“ਹਿਜ ਐਕਸੀਲੈਂਟ ਇੰਸਟੀਚਿਊਟ” ਦੇ ਪ੍ਰਥਮ ਗੁਪਤਾ ਨੇ ਜੇ.ਈ.ਈ ਮੇਨਸ 2026 ਵਿੱਚ 94.39 ਪਰਸੈਂਟਾਈਲ ਹਾਸਿਲ ਕਰਕੇ ਗੱਡੇ ਜਿੱਤ ਦੇ ਝੰਡੇ : ਡਾ. ਆਸ਼ੀਸ਼ ਸਰੀਨ

ਪ੍ਰਥਮ ਗੁਪਤਾ

ਹੁਸ਼ਿਆਰਪੁਰ 25 ਫਰਵਰੀ ( ਤਰਸੇਮ ਦੀਵਾਨਾ ) – ਜੇ.ਈ.ਈ. ਮੇਨਸ 2026 ਦੇ ਘੋਸ਼ਿਤ ਨਤੀਜਿਆਂ ਵਿੱਚ ਹਿਜ ਐਕਸੀਲੈਂਟ ਦੇ ਵਿਦਿਆਰਥੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇੰਸਟੀਚਿਊਟ ਦੇ ਵਿਦਿਆਰਥੀ ਪ੍ਰਥਮ ਗੁਪਤਾ ਨੇ 94.39 ਪਰਸੈਂਟਾਈਲ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਅਤੇ ਇੰਸਟੀਚਿਊਟ ਦਾ ਨਾਮ ਪੂਰੇ ਜਿਲ੍ਹੇ ਵਿੱਚ ਰੌਸ਼ਨ ਕਰ ਦਿੱਤਾ ਹੈ। ਗੱਲਬਾਤ ਕਰਦੇ ਹੋਏ ਵਿਦਿਆਰਥੀ ਨੇ ਦੱਸਿਆ ਕਿ ਇੰਸਟੀਚਿਊਟ ਨੇ ਸਾਡੀ ਤਿਆਰੀ 11ਵੀਂ ਤੋਂ ਹੀ ਸ਼ੁਰੂ ਕਰਵਾ ਦਿੱਤੀ ਸੀ। ਕੰਪੀਟੀਸ਼ਨ ਵਿੰਗ ਦੇ ਮੁਖੀ ਪ੍ਰੋ. ਕੇ. ਗਨੇਸ਼ਨ ਨੇ ਚੰਡੀਗੜ੍ਹ ਤੋਂ ਆ ਕੇ ਸ਼ੁਰੂ ਤੋਂ ਹੀ ਜੇ.ਈ.ਈ. ਦੇ ਪ੍ਰਸ਼ਨਾਂ ਤੇ ਧਿਆਨ ਕੇਂਦਰਿਤ ਕਰਵਾਇਆ ਅਤੇ ਸ਼ਾਟਕਟ ਤਰਿਕਿਆਂ ਨਾਲ ਔਖੇ ਨੁਮੈਰੀਕਲ ਸਵਾਲਾਂ ਨੂੰ ਹੱਲ ਕਰਨਾ ਸਿਖਾਇਆ।

