ਮੋਗਾ 12 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਸੱਭਿਆਚਾਰਕ, ਧਾਰਮਿਕ, ਸਾਹਿਤਕ ਅਤੇ ਸਮਾਜਿਕ ਆਦਿ ਵੱਖ-ਵੱਖ ਕਾਰਜਾਂ ਤੇ ਕੰਮ ਕਰ ਰਹੀ ਸ਼ਹਿਰ ਦੀ ਨਾਮਵਰ ਸੰਸਥਾ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਵੱਲੋਂ ਪ੍ਰਧਾਨ ਸ. ਭਵਨਦੀਪ ਸਿੰਘ ਪੁਰਬਾ ਦੀ ਡਾਇਰੈਕਸ਼ਨ ਹੇਠ ਪ੍ਰਸਿੱਧ ਪਰਮਪ੍ਰਿਕ ਤਿਉਹਾਰ ‘ਕਰਵਾ ਚੌਥ’ ਦੇ ਮੌਕੇ ਤੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ (ਰਜਿ:) ਮੋਗਾ ਦੇ ਸਹਿਯੋਗ ਨਾਲ ਉਥੇ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਦੀਆਂ ਬੱਚੀਆਂ ਨੂੰ ਮੋਨੰਰਜਨ ਦੇ ਨਾਲ-ਨਾਲ ਹੱਥੀਂ ਹੁਨਰ ਸਿਖਾਉਣ ਨੂੰ ਉਤਸਾਹਿਤ ਕਰਦਿਆਂ ਪੰਜ ਦਿਨਾਂ ‘ਮਹਿੰਦੀ ਮੇਲਾ‘ ਆਯੋਜਿਤ ਕੀਤਾ ਗਿਆ ਜੋ ਅੱਜ ਸ਼ਾਨੋ ਸ਼ੋਕਤ ਨਾਲ ਸੰਪੰਨ ਹੋਇਆ।
ਪੰਜਾਂ ਦਿਨ੍ਹਾਂ ਦੌਰਾਨ ਮਹਿੰਦੀ ਕਲਾ ਵਿੱਚ ਵਿਸ਼ੇਸ਼ ਮੁਹਾਰਤ ਹਾਸਿਲ ਕਰਨ ਵਾਲੀਆਂ ਬੱਚਿਆਂ ਨੂੰ ਉਤਸਾਹਿਤ ਕਰਨ ਲਈ ਮਹਿੰਦੀ ਮੁਕਾਬਲਾ ਰੱਖ ਕੇ ਵਧੀਆਂ ਮਹਿੰਦੀ ਲਗਾਉਣ ਵਾਲੀਆਂ ਬੱਚੀਆਂ ਦੀ ਚੌਣ ਕੀਤੀ ਗਈ। ਇਸ ਮੁਕਾਬਲੇ ਵਿੱਚ ਸੰਸਥਾਂ ਤੋਂ ਇਲਾਵਾ ਹੋਰ ਸਕੂਲਾਂ ਦੀਆਂ ਬੱਚੀਆਂ ਨੇ ਵੀ ਭਾਗ ਲਿਆ। ਇਸ ਮੁਕਾਬਲੇ ਵਿਚੋਂ ਪ੍ਰੀਆ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਸਰਾ, ਉਮੰਗਦੀਪ ਕੌਰ ਪੁਰਬਾ ਨੇ ਤੀਸਰਾ, ਤਮੰਨਾ ਨੇ ਚੌਥਾ ਅਤੇ ਜਸਵੀਰ ਕੌਰ ਨੇ ਪੰਜਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਇਸ ਮੁਕਾਬਲੇ ਵਿੱਚ ਕਿਰਨਜੀਤ ਕੌਰ, ਜਸਪ੍ਰੀਤ ਕੌਰ, ਤਾਨੀਆਂ ਜੱਜ, ਅਰਸਦੀਪ ਕੌਰ, ਹਰਮਨਪ੍ਰੀਤ ਕੌਰ, ਸਿਮਰਨ ਰਾਏ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤਾ। ਮੁਕਾਬਲੇ ਦੀ ਜੱਜਮੈਂਟ ਮੈਡਮ ਜਸਵੀਰ ਕੌਰ ਬੁੱਘੀਪੁਰਾ ਅਤੇ ਬਿਊਟੀਸ਼ਨ ਟੀਚਰ ਮੈਡਮ ਨਿਸ਼ਠਾ ਵੱਲੋਂ ਕੀਤੀ ਗਈ।
