ਹੁਸ਼ਿਆਰਪੁਰ 24 ਸਤੰਬਰ (ਤਰਸੇਮ ਦੀਵਾਨਾ)- ਡੈਮੋਕਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਚੇਅਰਮੈਨ ਦੀ ਅਗਵਾਈ ਹੇਠ ਪਿੰਡ ਗਿੱਲ ਵਿਖ਼ੇ ਕੀਤੀ ਗਈ! ਇਸ ਮੀਟਿੰਗ ਵਿੱਚ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਵੀ ਉਚੇਚੇ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਪਿਛਲੀ ਦਿਨੀ ਪੰਜਾਬ ਦੇ ਲਗਭਗ 12 ਜਿਲਿਆਂ ਵਿੱਚ ਲੋਕ ਹੜ੍ਹਾ ਨਾਲ ਪ੍ਰਭਾਵਿਤ ਹੋਏ ਹਨ! ਗਰੀਬ ਲੋਕਾਂ ਦੇ ਘਰ ਢਹਿ ਗਏ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਲੋਕਾਂ ਦਾ ਮਾਲ ਡੰਗਰ ਪਾਣੀ ਵਿੱਚ ਰੁੜ ਗਿਆ! ਹੜਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਆਪਣੇ ਪੈਰਾਂ ਤੇ ਖਲੋਣ ਕਈ ਸਾਲ ਬੀਤ ਜਾਣੇ ਹੈ! ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਰ ਏਕੜ ਕਿਸਾਨਾਂ ਨੂੰ 20 ਹਜਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇੱਥੇ ਵੀ ਪੰਜਾਬ ਸਰਕਾਰ ਨੇ ਗਰੀਬ ਮਜ਼ਦੂਰ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ ਕੋਈ ਵੀ ਅਨਾਉਂਸਮੈਂਟ ਗਰੀਬ ਲੋਕਾਂ ਦੇ ਹੱਕ ਵਿੱਚ ਨਹੀਂ ਕੀਤੀ।
ਜਿਹੜੇ ਗਰੀਬ ਲੋਕਾਂ ਦੇ ਹੜ੍ਹਾ ਨਾਲ ਘਰ ਢਹਿ ਗਏ ਹਨ ਉਹਨਾਂ ਨੂੰ ਪੰਜਾਬ ਸਰਕਾਰ ਨਵੇਂ ਘਰ ਬਣਾ ਕੇ ਦਵੇ
ਗੁਰਮੁਖ ਸਿੰਘ ਖੋਸਲਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਹੜੇ ਗਰੀਬ ਲੋਕਾਂ ਦੇ ਹੜ੍ਹਾ ਨਾਲ ਘਰ ਢਹਿ ਗਏ ਹਨ ਉਹਨਾਂ ਨੂੰ ਪੰਜਾਬ ਸਰਕਾਰ ਨਵੇਂ ਘਰ ਬਣਾ ਕੇ ਦਵੇ ਅਤੇ ਗਰੀਬ ਮਜ਼ਦੂਰਾਂ ਨੂੰ ਆਰਥਿਕ ਸਹਾਇਤਾ ਵਜੋਂ ਉਹਨਾਂ ਦੇ ਖਾਤਿਆਂ ਵਿੱਚ 10/10 ਹਜਾਰ ਰੁਪਏ ਮਹੀਨਾ ਪਾਏ ਜਾਣ ਜਦੋਂ ਤੱਕ ਉਹਨਾਂ ਲੋਕਾਂ ਦੀ ਮਾਲੀ ਹਾਲਤ ਠੀਕ ਨਾ ਹੋ ਜਾਵੇ!
ਇਸ ਮੌਕੇ ਡੈਮੋਕਰੇਟਿਕ ਭਾਰਤੀ ਲੋਕ ਦਲ ਵਿੱਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਸਮਨਦੀਪ ਸਿੰਘ ਨੂੰ ਪ੍ਰਧਾਨ ਜਿਲਾ ਮੋਗਾ, ਗੁਰਪ੍ਰੀਤ ਕੌਰ ਪ੍ਰਧਾਨ ਮਹਿਲਾ ਵਿੰਗ ਜਿਲ੍ਹਾ ਮੋਗਾ, ਬਹੋੜ ਸਿੰਘ ਪ੍ਰਧਾਨ ਯੂਥ ਵਿੰਗ ਜਿਲ੍ਹਾ ਮੋਗਾ, ਦਰਸ਼ਨ ਸਿੰਘ ਪ੍ਰਧਾਨ ਜਿਲ੍ਹਾ ਬਠਿੰਡਾ, ਸੁਦਾਗਰ ਸਿੰਘ ਯੂਨਿਟ ਪ੍ਰਧਾਨ ਜੈ ਸਿੰਘ ਵਾਲਾ, ਜੱਗਾ ਸਿੰਘ ਮੀਤ ਪ੍ਰਧਾਨ ਜਿਲ੍ਹਾ ਮੋਗਾ, ਕਰਨ ਸਿੰਘ, ਦੀਪਾ ਸਿੰਘ, ਮੋਹਿਤ ਕੁਮਾਰ, ਸਨੀ ਸਿੰਘ ਆਦਿ ਮੇਂਬਰ ਨਿਯੁਕਤ ਕੀਤਾ ਗਿਆ! ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਧਰਮ ਕੋਟ, ਰਣਜੀਤ ਸਿੰਘ ਜੈਮਲ ਵਾਲਾ ਜਨਰਲ ਸਕੱਤਰ ਪੰਜਾਬ, ਬਲਵਿੰਦਰ ਸਿੰਘ ਇੰਚਾਰਜ ਮਾਲਵਾ ਜੋਨ, ਬਾਬਾ ਜਗਤਾਰ ਸਿੰਘ ਪ੍ਰਧਾਨ ਮਾਲਵਾ ਜੋਨ, ਮਨਜੀਤ ਸਰਸਰ ਯੂਥ ਆਗੂ ਪੰਜਾਬ ਆਦਿ ਸਾਥੀ ਮੌਜੂਦ ਸਨ!