Breaking
Sun. Sep 13th, 2026

ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੋਇਆ ਵਿਕਾਸ ਲੋਕ ਅੱਜ ਵੀ ਕਰਦੇ ਨੇ ਯਾਦ: ਲਾਲੀ, ਤਲਵਾੜ

ਸ਼੍ਰੋਮਣੀ ਅਕਾਲੀ ਦਲ

ਪ੍ਰਿਤਪਾਲ ਕੌਰ ਲਾਂਬਾ ਵਾਰਡ ਨੰਬਰ 29 ਦੀ ਮਹਿਲਾ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ 10 ਮਈ ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਏ ਵਿਕਾਸ ਕਾਰਜ ਅਤੇ ਲੋਕ ਸਹੂਲਤਾਂ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ, ਜਿਸ ਦੀ ਬਰਾਬਰੀ ਕੋਈ ਹੋਰ ਸਰਕਾਰ ਨਹੀਂ ਕਰ ਸਕੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਲਾਲੀ ਬਾਜਵਾ ਨੇ ਵਾਰਡ ਨੰਬਰ 29 ਵਿਖੇ ਸ਼੍ਰੀਮਤੀ ਪ੍ਰਿਤਪਾਲ ਕੌਰ ਲਾਂਬਾ ਨੂੰ ਵਾਰਡ ਦੀ ਮਹਿਲਾ ਪ੍ਰਧਾਨ ਨਿਯੁਕਤ ਕਰਨ ਮੌਕੇ ਰੱਖੇ ਗਏ ਪ੍ਰੋਗਰਾਮ ਦੌਰਾਨ ਕੀਤਾ।

ਇਸ ਮੌਕੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਰਡ ਨੰਬਰ 29 ਦੀ ਪ੍ਰਮੁੱਖ ’40 ਫੁੱਟੀ ਸੜਕ’ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਹੀ ਬਣੀ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਇਸ ਸੜਕ ‘ਤੇ 73 ਲੱਖ ਰੁਪਏ ਖਰਚ ਕੀਤੇ ਗਏ ਸਨ ਅਤੇ ਇਹ ਵਿਕਾਸ ਕਾਰਜ ਅਕਾਲੀ ਦਲ ਦੇ ਕੌਂਸਲਰ ਸੰਤੋਖ ਸਿੰਘ ਔਜਲਾ ਦੀ ਦੇਖ-ਰੇਖ ਹੇਠ ਹੋਇਆ ਸੀ। ਤਲਵਾੜ ਨੇ ਮੌਜੂਦਾ ਹਾਲਾਤ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਉਸ ਤੋਂ ਬਾਅਦ ਇਲਾਕੇ ਦੀਆਂ ਸੜਕਾਂ ਦੀ ਜੋ ਮਾੜੀ ਹਾਲਤ ਹੋਈ ਹੈ, ਉਹ ਸਭ ਦੇ ਸਾਹਮਣੇ ਹੈ।

ਉਹਨਾਂ ਸਮਾਗਮ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਿਛੜ ਚੁੱਕੇ ਵਾਰਡਾਂ ਨੂੰ ਮੁੜ ਵਿਕਾਸ ਦੀ ਲੀਹ ‘ਤੇ ਲਿਆਂਦਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਤਾਂ ਜੋ ਇਲਾਕੇ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਮਹਿਲਾ ਨੇਤਰੀ ਨੀਤੀ ਤਲਵਾਰ, ਅਤੇ ਸੰਜੀਵ ਥਾਪਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਅਹਿਦ ਲਿਆ।

By admin

Related Post