ਮਹਿੰਦੀ ਦੇ ਪੁਰਾਤਨ ਇਤਿਹਾਸ ਤੇ ਵਿਗਿਆਨਕ ਕਾਰਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ
ਪੋ੍ਰਗਰਾਮ ਦੇ ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ (ਰਜਿ:) ਮੋਗਾ ਦੇ ਜਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਮੋਗਾ ਸਿਟੀ ਦੇ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਡਾ. ਰਵੀਨੰਦਨ ਸ਼ਰਮਾ, ਜਰਨਲ ਸਕੱਤਰ ਡਾ. ਸਰਬਜੀਤ ਕੌਰ ਬਰਾੜ, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ, ਲੇਖਕ ਸ. ਜਗਤਾਰ ਸਿੰਘ ਪਰਮਿਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ। ਉਪਰੋਕਤ ਪਤਵੰਤੇ ਸੱਜਣਾ ਨੇ ਬੱਚਿਆਂ ਨੂੰ ਸੰਬੋਧਨ ਕੀਤਾ। ਹੱਥੀਂ ਹੁੱਨਰ ਸਿੱਖਣ ਲਈ ਉਤਸਾਹਿਤ ਕੀਤਾ ਅਤੇ ਮਹਿੰਦੀ ਦੇ ਪੁਰਾਤਨ ਇਤਿਹਾਸ ਤੇ ਵਿਗਿਆਨਕ ਕਾਰਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਉਪਰੋਕਤ ਸੰਸਥਾਵਾਂ ਦੇ ਅਹੁੱਦੇਦਾਰਾਂ ਅਤੇ ਸਮੂੰਹ ਸਟਾਫ ਵੱਲੋਂ ਸ. ਭਵਨਦੀਪ ਸਿੰਘ ਪੁਰਬਾ ਦਾ ਇਹ ਪ੍ਰੋਗਰਾਮ ਆਜੋਯਿਤ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੂਰੇ ਪ੍ਰੀਵਾਰ ਸਹਿਤ ਮੁੱਖ ਤੌਰ ਤੇ ਸਨਮਾਨਿਤ ਕੀਤਾ ਗਿਆ। ਪਹੁੰਚੇ ਹੋਏ ਸਾਰੇ ਮਹਿਮਾਨਾ ਨੂੰ ਵੀ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਮਾ. ਜਸਵੰਤ ਸਿੰਘ ਪੁਰਾਣੇ ਵਾਲਾ ਨੇ ਬਾਖੂਬੀ ਨਿਭਾਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਟਰੱਸਟੀ ਮੈਂਬਰ ਨਰਜੀਤ ਕੌਰ ਬਰਾੜ, ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਸ. ਜਗਜੀਤ ਸਿੰਘ ਖਹਿਰਾ, ਮੈਡਮ ਸੁਖਵਿੰਦਰ ਕੌਰ ਬੁੱਘੀਪੁਰਾ, ਮੈਡਮ ਜਸਪ੍ਰੀਤ ਕੌਰ, ਲਖਵਿੰਦਰ ਸਿੰਘ, ਭਗਵੰਤ ਸਿੰਘ, ਅੰਮ੍ਰਿਤ ਕੌਰ, ਏਕਮਜੋਤ ਸਿੰਘ ਪੁਰਬਾ ਆਦਿ ਮੁੱਖ ਤੌਰ ਤੇ ਹਾਜਿਰ ਸਨ।