Breaking
Mon. Dec 1st, 2025

ਸੰਵਿਧਾਨ ਦਿਵਸ ਤੇ ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਚਰਨਛੋਹ ਖੁਰਾਲਗੜ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਯਾਦ ਕੀਤਾ

ਸੰਵਿਧਾਨ ਦਿਵਸ

ਸੰਤ ਸਤਵਿੰਦਰ ਹੀਰਾ, ਸੰਤ ਪਰਮਜੀਤ ਦਾਸ ਨਗਰ ਨੇ ਸੰਗਤਾਂ ਨੂੰ ਸਿੱਖਿਅਤ ਸਮਾਜ ਲਈ ਦਿੱਤਾ ਸੰਦੇਸ਼

ਹੁਸ਼ਿਆਰਪੁਰ 28 ਨਵੰਬਰ (ਤਰਸੇਮ ਦੀਵਾਨਾ)- ਸੰਵਿਧਾਨ ਦਿਵਸ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਧਰਤੀ ਇਤਿਹਾਸਕ ਅਸਥਾਨ ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਚਰਨਛੋਹ ਖੁਰਾਲਗੜ ਸਾਹਿਬ ਵਿਖੇ ਪਰਮ ਪੂਜਨੀਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ,ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਪੰਜਾਬ ਨੇ ਕਿਹਾ ਕਿ ਸੰਵਿਧਾਨ ਭਾਰਤ ਦੇ ਕਰੋੜਾਂ ਆਦਿ ਵਾਸੀਆਂ, ਮੂਲ ਨਿਵਾਸੀਆਂ ਲਈ ਵਰਦਾਨ ਹੈ।

ਸੰਵਿਧਾਨ ਦੇਸ਼ ਦੇ ਹਰ ਵਿਅਕਤੀ ਦੇ ਹੱਕਾਂ ਦੀ ਬਿਨਾਂ ਕਿਸੇ ਭੇਦ ਭਾਵ ਦੇ ਰਾਖੀ ਕਰਦਾ ਹੈ, ਸੰਵਿਧਾਨਕ ਕਦਰਾਂ-ਕੀਮਤਾਂ ਦੀ ਕਿਸੇ ਤਰਾਂ ਵੀ ਉਲੰਘਣਾ ਨਹੀਂ ਹੋਣੀ ਚਾਹੀਦੀ ਕਿਓਂਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਲੰਮੇ ਸਮੇਂ ਦੇ ਸੰਘਰਸ਼ ਤੋਂ ਬਾਅਦ ਸੰਵਿਧਾਨ ਦੇ ਰੂਪ ਵਿੱਚ ਦੇਸ਼ ਨੂੰ ਸਮਾਨਤਾ, ਆਜ਼ਾਦੀ ਅਤੇ ਭਾਈਚਾਰੇ ਦਾ ਪੈਗਾਮ ਸੌਂਪਿਆ ਸੀ। ਇਸ ਪਵਿੱਤਰ ਦਸਤਾਵੇਜ਼ ਦੇ ਸਿਧਾਂਤਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਵਾਉਣ ਲਈ ਸਮਾਜ ਨੂੰ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਚਰਨਛੋਹ ਖੁਰਾਲਗੜ ਸਾਹਿਬ ਵਿਖੇ ਸੰਤਾਂ ਮਹਾਂਪੁਰਸ਼ਾਂ ਵਲੋੰ ਆਰੰਭ ਕੀਤੀ ਸੇਵਾ ਪ੍ਰਤੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਹੈ। ਓਨਾਂ ਕਿਹਾ ਡਾ.ਅੰਬੇਡਕਰ ਸਾਹਿਬ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸਮਾਜ ਨੂੰ ਸਿੱਖਿਅਤ ਬਣਾਉਣਾ ਬਹੁਤ ਜਰੂਰੀ ਹੈ, ਜਿਸ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਹਮੇਸ਼ਾ ਯਤਨਸ਼ੀਲ ਹੈ। ਇਸ ਮੌਕੇ ਰਵੀ ਰਕੜਾਂ, ਰਾਹੁਲ ਧੀਰ, ਲਖਵੀਰ ਨੈਨਵਾਂ ਵੀ ਹਾਜਰ ਸਨ।

By admin

Related Post