ਕੇਵਲ 24 ਘੰਟਿਆਂ ਵਿੱਚ ਕਤਲ ਕੇਸ ਸੁਲਝਾਇਆ, ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਦੋਸ਼ੀ ਗ੍ਰਿਫਤਾਰ

ਕਤਲ ਕੇਸ

ਜਲੰਧਰ 1 ਅਗਸਤ (ਨਤਾਸ਼ਾ)- ਪੁਲਿਸ ਕਮਿਸ਼ਨਰ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ, DCP ਇਨਵੈਸਟਿਗੇਸ਼ਨ ਸ੍ਰੀ ਮਨਪ੍ਰੀਤ ਸਿੰਘ, ADCP-II ਸੀ ਹਰਿੰਦਰ ਸਿੰਘ ਗਿੱਲ ਅਤੇ ACP ਵੈਸਟ ਸ੍ਰੀ ਸਰਵਨਜੀਤ ਸਿੰਘ ਦੀ ਦੇਖਰੇਖ ਹੇਠ, ਮੁੱਖ ਅਫ਼ਸਰ ਥਾਣਾ ਡਿਵੀਜ਼ਨ ਨੰਬਰ 05 ਜਲੰਧਰ ਦੀ ਟੀਮ ਨੇ ਹਾਲ ਹੀ ਵਿਚ ਹੋਏ ਕਤਲ ਕੇਸ ਨੂੰ ਕੇਵਲ ਇਕ ਦਿਨ ਵਿੱਚ ਸੁਲਝਾਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਸੀਪੀ ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ *ਮਿਤੀ 31.07.2025 ਨੂੰ ਮੁਕੱਦਮਾ ਨੰਬਰ 104 ਅ:ਧ 103(1) BNS, ਥਾਣਾ ਡਿਵੀਜ਼ਨ ਨੰਬਰ 5, ਜਲੰਧਰ ਵਿਖੇ ਬਰਬਿਆਨ ਰਾਜੂ ਕੁਮਾਰ ਪੁੱਤਰ ਧੰਨੀ ਰਾਮ* ਵਾਸੀ ਮਨੂਪੁਰਾ, ਥਾਣਾ ਬਰੂਰਾਜ, ਜ਼ਿਲ੍ਹਾ ਮੁਜ਼ਫ਼ਫ਼ਰਪੁਰ (ਬਿਹਾਰ), ਹਾਲ ਵਾਸੀ ਬਿੱਟੂ ਦਾ ਮਕਾਨ, ਗਲੀ ਨੰਬਰ 2, ਈਸ਼ਵਰ ਨਗਰ, ਕਾਲਾ ਸਿੰਘਾ ਰੋਡ, ਘਾਹ ਮੰਡੀ ਜਲੰਧਰ ਨੇ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦਸਿਆ ਕਿ *ਉਸਦੇ ਭਰਾ ਰਾਹੁਲ ਦੀ ਹੱਤਿਆ ਸੂਰਜ ਕੁਮਾਰ ਪੁੱਤਰ ਰਮੇਸ਼ ਯਾਦਵ* ਵਾਸੀ ਬਸਤੀ ਸ਼ੇਖ, ਜਲੰਧਰ ਨੇ ਆਪਸੀ ਮਾਮੂਲੀ ਰੰਜਿਸ਼ ਕਾਰਨ ਕੀਤੀ ਹੈ । ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ *ਉਸੇ ਦਿਨ ਹੀ ਮੁਲਜ਼ਮ ਸੂਰਜ ਕੁਮਾਰ ਨੂੰ ਕੋਟ ਸਦੀਕ ਪੂਲੀ ਤੋ ਗ੍ਰਿਫ਼ਤਾਰ ਕਰਕੇ, ਉਸਦੇ ਕਬਜ਼ੇ ਵਿੱਚੋਂ ਕਤਲ ਲਈ ਵਰਤਿਆ ਗਿਆ ਚਾਕੂ/ਛੁਰੀ ਬਰਾਮਦ ਕੀਤੀ* ।

ਸੀਪੀ ਜਲੰਧਰ ਨੇ ਕਿਹਾ ਕਿ ਅਪਰਾਧ ਖ਼ਿਲਾਫ਼ ਕਮਿਸ਼ਨਰੇਟ ਪੁਲਿਸ ਦੀ ਜ਼ੀਰੋ ਟਾਲਰੈਂਸ ਨੀਤੀ ਅੱਗੇ ਵੀ ਸਖ਼ਤੀ ਨਾਲ ਜਾਰੀ ਰਹੇਗੀ ਅਤੇ ਇਸ ਵਿੱਚ ਸ਼ਾਮਿਲ ਹਰ ਵਿਅਕਤੀ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ।

By admin

Related Post