Breaking
Sat. Mar 21st, 2026

ਮਾਸਟਰ ਕੁਲਵਿੰਦਰ ਸਿੰਘ ਜੰਡਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ

ਮਾਸਟਰ ਕੁਲਵਿੰਦਰ ਸਿੰਘ ਜੰਡਾ

ਹੁਸ਼ਿਆਰਪੁਰ 21 ਮਾਰਚ ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਾਬਾ ਸੇਵਕ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਵੱਲੋਂ ਸੀਨੀਅਰ ਟਕਸਾਲੀ ਆਗੂ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੂੰ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਜੰਡਾਂ ਨੇ ਆਪਣੀ ਨਿਯੁਕਤੀ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸੀਨੀਅਰ ਲੀਡਰਸ਼ਿਪ ਅਤੇ ਸਰਪ੍ਰਸਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਜੋਂ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਅਤੇ ਹਿੰਮਤ ਨਾਲ ਨਿਭਾਉਣਗੇ ਅਤੇ ਪਾਰਟੀ ਦੇ ਵਿਸਤਾਰ ਲਈ ਵਰਕਰਾਂ ਨੂੰ ਨਾਲ ਲੈ ਕੇ ਦਿਨ ਰਾਤ ਇੱਕ ਕਰਨਗੇ।

ਮਾਸਟਰ ਕੁਲਵਿੰਦਰ ਸਿੰਘ ਜੰਡਾ ਦੀ ਪ੍ਰਧਾਨ ਨਿਯੁਕਤੀ ਤੇ ਜਿਲਾ ਪਾਰਟੀ ਪ੍ਰਧਾਨ ਮਨਜੀਤ ਸਿੰਘ ਦਸੂਹਾ, ਹਰਬੰਸ ਸਿੰਘ ਮੰਜਪੁਰ, ਸੁਖਵਿੰਦਰ ਸਿੰਘ ਮੂਣਕ ਕਲਾਂ ਸਾਬਕਾ ਜਿਲ੍ਾ ਪਰਿਸ਼ਦ ਮੈਂਬਰ, ਜਰਨੈਲ ਸਿੰਘ ਗੜਦੀਵਾਲਾ, ਬਾਬਾ ਭੁਪਿੰਦਰ ਸਿੰਘ ਰਾਮਪੁਰ ਖੇੜਾ, ਜਰਨੈਲ ਸਿੰਘ ਧੀਰ, ਪ੍ਰਧਾਨ ਮੋਹਨ ਲਾਲ ਕਲਸੀ ਸਾਬਕਾ ਮੈਨੇਜਰ, ਸੁਖਵਿੰਦਰ ਸਿੰਘ ਸਾਬਕਾ ਮੈਨੇਜਰ ਮਿਰਜਾਪੁਰ, ਤਰਸੇਮ ਸਿੰਘ ਜੱਸੋਵਾਲ ਗੜਸ਼ੰਕਰ, ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਬਾਬਾ ਬਲਵੀਰ ਸਿੰਘ ਟਿੱਬਾ ਸਾਹਿਬ, ਬਲਵੰਤ ਸਿੰਘ ਬਰਿਆਲ ਸਾਹਿਬਕਾ ਸਰਕਲ ਪ੍ਰਧਾਨ ਮਦਨ ਮੋਹਣ ਮੂਸਾ ਹਲਕਾ ਸ਼ਾਮਚੁਰਾਸੀ, ਨਿਰਮਲ ਸਿੰਘ ਚੀਫ ਮੁਕੇਰੀਆਂ, ਬਲਦੇਵ ਸਿੰਘ ਪਰਮਾਰ ਗੁਰਦੀਪ ਸਿੰਘ ਦਾਤਾ, ਮਾਸਟਰ ਜਸਵੀਰ ਸਿੰਘ ਸਕਰਾਲਾ, ਤਰਲੋਕ ਸਿੰਘ ਸਹੋਤਾ, ਕਰਮਜੀਤ ਸਿੰਘ ਬਿੱਟੂ ਸ਼ੇਰਪੁਰ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ।

By admin

Related Post