ਇਸ ਦੇ ਨਾਲ ਥਿਉਰੀ ਵਿੱਚ ਪ੍ਰੋ. ਗੁਰਪ੍ਰੀਤ ਸਿੰਘ ਨੇ ਮੁਸ਼ਕਿਲ ਸਵਾਲਾਂ ਤੇ ਸਾਡਾ ਧਿਆਨ ਕੇਂਦਰਿਤ ਰੱਖਿਆ। ਜਿਸ ਨਾਲ ਸਾਨੂੰ ਬਹੁਤ ਹੀ ਸਹਾਇਤਾ ਮਿਲੀ। ਇਸਦੇ ਇਲਾਵਾ ਗਣਿਤ ਅਤੇ ਰਸਾਇਣ ਵਿਗਿਆਨ ਵਿੱਚ ਵੀ ਬਹੁਤ ਹੀ ਆਸਾਨ ਤਰੀਕਿਆਂ ਨਾਲ ਸਵਾਲਾਂ ਨੂੰ ਹੱਲ ਕਰਨਾ ਸਿਖਾਇਆ। ਵਿਦਿਆਰਥੀਆਂ ਨੇ ਦੱਸਿਆ ਕਿ ਹਿਜ ਦੀ ਐਪ ਨੇ ਉਹਨਾਂ ਦੀ ਬਹੁਤ ਮਦਦ ਕੀਤੀ। ਕਿਉਂਕਿ ਇਸ ਵਿੱਚ ਹਰ ਤਰ੍ਹਾਂ ਦੀ ਤਿਆਰੀ ਦੀ ਸਮੱਗਰੀ ਪੂਰੇ 2 ਸਾਲ ਉਪਲਬਧ ਰਹਿੰਦੀ ਹੈ। ਜਿਸ ਨੂੰ ਅਸੀਂ ਜਦੋਂ ਚਾਹੀਏ ਤਦ ਪੜ੍ਹ ਸਕਦੇ ਹਾਂ।

ਇਸ ਮੌਕੇ ਤੇ ਇੰਸਟੀਚਿਊਟ ਦੇ ਐਮ.ਡੀ. ਡਾ. ਆਸ਼ੀਸ਼ ਸਰੀਨ ਨੇ ਦੱਸਿਆ ਕਿ ਹਿਜ ਦੇ ਅਧਿਆਪਕ ਪ੍ਰੋ. ਕੇ. ਗਨੇਸ਼ਨ ਨੇ ਖੁਦ ਜੇ.ਈ.ਈ ਵਿੱਚ ਪੂਰੇ ਭਾਰਤ ਵਿੱਚ 26ਵਾਂ ਰੈਂਕ ਹਾਸਿਲ ਕੀਤਾ ਸੀ ਅਤੇ ਕਰਨਾਟਕ ਰਾਜ ਵਿੱਚ ਵੀ ਟੌਪ ਕੀਤਾ ਸੀ। ਇਸ ਦੇ ਨਾਲ ਉਹ ਖੁਦ ਸਾਇੰਸ ਵਿਗਿਆਨ ਕਰਵਾਉਂਦੇ ਹਨ ਅਤੇ ਉਹਨਾਂ ਨੇ ਪੀਐਚ.ਡੀ. ਵੀ ਕੀਤੀ ਹੋਈ ਹੈ। ਗਣਿਤ ਦੇ ਅਧਿਆਪਕ ਵੀ ਹਨ ਅਤੇ 15 ਸਾਲਾਂ ਦਾ ਤਜ਼ਰਬਾ ਰੱਖਦੇ ਹਨ। ਇਸ ਲਈ ਹਿਜ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲਦੀ ਰਹਿੰਦੀ ਹੈ ਅਤੇ ਉਹ ਬਹੁਤ ਮਿਹਨਤ ਕਰਦੇ ਹਨ। ਇਸ ਮੌਕੇ ਤੇ ਪ੍ਰਥਮ ਗੁਪਤਾ ਦੇ ਮਾਤਾ ਪਿਤਾ ਨੇ ਵੀ ਹਿਜ ਇੰਸਟੀਚਿਊਟ ਦਾ ਧੰਨਵਾਦ ਕੀਤਾ। ਅੰਤ ਵਿੱਚ ਡਾ. ਆਸ਼ੀਸ਼ ਸਰੀਨ ਨੇ ਕਿਹਾ ਕਿ ਹਿਜ ਦਾ ਪੂਰਾ ਸਟਾਫ ਬਹੁਤ ਹੀ ਵਧੀਆ ਹੈ ਅਤੇ ਇਹ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ।

By admin

Related Post