Breaking
Sat. Oct 11th, 2025

ਮਹਿੰਦਰ ਸੂਦ ਵਿਰਕ ਦਾ ਚੌਥਾ ਕਾਵਿ ਸੰਗ੍ਰਹਿ ” ਸੱਚੇ ਸੁੱਚੇ ਹਰਫ਼ ” ਪਿੰਡ ਕੁੱਕੜਾਂ ਵਿਖੇ ਕੀਤਾ ਗਿਆ ਰਿਲੀਜ਼

ਸੱਚੇ ਸੁੱਚੇ ਹਰਫ਼

ਹੁਸ਼ਿਆਰਪੁਰ / ਕੁੱਕੜਾਂ 19 ਮਈ ( ਤਰਸੇਮ ਦੀਵਾਨਾ ) ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਮਹਿੰਦਰ ਸੂਦ ਵਿਰਕ ਦਾ ਚੌਥਾ ਕਾਵਿ ਸੰਗ੍ਰਹਿ ” ਸੱਚੇ ਸੁੱਚੇ ਹਰਫ਼ ” ਸੂਦ ਵਿਰਕ ਦੇ ਪਰਿਵਾਰ ਅਤੇ ਸੂਦ ਜਠੇਰੇ ਪ੍ਰਬੰਧਕ ਕਮੇਟੀ ਵੱਲੋਂ ਸੂਦ ਜਠੇਰਿਆਂ ਦੇ ਸਲਾਨਾ ਜੋੜ ਮੇਲੇ ਮੌਕੇ ਪਿੰਡ ਕੁੱਕੜਾਂ ਵਿਖੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਰਿਲੀਜ਼ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਦ ਵਿਰਕ ਨੇ ਦੱਸਿਆ ਕਿ ਇਹ ਇੱਕ ਡਿਜੀਟਲ ਈ-ਬੁੱਕ ਹੈ ਜਿਸ ਦਾ ਪ੍ਰਕਾਸ਼ਨ “ਹਰਸਰ ਪਬਲੀਕੇਸ਼ਨ” ਜਸਪ੍ਰੀਤ ਸਿੰਘ ‘ਜੱਸੀ’ ਲੁਧਿਆਣਾ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਗਾਇਕ ਬਲਜਿੰਦਰ ਬੈਂਸ ਨੇ ਸੂਦ ਵਿਰਕ ਨੂੰ ਵਿਸ਼ੇਸ਼ ਵਧਾਈ ਦਿੱਤੀ। ਇਸ ਮੌਕੇ ਸੂਦ ਵਿਰਕ ਨੇ ਆਏ ਹੋਏ ਸਮੂਹ ਪਰਿਵਾਰ ਮੈਂਬਰ ਮਾਤਾ ਜੀ , ਤਾਈ ਜੀ, ਭਾਬੀਆਂ, ਭੈਣ , ਭਤੀਜਾ ਭਤੀਜਿਆਂ ਅਤੇ ਸੂਦ ਜਠੇਰੇ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਆਏ ਹੋਏ ਹੋਰ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

By admin

Related Post