Breaking
Mon. Jan 12th, 2026

45 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਪੁਲਿਸ ਨੇ ਕੀਤਾ ਇੱਕ ਵਿਅਕਤੀ ਨੂੰ ਕਾਬੂ

ਪੁਲਿਸ

ਹੁਸ਼ਿਆਰਪੁਰ 5 ਮਈ ( ਤਰਸੇਮ ਦੀਵਾਨਾ ) ਸੰਦੀਪ ਕੁਮਾਰ ਮਲਿਕ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ,ਐਸ ਪੀ ਇਨਵੇਸਟੀਕੇਸ਼ਨ ਅਤੇ ਅਤੇ ਐਸ ਪੀ ਪੀ ਬੀ ਆਈ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ, ਨਸ਼ੇ ਦੇ ਸਮੱਗਲਰਾਂ ਅਤੇ ਨਜਾਇਜ ਸ਼ਰਾਬ ਵੇਚਣ ਵਾਲੇ ਵਿਅਕਤੀਆ ਦੇ ਖਿਲਾਫ ਸ਼ੁਰੂ ਕੀਤੀ ਗਈ ਕਾਰਵਾਈ ਅਨੁਸਾਰ ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਯੋਗ ਨਿਗਰਾਨੀ ਹੇਠ ਐਸਐਚਉ ਪਰਵਿੰਦਰਜੀਤ ਪਾਲ ਸਿੰਘ ਬੱਧਣ ਥਾਣਾ ਮਾਹਿਲਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਏ ਐਸ ਆਈ ਸੁਖਵਿੰਦਰ ਸਿੰਘ ਚੋਂਕੀ ਇੰਚਾਰਜ ਕੋਟ ਫਤੂਹੀ ਨੇ ਸਾਥੀ ਕਰਮਚਾਰੀਆਂ ਦੇ ਨਾਲ ਪਿੰਡ ਢਾਡਾ ਕਲਾ ਤੋ ਮੁਰਜਮ ਯਾਦਵਿੰਦਰ ਸਿੰਘ ਉਰਫ ਬਿੰਦੂ ਪੁੱਤਰ ਦਿਲਬਾਗ ਸਿੰਘ ਵਾਸੀ ਢਾਡਾਂ ਕਲਾਂ ਥਾਣਾ ਮਾਹਿਲਪੁਰ ਨੂੰ ਕਾਬੂ ਕਰਕੇ ਉਸ ਪਾਸੋ 45 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ । ਉਕਤ ਵਿਅਕਤੀ ਦੇ ਲਿਖਾਫ ਥਾਣਾ ਮਾਹਿਲਪੁਰ ਵਿਖ਼ੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

By admin

Related Post