Breaking
Sat. Oct 11th, 2025

ਰਾਜਨੀਤਿਕ, ਆਗੂਆਂ ਵੱਲੋਂ ਸਿਰਪਾਓ ਦੇਣ ਤੇ ਲੱਗੇ ਰੋਕ ਆਪਣੇ ਸਿਆਸੀ ਚਿੰਨ੍ਹ ਨਾਲ ਕਰਨ ਸਨਮਾਨਿਤ

ਸਿਰਪਾਓ

ਸਿਰਪਾਓ ਦੀ ਮਹੱਤਤਾ ਨੂੰ ਰੱਖਿਆ ਜਾਵੇ ਬਹਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕਰਨ ਹੁਕਮਨਾਮਾ ਜਾਰੀ

ਅੰਮ੍ਰਿਤਸਰ 17 ਜੁਲਾਈ (ਵਰੁਣ ਸੋਨੀ,)- ਸਿੱਖ ਗੁਰੂ ਸਾਹਿਬਾਨਾਂ ਵੱਲੋਂ ਹਰੇਕ ਉਸ ਪ੍ਰਾਣੀ ਲਈ ਸਿਰੋਪਾਓ ਦੀ ਬਖਸਿਸਾਂ ਭਰੀ ਦਾਤ ਦੀ ਬਖਸ਼ਿਸ਼ ਹੋਈ ਹੈ ਜੋ ਪ੍ਰਾਣੀ ਕਹਿਣੀ ਤੇ ਕਥਨੀ ਵਿੱਚ ਪ੍ਰਪੱਕ ਪੂਰਾ ਸਮਰਪਿਤ ਹੋ ਕਿ ਸੇਵਾ ਭਾਵਨਾ ਨਾਲ ਸਤਸੰਗਤ ਕਰਕੇ ਗੁਰੂ ਘਰ ਦੀ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਕੇ ਆਪਣੇ ਆਪ ਨੂੰ ਵਡਭਾਗਾ ਤੇ ਗੁਰੂ ਘਰ ਦਾ ਨਿਮਾਣਾ ਸੇਵਕ ਜਨ ਸਮਝਦਾ ਹੈ । ਇਸ ਸਿਰਪਾਓ ਦੀ ਦਾਤ ਨੂੰ ਮਰਿਆਦਾ ਦੇ ਅਨੁਸਾਰ ਕਿਸੇ ਵੀ ਇਨਸਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਦਿੱਤਾ ਜਾ ਸਕਦਾ ਹੈ।।

ਸਿਰਪਾਓ ਦੀ ਪਰੰਪਰਾ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋਈ ਅਤੇ ਸਿੱਖ ਧਰਮ ਵਿੱਚ ਸਿਰਪਾਓ ਦੀ ਬਹੁਤ ਵੱਡੀ ਮਹਾਨਤਾ ਹੈ।ਸਿਰਪਾਓ ਦਾ ਅਰਥ ਹੈ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਪਹਿਨਣ ਵਾਲੀ ਪੋਸ਼ਾਕ ਕਿਹਾ ਜਾਂਦਾ ਹੈ ਸਿਰਪਾਓ ਸਿੱਖਾਂ ਦੇ ਦੂਜੇ ਗੁਰੂ ਸਾਹਿਬਾਨ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤੀਸਰੇ ਗੁਰੂ ਸਾਹਿਬਾਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤੇ ਗਏ ਸਨ।

ਸ੍ਰੀ ਗੁਰੂ ਅੰਗਦ ਦੇਵ ਜੀ ਇੱਕ ਸਾਲ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੂੰ ਇੱਕ ਸਰੋਪਾ ਭੇਟ ਕਰਦੇ ਸਨ

ਉਹਨਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਉਹਨਾਂ ਦੀ ਤਨ ਮਨ ਧਨ ਨਾਲ ਕੀਤੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਅਮਰਦਾਸ ਜੀ ਨੂੰ ਸਿਰਪਾਓ ਦੀ ਬਖਸ਼ਿਸ਼ ਪ੍ਰਾਪਤ ਹੋਈ ਸੀ ਅਤੇ ਗੁਰੂ ਅਮਰਦਾਸ ਜੀ ਨੇ ਸਿਰਪਾਓ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆ ਬਖਸਿਸ ਹੋਇਆ ਸਿਰਪਾਓ ਆਪਣੇ ਸੀਸ ਉਪਰ ਸਜਾਉਂਦੇ ਸਨ। ਇਥੇ ਇਹ ਦੱਸਣਯੋਗ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਇੱਕ ਸਾਲ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੂੰ ਇੱਕ ਸਰੋਪਾ ਭੇਟ ਕਰਦੇ ਸਨ।

