Breaking
Tue. Jul 28th, 2026

12 ਮਈ ਨੂੰ ਅਧਿਕਾਰ ਰੈਲੀ ਜਲੰਧਰ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਸਾਰੇ ਵਰਗਾਂ ਦੇ ਲੋਕ ਸ਼ਾਮਿਲ ਹੋਣ : ਖੋਸਲਾ

ਅਧਿਕਾਰ ਰੈਲੀ

ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਜਾਵੇਗਾ ਮੰਗ ਪੱਤਰ

ਹੁਸ਼ਿਆਰਪੁਰ 6 ਮਈ ( ਤਰਸੇਮ ਦੀਵਾਨਾ ) ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਰਾਜਿੰਦਰ ਕੁਮਾਰ ਦੇ ਗ੍ਰਹਿ ਪਿੰਡ ਬੀਸਲਾ ਵਿਖੇ ਡੇਮੋਕ੍ਰੇਟਿਕ ਭਾਰਤੀਯ ਦਲ ਦੇ ਰਾਸ਼ਟਰੀ ਚੈਅਰਮੈਨ ਪ੍ਰੇਮ ਸਾਰਸਰ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਕੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਵੀ ਉਚੇਚੇ ਤੋਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ 12 ਮਈ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਧਿਕਾਰ ਰੈਲੀ ਪੁੱਡਾ ਗਰਾਊਂਡ ਵਿਚ ਸਾਹਮਣੇ ਡੀਸੀ ਦਫਤਰ ਜਲੰਧਰ ਵਿਖੇ ਕੀਤੀ ਜਾ ਰਹੀ ਹੈ।

ਇਸ ਰੈਲੀ ਵਿੱਚ ਗ੍ਰਾਮ ਪੰਚਾਇਤ, ਨਗਰ ਕੌਂਸਲ ਅਤੇ ਕਾਰਪੋਰੇਸ਼ਨ ਕੱਚੇ ਸਫਾਈ ਮਜਦੂਰਾਂ ਨੂੰ ਪੱਕੇ ਕਰਨ, ਮਨਰੇਗਾ ਮਜ਼ਦੂਰ, ਭੱਠਾ ਮਜ਼ਦੂਰ, ਕੀਰਤੀ ਕਿਸਾਨ ਮਜ਼ਦੂਰ, ਪੰਜਾਬ ਵਿਚ ਸਾਢੇ 12% ਐਸ. ਸੀ ਕੋਟਾ ਲਾਗੂ ਕਰਾਉਣ ਅਤੇ ਬੇਰੋਜਗਾਰ ਵਰਗ ਦੀਆਂ ਹੱਕੀ ਮੰਗਾਂ ਨੂੰ ਲੈਂ ਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਵੀ ਪਾਰਟੀ ਦੇ ਆਗੂ ਸਾਹਿਬਾਨ ਪਹੁੰਚਣਗੇ।

ਖੋਸਲਾ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪ ਸਭ ਨੇ ਆਪਣੇ ਹੱਕਾਂ, ਅਧਿਕਾਰਾਂ ਦੀ ਖਾਤਰ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਇਸ ਰੈਲੀ ਵਿੱਚ ਸਮੇਂ ਸਿਰ ਆਪਣੇ ਸਾਥੀਆਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਮੌਕੇ ਰਾਜਿੰਦਰ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਦੇ ਪੱਗੜੀ ਬੰਨ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਭਾਮ , ਸ਼੍ਰੀ ਚੰਦ ਪ੍ਰਧਾਨ, ਰਘਵੀਰ ਸਰਵਾਨ , ਹਰੀ ਰਾਮ, ਸੁਖਦੇਵ, ਬਨਵਾਰੀ ਲਾਲ, ਗੱਬੂ, ਰਾਜੂ, ਕੜਾ, ਕਹਿਨਾਇਆ, ਮਹਿੰਦਰ ਸਿੰਘ ਮਹਿਮੋਵਾਲ ਆਦਿ ਸਾਥੀ ਮੌਜੂਦ ਸਨ।

By admin

Related Post