ਹੁਸ਼ਿਆਰਪੁਰ, 17 ਮਈ (ਤਰਸੇਮ ਦੀਵਾਨਾ)- ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪਰਬ ਨੂੰ ਸਮਰਪਿਤ ਨਿਰਬਾਣ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ਸ਼ਾਮ ਦੇ ਅਖੰਡ ਕੀਰਤਨ ਸਮਾਗਮਾਂ ਦੀ ਆਰੰਭ ਹੋਈ ਲੜੀ ਤਹਿਤ ਹਰਜੀਤ ਸਿੰਘ ਮਠਾਰੂ ਤੇ ਸਵਾਮੀਆਂ ਜੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ,ਸੰਤ ਕਰਮਜੀਤ ਸਿੰਘ ਬਾਬਾ ਬਲਵੀਰ ਸਿੰਘ ਵੱਲੋਂ ਗੁਰਦੁਆਰਾ ਟਿੱਬਾ ਸਾਹਿਬ, ਭਾਈ ਜਰਨੈਲ ਸਿੰਘ ਅਟਵਾਲ ਵੱਲੋਂ ਮੁਹੱਲਾ ਪੰਜ ਪਿੱਪਲੀ, ਰਜਿੰਦਰਪਾਲ ਸਿੰਘ ਪਰਿਵਾਰ ਵੱਲੋਂ ਗੁਰਦੁਆਰਾ ਮਿੱਠਾ ਟਿਵਾਣਾ, ਗੁਰਦੁਆਰਾ ਸਿੰਘ ਸਭਾ ਮੋਰੀ ਮੁਹੱਲਾ, ਗੁਰਦੁਆਰਾ ਕਲਗੀਧਰ ਚਰਨਪਾਵਨ, ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ, ਗੁਰਦੁਆਰਾ ਸੰਤ ਲਾਲਾ ਸਿੰਘ, ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਟਾਂਡਾ ਰੋਡ ਹੁਸ਼ਿਆਰਪੁਰ ਵਿਖੇ ਅਖੰਡ ਕੀਰਤਨ ਸਮਾਗਮ ਕਰਵਾਏ ਗਏ |
ਹਰਜੀਤ ਸਿੰਘ ਮਠਾਰੂ ਅਤੇ ਹੋਰ ਪਰਿਵਾਰਾਂ ਦੇ ਮੁਖੀਆਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸੰਧਿਆ ਵੇਲੇ ਦੇ ਨਿਤਨੇਮ ਦੀ ਬਾਣੀ ਸ੍ਰੀ ਰਹਿਰਾਸ ਸਾਹਿਬ ਦੇ ਜਾਪ ਉਪਰੰਤ ਆਰੰਭ ਹੋਏ ਇਸ ਕੀਰਤਨ ਸਮਾਗਮ ਵਿੱਚ ਭਾਈ ਕੁਲਦੀਪ ਸਿੰਘ ਜਲੰਧਰ, ਭਾਈ ਦਵਿੰਦਰ ਸਿੰਘ, ਭਾਈ ਹਰਦੀਪ ਸਿੰਘ, ਭਾਈ ਰਮਨਦੀਪ ਸਿੰਘ ਪ੍ਰਿੰਸ, ਭਾਈ ਅਵਤਾਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਯੁੱਧਵੀਰ ਸਿੰਘ, ਭਾਈ ਲਖਵੀਰ ਸਿੰਘ, ਜਸਜੀਤ ਸਿੰਘ ਪਲਾਹਾ, ਅਮ੍ਰਿਤਪ੍ਰੀਤ ਸਿੰਘ ਅਤੇ ਹੋਰ ਜਥਿਆਂ ਵੱਲੋਂ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ ਇਸ ਮੌਕੇ ਨਿਰਬਾਣ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ਦਰਸ਼ਨ ਸਿੰਘ ਪਲਾਹਾ ਪ੍ਰਧਾਨ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਅਤੇ ਹਰਜੀਤ ਸਿੰਘ ਮਠਾਰੂ ਅਤੇ ਹੋਰ ਪਰਿਵਾਰਾਂ ਦੇ ਮੁਖੀਆਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਗੁਰੂਦੁਆਰਾ ਕਮੇਟੀ ਵੱਲੋਂ ਨਿਰਬਾਣ ਕੀਰਤਨੀ ਜਥਾ ਹੁਸ਼ਿਆਰਪੁਰ ਦੇ ਮੁੱਖ ਸੇਵਾਦਾਰ ਚਰਨਜੀਤ ਸਿੰਘ ਖਾਲਸਾ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਭਾਈ ਸੰਦੀਪ ਸਿੰਘ ਜੇਟੀਓ ਵੱਲੋਂ ਕੀਤਾ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਪ੍ਰਿਤਪਾਲ ਸਿੰਘ ਮਿੱਠਾ ਟਿਵਾਣਾ, ਸੰਤ ਅਜੀਤ ਸਿੰਘ ਮਿੱਠਾ ਟਿਵਾਣਾ, ਹਰਦੇਵ ਸਿੰਘ ਕੌਂਸਲ ਪ੍ਰਧਾਨ ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ, ਗੁਰਦੇਵ ਸਿੰਘ ਐਕਸੀਅਨ ਰਿਟਾ, ਇੰਜ. ਬਲਜੀਤ ਸਿੰਘ ਪਨੇਸਰ ਐਕਸੀਅਨ ਰਿਟਾ., ਹਰਦੀਪ ਸਿੰਘ ਰਾਜੂ, ਦਰਸ਼ਨ ਸਿੰਘ ਪਲਾਹਾ ਪ੍ਰਧਾਨ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ, ਬਾਬਾ ਪਰਮਿੰਦਰ ਸਿੰਘ ਪਨੇਸਰ ਮਿਰਜਾਪੁਰ ਧਾਰੀਵਾਲ, ਜਸਵੰਤ ਸਿੰਘ ਭੋਗਲ, ਮਲਕੀਤ ਸਿੰਘ ਮਰਵਾਹਾ, ਜਗਦੀਪ ਸਿੰਘ ਸੀਹਰਾ, ਹਰਜੀਤ ਸਿੰਘ ਮਠਾਰੂ, ਗੁਰਮਿੰਦਰ ਕੌਰ, ਗੁਰਸੇਵਕ ਸਿੰਘ ਕੌਂਸਲ, ਗੁਰਬਿੰਦਰ ਸਿੰਘ ਪਲਾਹਾ, ਹਰਜੀਤ ਸਿੰਘ ਨੰਗਲ, ਜਸਪਾਲ ਸਿੰਘ ਅਤੇ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।