ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਲੁਧਿਆਣਾ ਵਿਖੇ ਹੋਣ ਵਾਲੇ ਸੈਮੀਨਾਰ ਦੀਆਂ ਤਿਆਰੀਆਂ ਮੁਕੰਮਲ

ਸਤਿਗੁਰੂ ਰਵਿਦਾਸ ਮਹਾਰਾਜ

ਜਲੰਧਰ ਵਿਖੇ 5 ਅਪਰੈਲ ਨੂੰ ਹੋਵੇਗਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਨਾਲ ਸਬੰਧਿਤ ਦੂਜਾ ਸੈਮੀਨਾਰ

ਹੁਸ਼ਿਆਰਪੁਰ 17 ਮਾਰਚ ( ਤਰਸੇਮ ਦੀਵਾਨਾ ) – ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੀਂ ਸ਼ਤਾਬਦੀ ਮੌਕੇ ‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਵੱਲੋਂ ਕਵਰਾਏ ਜਾ ਰਹੇ ਸੈਮੀਨਾਰ ਦੀ ਲੜੀ ਤਹਿਤ ਪਹਿਲਾ ਸੈਮੀਨਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਚ 22 ਮਾਰਚ ਨੂੰ 10 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸਬੰਧੀ ਪੰਜਾਬ ਭਵਨ ਲੁਧਿਆਣਾ ਵਿਖੇ ਇਕ ਵਿਸ਼ੇਸ਼ ਮੀ‌ਟਿੰਗ ਹੋਈ, ਇਸ ਮੀਟਿੰਗ ਵਿਚ 5 ਅਪਰੈਲ ਨੂੰ ਜਲੰਧਰ ਵਿਖੇ ਹੋਣ ਵਾਲੇ ਦੂਜੇ ਸੈਮੀਨਾਰ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।

ਡਾ. ਸੁਰਜੀਤ ਸਿੰਘ ਭਦੌੜ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਬਾਣੀ ਵਿਚਾਰ ਚੇਤਨਾ ਮੰਚ ਦੇ ਮੁੱਖ ਕੁਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਤੋਂ ਇਲਾਵਾ ਪ੍ਰਭਦੀਪ ਸਿੰਘ ਨੱਥੋਵਾਲ ਮੀਡੀਆ ਐਡਵਾਈਜ਼ਰ ਪੰਜਾਬ, ਡਾ. ਰੁਪਿੰਦਰ ਸਿੰਘ (ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ), ਡਾ. ਸੰਤੋਖ ਸਿੰਘ ਸੁੱਖੀ ਪਟਿਆਲਾ, ਡਾ. ਗੁਰਮੀਤ ਕਲੱਰਮਾਜਰੀ ਪਟਿਆਲਾ, ਪ੍ਰੋ. ਮਲਕੀਤ ਜੌੜਾ ਹੁਸ਼ਿਆਰਪੁਰ, ਨਵਤੇਜ ਗੜ੍ਹਦੀਵਾਲਾ ਹੁਸ਼ਿਆਰਪੁਰ, ਸਤਨਾਮ ਸਿੰਘ ਵਾਹਿਦ ਸੁਨਾਮ (ਸੰਗਰੂਰ), ਲਾਲ ਬਹਾਦਰ ਭਾਟੀਆ ਕੋਆਰਡੀਨੇਟਰ ਜਲੰਧਰ ਸੈਮੀਨਾਰ ਆਦਿ ਸ਼ਾਮਲ ਹੋਏ। ਇਸ ਮੀਟਿੰਗ ਵਿਚ ਸੈਮੀਨਾਰ ਕਰਾਉਣ ਸਬੰਧੀ ਕੀਤੀਆਂ ਕਾਰਵਾਈਆਂ ਦਾ ਜਾਇਜ਼ਾ ਲਿਆ ਗਿਆ, ਇਸ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਰਬ ਪ੍ਰਵਾਨਿਤ ਗੁਰੂ ਜੀ ਦੀ ਸੋਚ ਅਨੁਸਾਰ ਬਣਾਈ ਗਈ ਫ਼ੋਟੋ ਲਾਉਣ ਦਾ ਫ਼ੈਸਲਾ ਕੀਤਾ ਗਿਆ।

ਮੀ‌ਟਿੰਗ ਵਿਚ ਅਗਲਾ ਸੈਮੀਨਾਰ ਕਰਾਉਣ ਬਾਰੇ ਸ਼ਹਿਰ ਚੁਣਨ ਲਈ ਵੀ ਡਾ. ਗੁਰਮੀਤ ਕੱਲਰਮਾਜਰੀ ਤੇ ਲਾਲ ਬਹਾਦਰ ਭਾਟੀਆ ਦੀ ਡਿਊਟੀ ਲਗਾਈ ਗਈ, ਡਾ. ਸੁਰਜੀਤ ਸਿੰਘ ਭਦੌੜ ਨੇ ਲੁਧਿਆਣਾ ਵਿਖੇ 22 ਮਾਰਚ ਨੂੰ 10 ਵਜੇ ਤੋਂ 2 ਵਜੇ ਤੱਕ ਕਰਾਏ ਜਾ ਰਹੇ ਸੈਮੀਨਾਰ ਦੀਆਂ ਤਿਆਰੀਆਂ ਬਾਰੇ ਚਾਨਣਾ ਪਾਇਆ। ਇਸ ਸੈਮੀਨਾਰ ਵਿਚ ਪਰਚਾ ਦਿਲੀ ਯੂਨੀਵਰਸਿਟੀ ਦੇ ਪ੍ਰੋ. ਡਾ. ਕਮਲਜੀਤ ਸਿੰਘ ਅਤੇ ਡਾ. ਗੁਰਮੀਤ ਕੱਲਰਮਾਜਰੀ ਪੜ੍ਹਨਗੇ, ਜਦ ਕਿ ਕੁੰਜੀਵਤ ਭਾਸ਼ਣ ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁ‌ਧਿਆਣਾ ਦੇਣਗੇ। ਇਸੇ ਤਹਿਤ ਜਲੰਧਰ ਦੇ ਸੈਮੀਨਾਰ ਕੁਆਰਡੀਨੇਟਰ ਲਾਲ ਬਹਾਦਰ ਭਾਟੀਆ ਨੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਵੇਰਵਾ ਦੱਸਿਆ। ਨਵਤੇਜ ਗੜ੍ਹਦੀਵਾਲ ਨੇ ਸੈਮੀਨਾਰਾਂ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਵਿਚਾਰਧਾਰਾ ਨੂੰ ਹੀ ਕੇਂਦਰ ਬਿੰਦੂ ਬਣਾਏ ਰੱਖਣ ਦਾ ਸੁਝਾਅ ਦਿੱਤਾ।

By admin

Related Post