ਇਹ ਪਰੰਪਰਾ ਦੂਸਰੇ ਗੁਰੂ ਸਾਹਿਬਾਨ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ, ਅਤੇ ਅੱਜ ਵੀ ਸਿੱਖ ਧਰਮ ਵਿੱਚ ਵੀ ਕਾਇਮ ਹੈ। ਪਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਬਹੁਤ ਸਾਰੀਆਂ ਰਾਜਨੀਤਿਕ ਲੋਕਾਂ, ਅਤੇ ਪੰਥਕ ਆਗੂਆਂ ਵੱਲੋਂ ਵੀ ਗੁਰੂ ਸਾਹਿਬਾਨ ਜੀ ਦੀ ਬਖਸ਼ਿਸ਼ ਸਿਰਪਾਓ ਨੂੰ ਮਮੂਲੀ ਕੱਪੜਾ ਸਮਝ ਕੇ ਸ਼ਰੇਆਮ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ । ਜੋ ਅਸੀਂ ਰੋਜ਼ ਅਖਬਾਰਾਂ ਤੋਂ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਹਾਂ ਪਰ ਚੁੱਪ ਹਾਂ।

ਅੱਜ ਕੱਲ੍ਹ ਪਾਰਟੀਆਂ ਬਦਲਣ ਦਾ ਆਮ ਦੌਰ ਚੱਲਿਆ ਹੋਇਆ ਹੈ

ਪੰਜਾਬ ਵਿੱਚ ਜਦੋਂ ਵੀ ਇਲੈਕਸ਼ਨ ਦਾ ਦੌਰ ਆਉਂਦਾ ਹੈ ਤਾਂ ਪਾਰਟੀਆਂ ਬਦਲਣ ਵਾਲੇ ਲੋਕ ਆਪਣੇ ਆਪ ਨੂੰ ਵਫਾਦਾਰ ਸਿਪਾਹੀ ਵਜੋਂ ਪੇਸ ਕਰਨ ਲਈ ਸਿਆਸੀ ਨੁਮਾਇੰਦਿਆ ਕੋਲੋਂ ਸਿਰਪਾਓ ਪਵਾਉਦੇ ਹਨ ਜਿਸ ਵਿੱਚ ਅੱਜ ਕੱਲ੍ਹ ਪਾਰਟੀਆਂ ਬਦਲਣ ਦਾ ਆਮ ਦੌਰ ਚੱਲਿਆ ਹੋਇਆ ਹੈ। ਅਤੇ ਪਹਿਲੀ ਪਾਰਟੀ ਵਿੱਚ ਵਫਾਦਾਰ ਸਿਪਾਹੀ ਵਜੋਂ ਸਮਾਂ ਗੁਜ਼ਾਰਨ ਤੋਂ ਬਾਅਦ ਉਸ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਅਤੇ ਦੂਜੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂ ਇਸ ਨੂੰ ਬਹੁਤ ਵੱਡੀ ਕੁਰਬਾਨੀ ਸਮਝ ਕੇ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ ਸਿਰਪਾਓ ਨਾਲ ਸਨਮਾਨਿਤ ਕਰ ਰਹੇ ਹਨ।

ਪਰ ਸਨਮਾਨਿਤ ਦੇ ਨਾਲ ਨਾਲ ਉਹ ਸਿਰਪਾਓ ਦੀ ਮਰਿਆਦਾ ਨੂੰ ਨਹੀਂ ਸਮਝਦੇ, ਜਾਂ ਜਾਣਬੁੱਝ ਕਿ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਉਹ ਇਹ ਨਹੀਂ ਦੇਖਦੇ ਕਿ ਜਿਸ ਵਿਅਕਤੀ ਨੂੰ ਸਿਰਪਾਓ ਦਿੱਤਾ ਜਾ ਰਿਹਾ ਉਹ ਵਿਅਕਤੀ ਪਤਿੱਤ ਹੋਣ ਦੇ ਨਾਲ ਨਾਲ ਉਸ ਵਿਅਕਤੀ ਨੇ ਸਿਰ ਢੱਕਿਆ ਹੋਇਆ ਹੈ ਜਾਂ ਨੰਗੇ ਸਿਰ ਤਾਂ ਨਹੀਂ ਹਨ । ਸਿਰਪਾਓ ਲੈਣ ਵਾਲੇ ਵਿਅਕਤੀ ਕੋਲ ਕੋਈ ਨਸ਼ਾ ਜਾਂ ਨਸ਼ਾ ਰੂਪੀ ਕੋਈ ਵਸਤੂ ਤਾਂ ਨਹੀਂ ਹੈ ।

