Breaking
Sun. May 3rd, 2026

“ਰਵਿੰਦਰ ਸਹਿਰਾਅ” ਦੀ ਨਵੀਂ ਪੁਸਤਕ “ਲਾਹੌਰ ਨਾਲ ਗੱਲਾਂ” ਵਿੱਚ ਹੁਸ਼ਿਆਰਪੁਰ ਦੇ ਉੱਘੇ ਸ਼ਾਇਰ ਰਘਵੀਰ ਸਿੰਘ ਟੇਰਕਿਆਣਾ ਦਾ ਵਿਸ਼ੇਸ਼ ਜ਼ਿਕਰ

ਲਾਹੌਰ ਨਾਲ ਗੱਲਾਂ

ਹੁਸ਼ਿਆਰਪੁਰ 3 ਮਈ ( ਤਰਸੇਮ ਦੀਵਾਨਾ ) – ਪੰਜਾਬੀ ਸਾਹਿਤ ਜਗਤ ਦੇ ਅਮਰੀਕਾ ਰਹਿੰਦੇ ਨਾਮਵਰ ਪ੍ਰਵਾਸੀ ਲੇਖਕ ਰਵਿੰਦਰ ਸਹਿਰਾਅ ਵੱਲੋਂ ਲਿਖੀ ਗਈ ਚਰਚਿਤ ਪੁਸਤਕ “ਲਾਹੌਰ ਨਾਲ ਗੱਲਾਂ” ਵਿੱਚ ਹੁਸ਼ਿਆਰਪੁਰ ਦੀ ਇਕ ਸਾਹਿਤਕ ਸਖ਼ਸ਼ੀਅਤ ਦਾ ਵੀ ਮਾਣ ਵਧਾਇਆ ਹੈ। ਰਵਿੰਦਰ ਸਹਿਰਾਅ ਨੇ ਆਪਣੀ ਇਸ ਕਿਤਾਬ ਦੇ ਪੰਨਾ ਨੰਬਰ 55 ਉੱਤੇ ਹੁਸ਼ਿਆਰਪੁਰ ਦੇ ਉੱਘੇ ਸ਼ਾਇਰ ਅਤੇ ਵਕੀਲ ਰਘਵੀਰ ਸਿੰਘ ਟੇਰਕਿਆਣਾ ਦਾ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕੀਤਾ ਹੈ। ਰਵਿੰਦਰ ਸਹਿਰਾਅ ਨੇ ਜਿੱਥੇ ਇਸ ਪੁਸਤਕ ਰਾਹੀਂ ਲਾਹੌਰ ਨਾਲ ਜੁੜੀਆਂ ਯਾਦਾਂ ਅਤੇ ਸਾਂਝਾਂ ਦੀ ਬਾਤ ਪਾਈ ਹੈ, ਉੱਥੇ ਹੀ ਉਨ੍ਹਾਂ ਨੇ ਰਘਵੀਰ ਸਿੰਘ ਟੇਰਕਿਆਣਾ ਦੀ ਸਾਹਿਤਕ ਦੇਣ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਨਿਵੇਕਲੇ ਪਹਿਲੂਆਂ ਨੂੰ ਬਾਖ਼ੂਬੀ ਚਿਤਰਿਆ ਹੈ।

ਪੁਸਤਕ ਵਿਚ ਰਵਿੰਦਰ ਸਹਿਰਾਅ ਵਲੋਂ ਟੇਰਕਿਆਣਾ ਨੂੰ ਇੱਕ ਸੰਵੇਦਨਸ਼ੀਲ ਸ਼ਾਇਰ ਵਜੋਂ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਦੀ ਕਲਮ ਕਈ ਦਹਾਕਿਆਂ ਤੋਂ ਹਰ ਸਾਲ ਨਵੇਂ ਸਾਲ ਉੱਤੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਨਵੇਂ ਸਾਲ ਦੀ ਕਵਿਤਾ ਪੇਸ਼ ਕਰਦੀ ਹੈ ਤੇ ਇਹ ਕਲਮ ਨਿਰੰਤਰ ਚਲਦੀ ਰਹਿੰਦੀ ਹੈ । ਰਵਿੰਦਰ ਸਹਿਰਾਅ ਵਲੋਂ ਕੀਤੇ ਗਏ ਇਸ ਜ਼ਿਕਰ ਤੋਂ ਬਾਅਦ ਹੁਸ਼ਿਆਰਪੁਰ ਦੇ ਸਾਹਿਤਕ ਹਲਕਿਆਂ ਅਤੇ ਬਾਰ ਦੇ ਵਕੀਲਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿ ਹੁਸ਼ਿਆਰਪੁਰ ਦੇ ਵਕੀਲ ਦਾ ਤਾਇਰ ਸੰਧੂ ਵਰਗੇ ਲਾਹੌਰ ਦੇ ਵਕੀਲਾਂ ਵਿਚ ਜ਼ਿਕਰ ਹੋਇਆ ਹੈ।

ਇਹ ਪੁਸਤਕ ‘ਲਾਹੌਰ ਨਾਲ ਗੱਲਾਂ’ ਅੱਜ-ਕੱਲ੍ਹ ਦੋਵੇ ਪੰਜਾਬਾਂ ਦੇ ਪਾਠਕਾਂ ਵਿੱਚ ਕਾਫੀ ਹਰਮਨ ਪਿਆਰੀ ਹੋ ਰਹੀ । ਲੇਖਕ ਰਘਵੀਰ ਸਿੰਘ ਟੇਰਕਿਆਨਾ ਵਰਗੀ ਸਖ਼ਸ਼ੀਅਤ ਦਾ ਜ਼ਿਕਰ ਹੋਣ ਕਰਕੇ ਇਹ ਕਿਤਾਬ ਸਥਾਨਕ ਪਾਠਕਾਂ ਲਈ ਹੋਰ ਵੀ ਦਿਲਚਸਪ ਬਣ ਗਈ ਹੈ ਕਿਉਂਕਿ ਕਿਤਾਬ ਵਿੱਚ ਲਾਹੌਰ ਅਤੇ ਉਸ ਦੇ ਆਸ ਪਾਸ ਦੀਆਂ ਇਤਿਹਾਸਕ ਥਾਂਵਾਂ ਦੀਆਂ ਫੋਟੋਆਂ ਸਮੇਤ ਛਾਪੀ ਗਈ ਹੈ ਜਿਨਾ ਥਾਵਾਂ ਉੱਤੇ ਜਾ ਕੇ ਰਵਿੰਦਰ ਸਹਿਰਾਅ ਨੇ ਖੁਦ ਹਾਜ਼ਰੀ ਭਰੀ ਹੈ ।

By admin

Related Post