ਉਰਦੂ ਦੇ ਮਕਬੂਲ ਸ਼ਾਇਰ ਜਨਾਬ ਬਸ਼ੀਰ ਬਦਰ ਸਟੇਜ਼ ਦੇ ਧਨੀ ਸਨ : ਰਘਵੀਰ ਸਿੰਘ ਟੇਰਕਿਆਨਾ

ਜਨਾਬ ਬਸ਼ੀਰ ਬਦਰ

ਹੁਸ਼ਿਆਰਪੁਰ 28 ਮਈ ( ਤਰਸੇਮ ਦੀਵਾਨਾ ) – ਪ੍ਰਸਿੱਧ ਲੇਖਕ ਤੇ ਪੰਜਾਬੀ ਸ਼ਾਇਰ ਰਘਵੀਰ ਸਿੰਘ ਟੇਰਕਿਆਨਾ ਨੇ ਉਰਦੂ ਦੇ ਮਕਬੂਲ ਸ਼ਾਇਰ ਜਨਾਬ ਬਸ਼ੀਰ ਬਦਰ ਦੇ ਵਿਛੜ ਜਾਣ ਉੱਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ । ਟੇਰਕਿਆਨਾ ਨੇ ਕਿਹਾ ਕਿ ਪੌਣੀ ਸਦੀ ਤੋਂ ਕਿਤਾਬੀ ਅਤੇ ਸਟੇਜੀ ਸ਼ਾਇਰੀ ਦੇ ਧਨੀ ਜਨਾਬ ਬਸ਼ੀਰ ਬਦਰ ਦੇਸ਼ ਵਿਦੇਸ਼ ਵਿਚ ਆਪਣੀ ਕਲਾ ਦਾ ਅੱਧੀ ਪੌਣੀ ਸਦੀ ਵਧੀਆ ਪ੍ਰਦਰਸ਼ਨ ਕਰਕੇ ਹੁਣ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ।

ਉੱਨਾਂ ਦੇ ਵਿਛੜ ਜਾਣ ਬਾਅਦ ਵੀ ਉੱਨਾਂ ਦੇ ਮਸ਼ਹੂਰ ਸ਼ੇਅਰ ਲੋਕ ਹਿਰਦਿਆਂ ਵਿਚ ਕਾਇਮ ਦਾਇਮ ਰਹਿਣਗੇ ਕਿਉਂਕਿ ਉਹਨਾਂ ਨੇ ਲੱਗਭੱਗ ਜ਼ਿੰਦਗੀ ਨਾਲ ਸਬੰਧਿਤ ਹਰ ਵਿਸ਼ੇ ਉੱਤੇ ਆਪਣੇ ਸ਼ੇਅਰ ਲਿਖੇ ਅਤੇ ਫਿਰ ਤਾਲੀਆਂ ਦੀ ਗੜਗੜਾਹਟ ਵਿਚ ਲੋਕਾਂ ਸਾਹਮਣੇ ਪੇਸ਼ ਵੀ ਕੀਤੇ ।

ਟੇਰਕਿਆਨਾ ਨੇ ਕਿਹਾ ਕਿ ਬਦਰ ਦਾ ਅੰਦਾਜ਼ੇ ਬਿਆਨ ਹੀ ਬਾਕਮਾਲ ਸੀ । ਜ਼ਿੰਦਗੀ ਦੇ ਹਰ ਪਹਿਲੂ ਉੱਤੇ ਬਸ਼ੀਰ ਦਾ ਲਿਖਿਆ ਕੋਈ ਨਾ ਕੋਈ ਸ਼ੇਅਰ ਮਿਲ ਹੀ ਜਾਂਦਾ ਹੈ । ਟੇਰਕਿਆਨਾ ਨੇ ਦੱਸਿਆ ਕਿ ਉਹ ਜਿਸਮਾਨੀ ਤੌਰ ਉੱਤੇ ਭਾਵੇਂ ਨਹੀਂ ਰਹੇ ਪਰ ਸ਼ੇਅਰਾਂ ਰਾਹੀ ਦੁਨੀਆ ਵਿਚ ਹਾਜ਼ਰ ਨਾਜਰ ਰਹਿਣਗੇ ਕਿਉਂਕਿ ਅਜਿਹੇ ਵਿਸ਼ੇਸ਼ ਕਿਸਮ ਦੇ ਵਿਅਕਤੀ ਭੁਲਣਯੋਗ ਨਹੀਂ ਹੁੰਦੇ ।

By admin

Related Post