ਹੁਸ਼ਿਆਰਪੁਰ 29 ਅਪ੍ਰੈਲ (ਤਰਸੇਮ ਦੀਵਾਨਾ)- ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਨੁਸਾਰ ਮੁਕੇਸ਼ ਕੁਮਾਰ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਨਸ਼ੀਲੇ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਪੁਲਿਸ ਪਾਰਟੀ ਸਮੇਤ ਪਿੰਡ ਡਵਿਡਾ ਅਹਿਰਾਣਾ ਤਨੂਲੀ ਤੋ ਖਨੌੜਾ ਵੱਲ ਜਾ ਰਹੇ ਸੀ। ਤਾ ਉਹਨਾਂ ਦੱਸਿਆ ਕਿ ਜਦੋ ਪੁਲਿਸ ਪਾਰਟੀ ਪਿੰਡ ਖਨੌੜਾ ਦੀ ਗਰਾਉਂਡ ਲਾਗੇ ਪੁੱਜੇ ਸੀ ਤਾ ਇੱਕ ਵਿਅਕਤੀ ਮੇਨ ਸੜਕ ਵੱਲ ਨੂੰ ਪੈਦਲ ਆਉਂਦਾ ਹੋਇਆ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਤੌਰ ਤੇ ਰੋਕ ਕੇ ਪੁੱਛਿਆ ਤਾ ਉਸਨੇ ਆਪਣਾ ਨਾਮ ਸੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਅਹਿਰਾਣਾ ਖੁਰਦ ਥਾਣਾ ਮੇਹਟੀਆਣਾ ਦੱਸਿਆ।
ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 30 ਗ੍ਰਾਮ ਨਸ਼ੀਲਾ ਪਦਾਰਥ ਪਾਉਡਰ ਨੂਮਾ ਬ੍ਰਾਮਦ ਹੋਇਆ ਜਿਸ ਕੇ ਉਕਤ ਵਿਅਕਤੀ ਦੇ ਖਿਲਾਫ ਥਾਣਾ ਮੇਟੀਆਣਾ ਵਿਖੇ ਮੁਕਦਮਾ ਦਰਜ ਕੀਤਾ ਗਿਆ ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਸੁਰਜੀਤ ਸਿੰਘ ਉਕਤ ਵੱਲੋ ਬਰਾਮਦ ਹੋਏ ਨਸ਼ੀਲੇ ਪਦਾਰਥ ਸਬੰਧੀ ਬਰੀਕੀ ਨਾਲ ਪੁੱਛਗਿੱਛ ਜਾਰੀ ਹੈ ਅਤੇ ਇਸ ਦੀ ਨਸ਼ੇ ਦੀ ਸਮਗਲਿੰਗ ਕਰਕੇਂ ਬਣਾਈ ਗਈ ਜਾਇਦਾਦ ਦਾ ਵੀ ਪਤਾ ਕੀਤਾ ਜਾਵੇਗਾ ਤੇ ਬਣਾਈ ਗਈ ਜਾਇਦਾਦ ਨੂੰ ਜਬਤ ਕਰਵਾਇਆ ਜਾਵੇਗਾ।