਰਸੇਮ ਦੀਵਾਨਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰ: ਸੁਰਜੀਤ ਸਿੰਘ ਬੱਧਣ ਦੀ ਅਗਵਾਈ ਅਤੇ ਡੀ ਆਰ ਪੀ ਪ੍ਰਿਤਪਾਲ ਸਿੰਘ ਦੀ ਦੇਖ-ਰੇਖ ਅਧੀਨ ਸਕੂਲ ਆਫ ਐਮੀਨੈਂਸ ਬਾਗਪੁਰ ਸਤੌਰ ਵਿਖੇ ਜ਼ਿਲ੍ਹਾ ਪੱਧਰੀ ਇੱਕ ਰੋਜ਼ਾ ਜ਼ਿਲਾ ਪੱਧਰੀ ਕਾਂਗਰਸ ਵਿਸ਼ੇ ਦਾ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਕਿਹਾ ਕਿ ਮਿਸ਼ਨ 100 ਫੀਸ ਦਾ ਟੀਚਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਪੜ੍ਹਨ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ।

ਇਸ ਮੌਕੇ ਪ੍ਰਿਤਪਾਲ ਸਿੰਘ ਡੀ ਆਰ ਪੀ, ਮਨੋਜ ਕੁਮਾਰ ਬੰਗਾ ਏ ਡੀ ਆਰ ਪੀ, ਸੰਜੀਵ ਅਰੋੜਾ ਏ ਆਰ ਪੀ, ਰਜਨੀ ਮੈਡਮ ਆਦਿ ਰਿਸੋਰਸ ਪਰਸਨ ਨੇ ਸੀ ਸੀ ਈ, ਸੀ ਐਸ ਆਰ, ਅਕਾਊਂਟਸ ਵਿਸ਼ੇ ਨੂੰ ਪੜ੍ਹਾਉਣ ਵਿੱਚ ਆਉਣ ਵਾਲੀਆਂ ਸਮੱਸਿਆਵਾਂ, ਬੱਚਿਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਗਲਤੀਆਂ ਦਾ ਸੁਧਾਰ, ਪੇਪਰ ਦਾ ਪੈਟਰਨ, ਆਰਟੀਫਿਸ਼ਅਲ ਇੰਟੈਲੀਜੈਂਸੀ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਲਕੀਤ ਸਿੰਘ ਜੌਹਲ ਸੇਵਾ ਸਿੰਘ, ਬਲਵਿੰਦਰ ਸਿੰਘ ਪ੍ਰਵੀਨ ਕੁਮਾਰ, ਰਿੰਕੂ ਸਿੰਘ ਦਲਜੀਤ ਕੌਰ, ਵੰਦਨਾ ਸੂਦ, ਬਲਦੇਵ ਸਿੰਘ, ਗੌਤਮ ਸੰਦੀਪ, ਸੀਮਾ ਸੈਣੀ ਆਦਿ ਹਾਜ਼ਰ ਸਨ।

By admin

Related Post