Breaking
Fri. Jul 24th, 2026

ਮੀਰੀ ਪੀਰੀ ਦਿਵਸ ਵਿੱਚ ਨੀਤੀ ਤਲਵਾੜ ਨੇ ਮਹਿਲਾਵਾਂ ਸਹਿਤ ਚੇਤਨਾ ਮਾਰਚ ‘ਚ ਕੀਤੀ ਸ਼ਿਰਕਤ

ਮੀਰੀ ਪੀਰੀ ਦਿਵਸ

ਹੋਸ਼ਿਆਰਪੁਰ, 24 ਜੁਲਾਈ ( ਤਰਸੇਮ ਦੀਵਾਨਾ ) – ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ‘ਮੀਰੀ ਪੀਰੀ ਦਿਵਸ‘ ਮੌਕੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇੱਕ ਵਿਸ਼ੇਸ਼ ਚੇਤਨਾ (ਖ਼ਾਲਸਾ) ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਰੂਹਾਨੀ ਅਤੇ ਪੰਥਕ ਮਾਰਚ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮਹਿਲਾ ਨੇਤਰੀ ਨੀਤੀ ਤਲਵਾੜ ਆਪਣੇ ਵਿਸ਼ੇਸ਼ ਸਾਥੀਆਂ ਅਤੇ ਵੱਡੀ ਗਿਣਤੀ ‘ਚ ਸਮਰਥਕਾਂ ਸਮੇਤ ਸ਼ਰਧਾ ਤੇ ਉਤਸ਼ਾਹ ਨਾਲ ਸ਼ਾਮਲ ਹੋਏ। ਮੀਰੀ ਪੀਰੀ ਦੇ ਮਹਾਨ ਸਿਧਾਂਤ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਸੰਗਤਾਂ ਤੱਕ ਪਹੁੰਚਾਉਣ ਅਤੇ ਕੌਮੀ ਚੇਤਨਾ ਬੁਲੰਦ ਕਰਨ ਦੇ ਮਕਸਦ ਨਾਲ ਕੱਢੇ ਗਏ ਇਸ ਮਾਰਚ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਮਹਿਲਾ ਆਗੂ ਨੀਤੀ ਤਲਵਾੜ ਨੇ ਕਿਹਾ: “ਮੀਰੀ ਪੀਰੀ ਦਾ ਦਿਹਾੜਾ ਸਿੱਖ ਇਤਿਹਾਸ ਦਾ ਇੱਕ ਸੁਨਹਿਰੀ ਅਤੇ ਪ੍ਰੇਰਨਾਦਾਇਕ ਪੰਨਾ ਹੈ। ਛੇਵੇਂ ਪਾਤਸ਼ਾਹ ਨੇ ਸਾਨੂੰ ਅਨਿਆਏ ਖ਼ਿਲਾਫ਼ ਲੜਨ ਅਤੇ ਧਰਮ ਦੇ ਰਾਹ ‘ਤੇ ਚੱਲਣ ਦਾ ਜੋ ਮਾਰਗ ਵਿਖਾਇਆ ਹੈ, ਉਸ ‘ਤੇ ਪਹਿਰਾ ਦੇਣਾ ਸਾਡਾ ਪਰਮ ਧਰਮ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਰੰਭ ਕੀਤਾ ਗਿਆ ਇਹ ਚੇਤਨਾ ਮਾਰਚ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ।”

ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਸਿੱਖ ਸਿਧਾਂਤਾਂ ‘ਤੇ ਪਹਿਰਾ ਦਿੰਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਪੰਥਕ ਕਾਰਜਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਉਂਦਾ ਰਹੇਗਾ।

ਚੇਤਨਾ ਮਾਰਚ ਦੌਰਾਨ ਸੰਗਤਾਂ ਨੇ ‘ਜੈਕਾਰਿਆਂ’ ਦੀ ਗੂੰਜ ਨਾਲ ਪੂਰੇ ਮਾਹੌਲ ਨੂੰ ਖ਼ਾਲਸਾਈ ਜਾਹੋ-ਜਲਾਲ ਨਾਲ ਭਰ ਦਿੱਤਾ। ਇਸ ਮੌਕੇ ਨੀਤੀ ਤਲਵਾਰ ਦੇ ਨਾਲ ਹੋਰ ਪ੍ਰਮੁੱਖ ਆਗੂ, ਮਹਿਲਾ ਵਿੰਗ ਦੀਆਂ ਬੀਬੀਆਂ ਅਤੇ ਅਕਾਲੀ ਵਰਕਰ ਵੱਡੀ ਗਿਣਤੀ ‘ਚ ਮੌਜੂਦ ਸਨ।

By admin

Related Post