– ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਕ੍ਰਿਕਟ ਸਕੱਤਰਾਂ ਨੇ ਦਿੱਤੀ ਵਧਾਈ
ਹੁਸ਼ਿਆਰਪੁਰ 21 ਮਾਰਚ (ਤਰਸੇਮ ਦੀਵਾਨਾ ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਖਾਲੀ ਪਏ ਸਕੱਤਰ ਦੇ ਹੋਏ ਚੋਣ ਵਿੱਚ ਸਾਂਸਦ ਮੀਤ ਹੇਅਰ ਨੂੰ ਚੋਣ ਅਧਿਕਾਰੀ ਨੇ ਪੀਸੀਏ ਸਕੱਤਰ ਵਜੋਂ ਐਲਾਨ ਕੀਤਾ। ਪੀਸੀਏ ਸਟੇਡੀਅਮ ਨਿਊ ਚੰਡੀਗੜ੍ਹ ਵਿਖੇ ਪੀਸੀਏ ਦੀ ਏਜੀਐਮ ਮੀਟਿੰਗ ਵਿੱਚ ਸਾਂਸਦ ਮੀਤ ਹੇਅਰ ਦੀ ਸਕੱਤਰ ਵਜੋਂ ਨਿਯੁਕਤੀ ਦੇ ਨਾਲ ਹੀ ਮੀਤ ਹੇਅਰ ਨੇ ਪੀਸੀਏ ਸਕੱਤਰ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਅਤੇ ਚੋਣ ਅਧਿਕਾਰੀ ਨੇ ਮੀਤ ਹੇਅਰ ਨੂੰ ਸਕੱਤਰ ਦੇ ਅਹੁਦੇ ਦਾ ਨਿਯੁਕਤੀ ਪੱਤਰ ਸੌਂਪਿਆ।
ਪੀਸੀਏ ਸਕੱਤਰ ਮੀਤ ਹੇਅਰ ਨੂੰ ਸਕੱਤਰ ਨਿਯੁਕਤ ਹੋਣ ‘ਤੇ ਸਮੂਹ ਪੰਜਾਬ ਦੇ ਸਾਰੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨਾਂ ਦੇ ਸਕੱਤਰਾਂ, ਸੂਬਾਈ ਅਹੁਦੇਦਾਰਾਂ ਅਤੇ ਪੀਸੀਏ ਦੇ ਹੋਰ ਮੈਂਬਰਾਂ ਨੇ ਵਧਾਈਆਂ ਦਿੱਤੀਆਂ। ਇਸ ਮੌਕੇ ਬਰਨਾਲਾ ਦੇ ਸਕੱਤਰ ਰਪਿੰਦਰ ਗੁਪਤਾ, ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ, ਨਵਾਂਸ਼ਹਿਰ ਸਕੱਤਰ ਪ੍ਰਵੀਨ ਸਰੀਨ, ਰੋਪੜ ਸਕੱਤਰ ਡਾ. ਸੰਦੀਪ ਬੁੱਧੀਰਾਜਾ, ਵਿਕਰਮ ਮੋਹਨ, ਕ੍ਰਿਸ਼ਨ ਲਾਲ, ਯੋਗਰਾਜ, ਸੰਨੀ ਮਹਾਜਨ, ਸ਼ਮਿੰਦਰ ਬੱਤਰਾ, ਕਮਲ ਅਰੋੜਾ, ਅਰੁਣਜੀਤ ਮਧਾਵਨ, ਡਾ. ਬਾਵਾ, ਹਰੀਸ਼ ਕੁਮਾਰ, ਜੈਸ਼ਿਵ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਸਕੱਤਰ, ਅਹੁਦੇਦਾਰ ਅਤੇ ਸੂਬਾਈ ਅਹੁਦੇਦਾਰਾਂ ਨੇ ਨਵ-ਨਿਯੁਕਤ ਪੀਸੀਏ ਸਕੱਤਰ ਸਾਂਸਦ ਮੀਤ ਹੇਅਰ ਦਾ ਸਨਮਾਨ ਕੀਤਾ।

