ਇਹ ਜਿੱਤ ਇਲਾਕੇ ਦੇ ਸਮੂਹ ਵੋਟਰਾਂ, ਸਪੋਟਰਾਂ ਅਤੇ ਮਿਹਨਤੀ ਵਰਕਰਾਂ ਦੀ ਜਿੱਤ ਹੈ : ਸੰਮਤੀ ਮੈਂਬਰ ਰੀਤੂ
ਹੁਸ਼ਿਆਰਪੁਰ 18 ਦਸੰਬਰ (ਤਰਸੇਮ ਦੀਵਾਨਾ)- ਬੀਤੇ ਦਿਨੀ ਪੰਜਾਬ ਵਿੱਚ ਹੋਈਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚੋਂ ਜਿਲ੍ਹਾ ਹੁਸ਼ਿਆਰਪੁਰ ਦੇ ਜੋਨ ਨੰਬਰ 8 ਬੂਥਗੜ੍ਹ ਤੋ ਰੀਤੂ ਵਿਰਦੀ ਨੇ ਸੰਮਤੀ ਮੈਂਬਰ ਦੀ ਚੌਣ ਸ਼ਾਨਦਾਰ ਨਤੀਜੇ ਨਾਲ ਜਿੱਤੀ । ਜਿਸਦੇ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਜਿੱਤ ਤੋਂ ਬਾਅਦ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਜੇਤੂ ਉਮੀਦਵਾਰ ਰੀਤੂ ਵਿਰਦੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਚੋਣ ਨਤੀਜਿਆਂ ਦਾ ਐਲਾਨ ਹੁੰਦੇ ਹੀ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ । ਇਸ ਮੌਕੇ ਇਲਾਕਾਂ ਨਿਵਾਸੀਆਂ ਤੇ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਫੁੱਲਾਂ ਦੇ ਹਾਰ ਪਾ ਕੇ ਅਤੇ ਮਠਿਆਈ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਜੇਤੂ ਰੀਤੂ ਨੇ ਕਿਹਾ ਕਿ ਇਹ ਜਿੱਤ ਇਲਾਕੇ ਦੇ ਲੋਕਾਂ ਵੱਲੋਂ ਮੇਰੇ ਪਤੀ ਬਿੱਟੂ ਵਿਰਦੀ ਦੀ ਸਮਾਜ ਸੇਵਾ ਦੀਆਂ ਨੀਤੀਆਂ ‘ਤੇ ਮੋਹਰ ਹੈ।
ਇਸ ਮੌਕੇ ਰੀਤੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਿੱਤ ਮੇਰੀ ਨਹੀਂ, ਸਗੋਂ ਇਲਾਕੇ ਦੇ ਸਮੂਹ ਵੋਟਰਾ, ਸਪੋਟਰਾਂ ਅਤੇ ਮਿਹਨਤੀ ਵਰਕਰਾਂ ਦੀ ਜਿੱਤ ਹੈ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਦੇ ਆਏ ਹਾਂ ਅਤੇ ਹੁਣ ਸੰਮਤੀ ਮੈਂਬਰ ਵਜੋਂ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇਗਾ। ਇਸ ਸਮੇ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਅਤੇ ਮੈਂਬਰਾਂ ਨੇ ਇਸ ਜਿੱਤ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਵਿਰਦੀ ਪ੍ਰੀਵਾਰ ਪਿਛਲੇ ਸਮੇ ਤੋ ਹੀ ਦਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਦਾ ਆ ਰਿਹਾ ਹੈ। ਇਸ ਮੌਕੇ ਬਿੱਟੂ ਵਿਰਦੀ ਨੇ ਵਿਸ਼ਵਾਸ ਦਿਵਾਇਆ ਕਿ ਨਵੇਂ ਚੁਣੇ ਗਏ ਸੰਮਤੀ ਮੈਂਬਰ ਇਲਾਕੇ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਜਿਲ੍ਹਾ ਪ੍ਰਧਾਨ ਹੈਪੀ ਫ਼ਤਹਿਗੜ੍ਹ, ਰਵਿ ਸੁੰਦਰ ਨਗਰ, ਪ੍ਰਵੀਨ ਵਿਰਦੀ, ਬਿੱਟੂ ਹਲਵਾਈ ਸੁੰਦਰ ਨਗਰ ਆਦਿ ਹਾਜ਼ਰ ਸਨ !

