ਲਾਇਲਪੁਰ ਖਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੇਡਾਂ ਦੀ ਫਸਟ ਰਨਰ ਅੱਪ ਜਨਰਲ ਟਰਾਫੀ ਜਿੱਤੀ

ਲਾਇਲਪੁਰ ਖਾਲਸਾ ਕਾਲਜ

ਜਲੰਧਰ 11 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਲਾਇਲਪੁਰ ਖਾਲਸਾ ਕਾਲਜ ਜਲੰਧਰ ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਇਸੇ ਲੜੀ ਵਿੱਚ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੰਤਰ ਕਾਲਜ ਫਸਟ ਰਨਰ ਅੱਪ ਜਨਰਲ ਟਰਾਫੀ ਜਿੱਤ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਕਾਲਜ ਦੀ ਇਸ ਪ੍ਰਾਪਤੀ ਤੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਡਾ. ਸਿਮਰਨਜੀਤ ਸਿੰਘ ਬੈਂਸ ਡੀਨ ਸਪੋਰਟਸ ਨੂੰ ਵਧਾਈ ਦਿੱਤੀ।

ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਮੁਖ ਮਹਿਮਾਨ ਸ. ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਖੇਡ ਅਤੇ ਯੂਵਕ ਸੇਵਾਵਾ ਵਿਭਾਗ ਪੰਜਾਬ, ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਹ ਟਰਾਫੀ ਕਾਲਜ ਨੂੰ ਪ੍ਰਦਾਨ ਕੀਤੀ।

ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਦੁਆਰਾ 40 ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚੋਂ ਕਾਲਜ ਨੇ 33 ਵਿੱਚ ਜਿੱਤਾਂ ਦਰਜ ਕਰਕੇ ਇਹ ਟਰਾਫੀ ਜਿੱਤੀ ਹੈ। ਉਹਨਾਂ ਦੱਸਿਆ ਕਿ ਕਾਲਜ ਨੇ 15 ਖੇਡਾਂ ਵਿੱਚੋਂ ਪਹਿਲਾ ਸਥਾਨ 12 ਵਿੱਚੋਂ ਦੂਜਾ ਸਥਾਨ ਅਤੇ 6 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਲਜ ਯੂਨੀਵਰਸਿਟੀ ਦੀ ਜਨਰਲ ਟਰਾਫੀ ਦੀ ਓਵਰਆਲ ਚੈਂਪੀਅਨਸ਼ਿਪ ਪਹਿਲਾਂ 24 ਵਾਰ ਜਿੱਤ ਚੁੱਕਾ ਹੈ। ਉਹਨਾਂ ਦੱਸਿਆ ਕਿ ਸਾਡੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਦਾ ਖੇਡ ਪ੍ਰਦਰਸ਼ਨ ਕੀਤਾ, ਜਿਸ ਸਦਕਾ ਅਸੀਂ ਇਹ ਪ੍ਰਾਪਤੀ ਕਰਨ ਵਿੱਚ ਸਫਲ ਹੋਏ ਹਾਂ ਇਸ ਲਈ ਸਮੂਹ ਸਟਾਫ ਅਤੇ ਖਿਡਾਰੀ ਵਿਦਿਆਰਥੀ ਵਧਾਈ ਦੇ ਪਾਤਰ ਹਨ।

ਕਾਲਜ ਦੁਆਰਾ ਉੱਚ ਦਰਜੇ ਦੇ ਖਿਡਾਰੀਆਂ ਨੂੰ ਫਰੀ ਰਿਹਾਇਸ਼, ਡਾਇਟ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ

ਉਹਨਾਂ ਇਹ ਵੀ ਦੱਸਿਆ ਕਿ ਕਾਲਜ ਦੁਆਰਾ ਉੱਚ ਦਰਜੇ ਦੇ ਖਿਡਾਰੀਆਂ ਨੂੰ ਫਰੀ ਰਿਹਾਇਸ਼, ਡਾਇਟ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਉਹ ਸ੍ਰੇਸ਼ਠ ਪ੍ਰਦਰਸ਼ਨ ਕਰਦੇ ਹਨ। ਕਾਲਜ ਦੁਆਰਾ ਟੈਨਿਸ, ਬੈਡਮਿੰਟਨ, ਵੇਟ ਲਿਫਟਿੰਗ, ਕਬੱਡੀ, ਰੈਸਲਿੰਗ (ਗਰੀਕੋ ਰੋਮਨ), ਰੈਸਲਿੰਗ (ਫਰੀ ਸਟਾਇਲ), ਹਾਕੀ, ਐਥਲੈਟਿਕਸ, ਆਰਚਰੀ (ਕੰਪਾਊਂਡ), ਖੋ-ਖੋ, ਸ਼ੂਟਿੰਗ (ਰਾਇਫਲ), ਡਰੈਗਨ ਬੋਟ, ਰੋਇੰਗ, ਕਨੋਇੰਗ, ਸ਼ੂਟਿੰਗ (ਪਿਸਟਲ), ਰਗਬੀ, ਤਾਇਕਵਾਂਡੋ, ਵਾਲੀਵਾਲ, ਬਾਕਸਿੰਗ, ਬਾਸਕਿਟਵਾਲ, ਕਰਾਟੇ, ਆਰਚਰੀ (ਰੀਕਰਵ), ਫੇਨਸਿੰਗ, ਪੇਨਕਾਕ ਸੀਲਾਟ, ਕੈਕਿੰਗ, ਸਾਇਕਲਿੰਗ (ਟਰੈਕ), ਸਾਇਕਲਿੰਗ (ਰੋਡ), ਸਵਿਮਿੰਗ, ਵਾਟਰਪੋਲੋ, ਫੁੱਟਵਾਲ, ਬੈਸਵਾਲ, ਵੁਸ਼ੂ, ਜਿਮਨਾਸਟਿਕ ਖੇਡਾਂ ਵਿੱਚ ਭਾਗ ਲਿਆ ਗਿਆ। ਇਸ ਮੌਕੇ ਪ੍ਰੋ. ਮਨਵੀਰ ਪਾਲ, ਸ੍ਰੀ ਜਸਦੀਸ਼ ਸਿੰਘ, ਸ੍ਰੀ ਅਸ਼ਵਨੀ ਕੁਮਾਰ ਠਾਕੁਰ ਅਤੇ ਸ੍ਰੀ ਅੰਮ੍ਰਿਤ ਲਾਲ ਸੈਣੀ ਵੀ ਹਾਜ਼ਰ ਸਨ।

By admin

Related Post