ਰਾਜਨੀਤਿਕ ਲੋਕਾਂ ਨੂੰ, ਸੱਤਾ ਦਾ ਨਸ਼ਾ ਚੜਿਆ ਹੁੰਦਾ ਹੈ

ਪਰ ਨਹੀਂ ਉਸ ਟਾਈਮ ਤੇ ਇਹ ਸਭ ਕੁਝ ਇਸ ਦੇ ਉਲਟ ਹੀ ਵੇਖਣ ਨੂੰ ਮਿਲਦਾ ਹੈ ਉਸ ਟਾਈਮ ਤੇ ਤਾਂ ਇਹਨਾਂ ਰਾਜਨੀਤਿਕ ਲੋਕਾਂ ਨੂੰ, ਸੱਤਾ ਦਾ ਨਸ਼ਾ ਚੜਿਆ ਹੁੰਦਾ ਹੈ ਅਤੇ ਉਸ ਟਾਈਮ ਤੇ ਇਹ ਰਾਜਨੀਤਿਕ ਲੋਕ ਸਿਰਪਾਓ ਨੂੰ ਮਮੂਲੀ ਦੋ ਢਾਈ ਮੀਟਰ ਦਾ ਕੱਪੜਾ ਸਮਝ ਕੇ ਲੋਕਾਂ ਨੂੰ ਨਿਵਾਜਦੇ ਹਨ। ਉਸ ਟਾਈਮ ਤੇ ਸਿੱਖੀ ਸਿਧਾਂਤਾਂ ਤੇ ਤਿੱਖੇ ਤੀਰ ਚੱਲਦੇ ਹਨ। ਪਰ ਸਾਡੇ ਪੰਥਕ ਲੀਡਰ ਫਿਰ ਵੀ ਚੁੱਪ ਹਨ। ਕਿਉਂ ਨਹੀਂ ਇਸ ਪ੍ਰਤੀ ਵੀ ਕਾਨੂੰਨ ਬਣਾਉਂਦੇ ਅਤੇ ਇਸ ਤੇ ਰੋਕ ਲਾਉਂਦੇ।

ਇਨਾਂ ਸਿਆਸੀ ਪਾਰਟੀਆਂ ਵੱਲੋਂ ਸਿਰਪਾਓ ਦੀ ਵਰਤੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪੂਰਨ ਰੋਕ ਲੱਗਣੀ ਚਾਹੀਦੀ ਹੈ ਅਤੇ ਨਾਲ ਹੀ ਇਸ ਤੇ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈ ,ਕਿਸੇ ਵੀ ਪਾਰਟੀ ਦੇ ਨੁਮਾਇੰਦੇ ਪਾਰਟੀ ਬਦਲਦੇ ਹਨ ਅਤੇ ਦੂਸਰੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਕੋਈ ਵੀ ਪਾਰਟੀ ਦਾ ਆਗੂ ਉਨਾਂ ਨੂੰ ਸਿਰਪਾਓ ਨਾਲ ਸਨਮਾਨਿਤ ਨਹੀਂ ਕਰੇਗਾ ਅਤੇ ਇਸ ਗੱਲ ਵੱਲ ਸਾਰੀਆਂ ਧਾਰਮਿਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਅਤੇ ਅਕਾਲ ਤਖਤ ਸਾਹਿਬ ਅਤੇ ਸਾਰੇ ਤਖਤਾ ਦੇ ਜਥੇਦਾਰਾਂ ਸਾਹਿਬਾਨਾਂ ਨੂੰ ਇਸ ਪ੍ਰਤੀ ਮੰਗ ਪੱਤਰ ਵੀ ਦੇਣੇ ਚਾਹੀਦੇ ਹਨ ਤਾਂ ਜੋ ਸਾਨੂੰ ਗੁਰੂਆ ਵੱਲੋਂ ਬਖਸ਼ੀ ਹੋਈ ਸਿਰੋਪਾਓ ਦੀ ਦਾਤ ਨੂੰ ਮਰਿਆਦਾ ਸਹਿਤ ਬਹਾਲ ਰੱਖਿਆ ਜਾਵੇ। ਅਤੇ ਜੇਕਰ ਸਿਆਸਤ ਦਾਨ ਆਪਣੇ-ਆਪ ਸਿਰਪਾਓ ਦੀ ਮਰਿਆਦਾ ਨੂੰ ਬਹਾਲ ਰੱਖਣ ਵਿੱਚ ਸਹਿਯੋਗ ਕਰਦੇ ਹਨ ਤਾਂ ਉਨਾਂ ਦੇ ਪੈਸੇ ਵੀ ਬਚ ਸਕਦੇ ਹਨ !

By admin

Related Post