ਮਲੇਰੀਆ ਸਾਡੇ ਸਮੂਹਿਕ ਯਤਨਾਂ ਸਦਕਾ ਖਤਮ ਕੀਤਾ ਜਾ ਸਕਦਾ ਹੈ : ਬਸੰਤ ਕੁਮਾਰ
ਹੁਸ਼ਿਆਰਪੁਰ, 25 ਅਪ੍ਰੈਲ (ਤਰਸੇਮ ਦੀਵਾਨਾ) – ਪੰਜਾਬ ਸਰਕਾਰ ਦੇ ਹੁਕਮਾਂ, ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਐਪੀਡੀਮੌਲੋਜਿਸਟ ਡਾਕਟਰ ਜਗਦੀਪ ਸਿੰਘ ਦੀ ਰਹਿਨੁਮਾਈ ਹੇਠ ਅੱਜ ਇੱਕ ਮਲੇਰੀਆ ਹੈਲਥ ਜਾਗਰੂਕਤਾ ਕੈਂਪ ਵਰਲਡ ਮਲੇਰੀਆ ਡੇ ਦੇ ਸਬੰਧ ਵਿੱਚ ਪੀ ਐੱਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ ਵਿਖੇ ਲਗਾਇਆ ਗਿਆ। ਇਸ ਮੌਕੇ ਬਸੰਤ ਕੁਮਾਰ ਹੈਲਥ ਇੰਸਪੈਕਟਰ ਨੇ ਮਲੇਰੀਆ ਦਿਵਸ ਸਬੰਧੀ, ਮਲੇਰੀਆ ਦੇ ਫੈਲਣ ਦੇ ਕਾਰਨ ਅਤੇ ਇਸ ਤੋਂ ਬਚਾਅ ਦੇ ਢੰਗ ਤਰੀਕਿਆਂ ਬਾਰੇ ਮੌਜੂਦ ਵਿਦਿਆਰਥੀਆਂ ਨੂੰ ਵਿਸਥਾਰ ਵਿਚ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਮਲੇਰੀਆ ਸਾਡੇ ਸਮੂਹਿਕ ਯਤਨਾਂ ਸਦਕਾ ਖਤਮ ਕੀਤਾ ਜਾ ਸਕਦਾ ਹੈ । ਬਲਜਿੰਦਰ ਸਿੰਘ ਮਲਟੀਪਰਪਜ ਹੈਲਥ ਵਰਕਰ ਨੇ ਵਿਦਿਆਰਥੀਆਂ ਨੂੰ ਮੱਛਰਾਂ ਤੋਂ ਬਚਾਅ ਲਈ ਘਰ ਅਤੇ ਘਰਾਂ ਤੋਂ ਬਾਹਰ ਖੁੱਲੇ ਪਾਣੀ ਦੇ ਸ੍ਰੋਤਾਂ ਨੂੰ ਖਤਮ ਕਰਨ ਲਈ ਕਿਹਾ ਅਤੇ ਬਚਾਅ ਦੇ ਤਰੀਕੇ ਵੀ ਦੱਸੇ ਅਤੇ ਬੁਖਾਰ ਹੋਣ ਤੇ ਨੇੜੇ ਦੇ ਹਸਪਤਾਲ ਜਾਂ ਸਰਕਾਰੀ ਡਿਸਪੈਂਸਰੀ ਵਿਚ ਜਾਂਚ ਕਰਵਾ ਕੇ ਮੁਫ਼ਤ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਹੋਰ ਸਿਹਤ ਕਰਮਚਾਰੀ ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਕਲਸੀ, ਨਰੇਸ਼ ਕੁਮਾਰ, ਵਿਨੋਦ ਕੁਮਾਰ, ਜਤਿੰਦਰ ਜੌਲੀ ਅਤੇ ਸਕੂਲ ਅਧਿਆਪਕ ਵੀ ਮੌਜੂਦ ਸਨ।

