ਸੰਤ ਕੁਲਵੰਤ ਰਾਮ ਭਰੋਮਜਾਰਾ ਦੇ ਹੱਕ ਵਿੱਚ ਆਇਆ ਅਦਾਲਤੀ ਹੁਕਮ
ਹੁਸ਼ਿਆਰਪੁਰ, 19 ਅਕਤੂਬਰ (ਤਰਸੇਮ ਦੀਵਾਨਾ) — ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਸੰਤ ਮਹਾਂਪੁਰਸ਼ਾਂ ਦੀ ਇੱਕ ਅਹਿਮ ਮੀਟਿੰਗ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋ ਮਜਾਰਾ ਵਿਖੇ ਹੋਈ, ਜਿਸ ਵਿੱਚ ਸੁਸਾਇਟੀ ਦੀ ਚੜ੍ਹਦੀ ਕਲਾ, ਜਥੇਬੰਦੀ ਦੀ ਮਜ਼ਬੂਤੀ ਅਤੇ ਪਿੰਡ ਚੂਹੜਵਾਲੀ ਦੇ ਸਕੂਲ ਦੀ ਇਮਾਰਤ ਨਾਲ ਸਬੰਧਤ ਜਾਇਦਾਦ ਦੇ ਮਾਮਲੇ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਸ ਜਾਇਦਾਦ ਸਬੰਧੀ ਅਦਾਲਤ ਵੱਲੋਂ ਸਟੇਅ ਦੇ ਹੁਕਮ ਜਾਰੀ ਕੀਤੇ ਗਏ ਹਨ।
ਸੁਸਾਇਟੀ ਦੇ ਸਕੱਤਰ ਸੰਤ ਬਾਬਾ ਨਿਰਮਲ ਸਿੰਘ ਅਵਾਦਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਵੱਲੋਂ ਪਿੰਡ ਚੂਹੜਵਾਲੀ ਦੇ ਸਕੂਲ ਦੀ ਜਾਇਦਾਦ ਸਬੰਧੀ ਸੰਤ ਨਿਰਮਲ ਦਾਸ ਰਾਏਪੁਰ ਰਸੂਲਪੁਰ ਅਤੇ ਮੈਡਮ ਸੰਤੋਸ਼ ਰਾਣੀ ਖ਼ਿਲਾਫ਼ ਅਦਾਲਤ ਵਿੱਚ ਦਾਅਵਾ ਦਾਇਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਿਵਲ ਜੱਜ ਪ੍ਰਤੀਕ ਗੁਪਤਾ ਵੱਲੋਂ 12 ਅਗਸਤ 2026 ਨੂੰ ਇਸ ਮਾਮਲੇ ਵਿੱਚ ਸੁਣਵਾਈ ਕਰਦਿਆਂ ਸੰਤ ਕੁਲਵੰਤ ਰਾਮ ਭਰੋਮਜਾਰਾ ਦੇ ਹੱਕ ਵਿੱਚ ਸਟੇਅ ਅਰਜ਼ੀ ਸਬੰਧੀ ਹੁਕਮ ਜਾਰੀ ਕੀਤੇ ਗਏ।
ਸੰਤ ਮਹਾਂਪੁਰਸ਼ਾਂ ਨੇ ਦੱਸਿਆ ਕਿ ਸੰਤ ਕੁਲਵੰਤ ਰਾਮ ਭਰੋਮਜਾਰਾ ਵੱਲੋਂ ਅਦਾਲਤ ਵਿੱਚ ਇਹ ਪੱਖ ਰੱਖਿਆ ਗਿਆ ਸੀ ਕਿ ਪਿੰਡ ਚੂਹੜਵਾਲੀ ਦੇ ਸਕੂਲ ਦੀ ਇਮਾਰਤ ਸੰਤੋਸ਼ ਰਾਣੀ ਦੇ ਨਾਮ ’ਤੇ 99 ਸਾਲਾਂ ਲਈ 10 ਹਜ਼ਾਰ ਰੁਪਏ ਸਾਲਾਨਾ ਕਿਰਾਏ ’ਤੇ ਦੇ ਦਿੱਤੀ ਗਈ ਹੈ, ਜਦਕਿ ਉਨ੍ਹਾਂ ਅਨੁਸਾਰ ਇਹ ਜਾਇਦਾਦ ਸਮੂਹ ਸੰਗਤ ਅਤੇ ਸੰਤ ਸਮਾਜ ਦੀ ਸਾਂਝੀ ਜਾਇਦਾਦ ਹੈ ਅਤੇ ਕਿਸੇ ਇੱਕ ਸੰਤ ਦੀ ਨਿੱਜੀ ਜਾਇਦਾਦ ਨਹੀਂ ਹੈ। ਮੀਟਿੰਗ ਦੌਰਾਨ ਸੰਤ ਮਹਾਂਪੁਰਸ਼ਾਂ ਨੇ ਕਿਹਾ ਕਿ ਸੁਸਾਇਟੀ ਅਤੇ ਸੰਗਤ ਨਾਲ ਸਬੰਧਤ ਜਾਇਦਾਦਾਂ ਦੇ ਮਾਮਲਿਆਂ ਨੂੰ ਆਪਸੀ ਸਹਿਮਤੀ, ਪਾਰਦਰਸ਼ਤਾ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸੁਸਾਇਟੀ ਦੀ ਏਕਤਾ ਅਤੇ ਮਜ਼ਬੂਤੀ ਲਈ ਮਿਲ ਕੇ ਕੰਮ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸਮੂਹ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸਕੱਤਰ ਸੰਤ ਬਾਬਾ ਨਿਰਮਲ ਸਿੰਘ ਅਵਾਦਾਨ, ਸੰਤ ਕਪੂਰ ਦਾਸ ਅਬਾਦਪੁਰ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਬੀਬੀ ਮੀਨਾ ਦੇਵੀ ਡੇਰਾ ਰਤਨਪੁਰੀ ਜੇਜੋਂ ਦੁਆਬਾ, ਸੰਤ ਸ਼ਾਮ ਲਾਲ ਝੰਡੇਰਾਂ, ਸੰਤ ਜਸਵਿੰਦਰ ਪਾਲ ਪੰਡਵਾ, ਸੰਤ ਹਾਕਮ ਦਾਸ ਸੰਧਵਾਂ, ਜਗਦੀਸ਼ ਸੁੰਮਨ ਚੂਹੜਪੁਰ, ਸੰਤ ਬਖਸ਼ੀਸ਼ ਸਿੰਘ ਨਡਾਲੋਂ, ਸੰਤ ਸੇਵਾਦਾਰ ਨਵਾਂਸ਼ਹਿਰ, ਸੰਤ ਬਾਬਾ ਬਲਵੀਰ ਦਾਸ ਡੇਰਾ ਮਹਾਨਪੁਰੀ ਸਾਹਰੀ ਹੁਸ਼ਿਆਰਪੁਰ, ਸੰਤ ਹਰਜਿੰਦਰ ਪਾਲ, ਸੰਤ ਮੁਕੇਸ਼ ਕੁਮਾਰ ਨਾਥ ਨੰਗਲ, ਸੰਤ ਦਾਸ ਸਾਹਰੀ, ਸੰਤ ਸਤਨਾਮ ਸਿੰਘ ਬੰਬੇਲੀ, ਸੰਤ ਬੀਬੀ ਜਾਨਕੀ ਦੇਵੀ ਗੜ੍ਹਸ਼ੰਕਰ, ਸੰਤ ਮਹਿੰਦਰਪਾਲ ਬੀਰਮਪੁਰ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਮੇਜਰ ਦਾਸ ਹੱਲੂਵਾਲ, ਹਰੀਪਾਲ ਪੰਡਵਾਂ, ਸੰਤ ਸਰੂਪ ਸਿੰਘ ਨੰਦਾਚੌਰ, ਸੰਤ ਅਰਜਨ ਦੇਵ ਮੰਨਣਹਾਨਾ, ਸੰਤ ਬਲਵੀਰ ਸਿੰਘ ਲੰਗੇਰੀ, ਸੰਤ ਗੰਗੋਤਰੀ ਦਾਸ ਫਗਵਾੜਾ, ਜਥੇਦਾਰ ਸਰੂਪ ਸਿੰਘ ਖਲਵਾੜਾ ਅਤੇ ਸੰਤ ਹਰਜਿੰਦਰ ਕੁਮਾਰ ਸਮੇਤ ਹੋਰ ਸੰਤ ਮਹਾਂਪੁਰਸ਼ ਹਾਜ਼ਰ ਸਨ।

