Breaking
Fri. Sep 25th, 2026

ਰਾਮਗੜ੍ਹੀਆ ਭਲਾਈ ਬੋਰਡ ਦੇ ਚੇਅਰਮੈਨ ਸਤਪਾਲ ਸਿੰਘ ਸੋਖੀ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੇ ਬਣੇ ਗਲੋਬਲ਼ ਟੀਮ ਮੈਂਬਰ

ਸਤਪਾਲ ਸਿੰਘ ਸੋਖੀ

ਹੁਸ਼ਿਆਰਪੁਰ,25 ਸਤੰਬਰ (ਤਰਸੇਮ ਦੀਵਾਨਾ)- ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਵਲੋਂ ਇੰਡੀਆ ਪ੍ਰਧਾਨ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਹੇਠ ਜਥੇਬੰਦੀ ਦੀ ਮਜਬੂਤੀ ਲਈ ਆਰੰਭੇ ਗਏ ਯਤਨਾਂ ਸਦਕਾ ਇੱਕ ਅਹਿਮ ਨਿਯੁਕਤੀ ਕਰਦਿਆਂ ਸਤਪਾਲ ਸਿੰਘ ਸੋਖੀ ਅੰਮ੍ਰਿਤਸਰ ਚੇਅਰਮੈਨ ਰਾਮਗੜ੍ਹੀਆ ਵੈਲਫੇਅਰ ਬੋਰਡ ਨੂੰ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਦੇ ਗਲੋਬਲ ਟੀਮ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਨੇ ਦੱਸਿਆ ਕਿ ਰਾਮਗੜੀਆ ਸਿੱਖ ਔਰਗਨਾਈਜੇਸ਼ਨ ਨੂੰ ਜਥੇਬੰਦਕ ਤੌਰ ‘ਤੇ ਵਰਲਡ ਵਾਈਡ ਤਾਕਤ ਦੇਣ ਲਈ ਹਾਈ ਪਾਵਰ ਗਲੋਬਲ ਟੀਮ ਗਠਿਤ ਕੀਤੀ ਜਾ ਰਹੀ ਹੈ ਜਿਸ ਵਿੱਚ ਰਾਮਗੜੀਆ ਭਾਈਚਾਰੇ ਬੇਹਤਰੀ ਲਈ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ।

ਇਸੇ ਤਹਿਤ ਸਤਪਾਲ ਸਿੰਘ ਸੋਖੀ ਅੰਮ੍ਰਿਤਸਰ ਚੇਅਰਮੈਨ ਰਾਮਗੜ੍ਹੀਆ ਵੈਲਫੇਅਰ ਬੋਰਡ ਦੀਆਂ ਭਾਈਚਾਰੇ ਦੀ ਭਲਾਈ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਉਹਨਾਂ ਨੂੰ ਇਹ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ | ਉਹਨਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਸਰਦਾਰ ਸੋਖੀ ਆਪਣੀ ਇਸ ਨਵੀਂ ਜਿੰਮੇਵਾਰੀ ਨੂੰ ਤਹ ਦਿਲ ਤੋਂ ਨਿਭਾਉਂਦੇ ਹੋਏ ਰਾਮਗੜੀਆ ਸਿੱਖ ਔਰਗਨਾਈਜੇਸ਼ਨ ਦੀ ਮਜਬੂਤੀ ਵਿੱਚ ਅਹਿਮ ਭੂਮਿਕਾ ਨਿਭਾਉਣਗੇ | ਇਸ ਮੌਕੇ ਆਪਣੀ ਸੰਬੋਧਨ ਵਿੱਚ ਸਰਦਾਰ ਸਤਪਾਲ ਸਿੰਘ ਸੋਖੀ ਚੇਅਰਮੈਨ ਰਾਮਗੜੀਆ ਵੈਲਫੇਅਰ ਬੋਰਡ ਨੇ ਆਪਣੀ ਨਿਯੁਕਤੀ ਲਈ ਸਰਦਾਰ ਹਰਦੇਵ ਸਿੰਘ ਕੌਂਸਲ ਇੰਡੀਆ ਪ੍ਰਧਾਨ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਇਸ ਜਿੰਮੇਵਾਰੀ ਨੂੰ ਤਨ ਮਨ ਧਨ ਦੇ ਨਾਲ ਨਿਭਾਉਣਗੇ |

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਐਕਸੀਅਨ ਜਨਰਲ ਸਕੱਤਰ ਇੰਡੀਆ,ਅਮਰਜੀਤ ਸਿੰਘ ਆਸੀ, ਜਸਵੰਤ ਸਿੰਘ ਭੋਗਲ ਚੇਅਰਮੈਨ, ਗੁਰਵਿੰਦਰ ਸਿੰਘ ਗਿੰਦਾ ਝਾਂਸ ਪ੍ਰਧਾਨ ਪੰਜਾਬ,ਹਰਪ੍ਰੀਤ ਸਿੰਘ ਕੌਂਸਲ ਜ਼ਿਲ੍ਹਾ ਪ੍ਰਧਾਨ ਸਮੇਤ ਪੰਜਾਬ ਭਰ ਤੋਂ ਅਹਿਮ ਅਹੁਦੇਦਾਰ ਵੀ ਹਾਜ਼ਿਰ ਸਨ |

By admin

Related Post