Breaking
Wed. Apr 8th, 2026

ਮਲਕੀਤ ਸਿੰਘ ਮਹੇੜੂ ਨੇ ਹਮੇਸ਼ਾ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਕੰਮ ਕੀਤਾ ਹੈ: ਹਰਬੰਸ ਸਿੰਘ

ਮਲਕੀਤ ਸਿੰਘ ਮਹੇੜੂ

ਦਾਨੀ ਸੱਜਣਾਂ ਵੱਲੋਂ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਰਾਸ਼ੀ ਦਾਨ ਕੀਤੀ ਗਈ

ਹੁਸ਼ਿਆਰਪੁਰ 16 ਮਾਰਚ (ਤਰਸੇਮ ਦੀਵਾਨਾ) – ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਂਖੇਲਾ ਦੇ ਸਪੈਸ਼ਲ ਬੱਚਿਆਂ ਨਾਲ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ ਨੇ ਆਪਣਾ ਜਨਮ ਦਿਨ ਮਨਾਇਆ। ਆਪਣੇ ਜਨਮ ਦਿਨ ‘ਤੇ ਉਨ੍ਹਾਂ ਨੇ ਸਪੈਸ਼ਲ ਬੱਚਿਆਂ ਅਤੇ ਸਕੂਲ ਸਟਾਫ ਲਈ ਲੰਗਰ ਲਗਾਇਆ ਅਤੇ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਆਸ਼ਾਦੀਪ ਵੈਲਫੇਅਰ ਸੁਸਾਇਟੀ ਨੂੰ 21 ਹਜ਼ਾਰ ਰੁਪਏ ਦੀ ਰਾਸ਼ੀ ਵੀ ਦਾਨ ਕੀਤੀ। ਇਸ ਮੌਕੇ ਰਿਪਜੀਤ ਕੌਰ ਬੇਟੀ, ਬਲਜੀਤ ਸਿੰਘ ਮਹੇੜੂ ਬੇਟਾ, ਚਰਨਪ੍ਰੀਤ ਕੌਰ ਭਤੀਜੀ, ਹਰਦੀਪ ਸਿੰਘ ਭਤੀਜਾ ਵੀ ਮੌਜੂਦ ਰਹੇ। ਇਸ ਸਮੇਂ ਹਰਦੀਪ ਸਿੰਘ ਵੱਲੋਂ 11 ਹਜ਼ਾਰ, ਅਨੀਤਾ ਤਲਵਾੜ ਵੱਲੋਂ 21 ਹਜ਼ਾਰ, ਹਰਮੇਲ ਠਾਕੁਰ ਵੱਲੋਂ 21 ਹਜ਼ਾਰ, ਸਾਹਿਲ ਕਪਾਟੀਆ ਵੱਲੋਂ 21 ਹਜ਼ਾਰ, ਪ੍ਰਦੀਪ ਸ਼ਰਮਾ ਵੱਲੋਂ 2100 ਰੁਪਏ, ਜਰਨੈਲ ਸਿੰਘ ਵੱਲੋਂ 5 ਹਜ਼ਾਰ ਦੀ ਰਾਸ਼ੀ ਦਾਨ ਕੀਤੀ ਗਈ।

ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ, ਸਟਾਫ ਅਤੇ ਸਪੈਸ਼ਲ ਬੱਚਿਆਂ ਵੱਲੋਂ ਮਲਕੀਤ ਸਿੰਘ ਮਹੇੜੂ ਸਮੇਤ ਦੂਜੇ ਲੋਕਾਂ ਦਾ ਸਕੂਲ ਪਹੁੰਚਣ ‘ਤੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਗਈ। ਪ੍ਰਧਾਨ ਹਰਬੰਸ ਸਿੰਘ ਨੇ ਕਿਹਾ ਕਿ ਮਲਕੀਤ ਸਿੰਘ ਮਹੇੜੂ ਵੱਲੋਂ ਹਮੇਸ਼ਾ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਕੰਮ ਕੀਤੇ ਗਏ ਜੋ ਕਿ ਹੁਣ ਤੱਕ ਜਾਰੀ ਹਨ ਅਤੇ ਇਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਹਮੇਸ਼ਾ ਸਪੈਸ਼ਲ ਬੱਚਿਆਂ ਲਈ ਕੰਮ ਕਰਦੇ ਰਹਿੰਦੇ ਹਨ।

ਇਸ ਮੌਕੇ ਕਰਨਲ ਗੁਰਮੀਤ ਸਿੰਘ, ਪਰਮਜੀਤ ਸਿੰਘ ਸਚਦੇਵਾ, ਹਰੀਸ਼ ਠਾਕੁਰ, ਮਸਤਾਨ ਸਿੰਘ ਗਰੇਵਾਲ, ਰਾਮ ਆਸਰਾ, ਹਰਮੇਸ਼ ਤਲਵਾੜ, ਸੰਜੀਵ ਗੁਪਤਾ, ਵਿਨੋਦ ਭੂਸ਼ਣ ਅਗਰਵਾਲ, ਬਲਰਾਮ, ਲੋਕੇਸ਼ ਖੰਨਾ, ਬਰਿੰਦਰ ਕੁਮਾਰ ਕੋਰਸ ਕੋਆਰਡੀਨੇਟਰ, ਸੁਭਾਸ਼ ਮਹਿਤਾ, ਵਿਜੇ ਕੁਮਾਰ ਮਰਵਾਹਾ, ਸੁਦੇਸ਼ ਆਨੰਦ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਰਾਜ ਕੁਮਾਰ ਠਾਕੁਰ, ਜਰਨੈਲ ਸਿੰਘ, ਰਮੇਸ਼ ਸੈਣੀ, ਸੁਰਿੰਦਰ ਕੌਰ ਸੌਂਦ, ਸੰਜੇ ਅਤੇ ਵਾਈਸ ਪ੍ਰਿੰਸੀਪਲ ਇੰਦੂ ਬਾਲਾ ਵੀ ਮੌਜੂਦ ਰਹੇ।

By admin

Related Post