Breaking
Thu. Mar 26th, 2026

ਐਸ.ਸੀ., ਬੀ.ਸੀ. ਵੈਲਫੇਅਰ ਫੈਡਰੇਸ਼ਨ ਦੀ ਹੋਈ ਹੰਗਾਮੀ ਮੀਟਿੰਗ

ਵੈਲਫੇਅਰ ਫੈਡਰੇਸ਼ਨ

-ਲੈਕਚਰਾਰ ਪ੍ਰਭਜੋਤ ਸਿੰਘ ਨੂੰ ਕੀਤਾ ਗਿਆ ਤਹਿਸੀਲ ਕਾਰਜਕਾਰੀ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ, 26 ਮਾਰਚ ( ਤਰਸੇਮ ਦੀਵਾਨਾ)- ਗਜਟਿਡ ਐਡ ਨਾਨ ਐਸ. ਸੀ., ਬੀ. ਸੀ. ਇੰਪਲਾਈਜ ਵੈਲਫੇਅਰ ਫੈਡਰੇਸ਼ਨ ਦੀ ਇੱਕ ਹੰਗਾਮੀ ਮੀਟਿੰਗ ਚੇਅਰਮੈਨ ਲੈਕਚਰਾਰ ਲਖਵਿੰਦਰ ਰਾਮ ਦੀ ਪ੍ਰਧਾਨਗੀ ਅਤੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ, ਸੂਬਾ ਉਪ-ਚੇਅਰਮੈਨ ਬਲਰਾਜ ਕੁਮਾਰ ਅਤੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਐਸ.ਸੀ. ਅਤੇ ਬੀ.ਸੀ. ਕਰਮਚਾਰੀਆਂ/ਅਧਿਕਾਰੀਆਂ ਦੇ ਸੰਵਿਧਾਨਿਕ ਹੱਕਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਨ੍ਹਾਂ ਸੰਵਿਧਾਨਿਕ ਹੱਕਾਂ ਨੂੰ ਪ੍ਰਾਪਤ ਕਰਨ ਲਈ ਯੋਜਨਾ ਉਲੀਕੀ ਗਈ।

ਇਸ ਮੌਕੇ ਫੈਡਰੇਸ਼ਨ ਵਲੋਂ ਲੈਕਚਰਾਰ ਪ੍ਰਭਜੋਤ ਸਿੰਘ ਨੂੰ ਤਹਿਸੀਲ ਹੁਸ਼ਿਆਰਪੁਰ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ ਨੇ ਲੈਕਚਰਾਰ ਪ੍ਰਭਜੋਤ ਸਿੰਘ ਨੂੰ ਨਵੀਂ ਨਿਯੁਕਤੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਜਥੇਬੰਦੀ ਹਮੇਸ਼ਾ ਤਨ ਦੇਹੀ ਨਾਲ ਕੰਮ ਕਰਨ ਵਾਲਿਆਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਢੁਕਵਾਂ ਮਾਣ ਵੀ ਦਿੰਦੀ ਹੈ। ਇਸ ਮੌਕੇ ਨਵੇਂ ਚੁਣੇ ਗਏ ਤਹਿਸੀਲ ਹੁਸ਼ਿਆਰਪੁਰ ਦੇ ਕਾਰਜਕਾਰੀ ਪ੍ਰਧਾਨ ਪ੍ਰਭਜੋਤ ਸਿੰਘ ਨੇ ਸੂਬਾ ਚੈਅਰਮੈਨ ਜਸਬੀਰ ਸਿੰਘ ਪਾਲ ਦਾ ਨਵੀਂ ਜਿੰਮੇਵਾਰੀ ਸੌਂਪਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਗੇ।

ਉਹਨਾਂ ਇਸ ਨਿਯੁਕਤੀ ਲਈ ਸਮੂਹ ਲੀਡਰਸ਼ਿਪ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਸੂਬਾ ਵਾਈਸ ਚੇਅਰਮੈਨ ਬਲਰਾਜ ਕੁਮਾਰ, ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜਿਲੵਾ ਪ੍ਰਧਾਨ ਬਲਦੇਵ ਸਿੰਘ ਧੁੱਗਾ, ਜ਼ਿਲਾ ਜਨਰਲ ਸਕੱਤਰ ਯੋਧਾ ਮੱਲ, ਬਲਾਕ ਚੇਅਰਮੈਨ ਲਖਵਿੰਦਰ ਰਾਮ, ਬਲਾਕ ਪ੍ਰਧਾਨ ਬਲਵੰਤ ਸਿੰਘ, ਜਸਪਾਲ ਸਿੰਘ, ਹੰਸ ਰਾਜ, ਕਮਲਜੀਤ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਸਹੋਤਾ ਆਦਿ ਹਾਜਰ ਸਨ।

By admin

Related Post