Breaking
Sun. Sep 21st, 2025

ਪੰਜਾਬ ਵਿਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਾਇਨਜ ਕਲੱਬ ਦੀ ਬੈਠਕ ਹੋਈ

ਪੰਜਾਬ

ਹੁਸ਼ਿਆਰਪੁਰ 20 ਸਤੰਬਰ (ਤਰਸੇਮ ਦੀਵਾਨਾ)- ਲਾਇਨਜ ਕਲੱਬ 321-ਡੀ ਹੁਸ਼ਿਆਰਪੁਰ ਜੋਨ 3 ਦੀ ਮੀਟਿੰਗ ਹੁਸ਼ਿਆਰਪੁਰ ਵਿਖੇ ਇੱਕ ਸਥਾਨਕ ਹੋਟਲ ਵਿੱਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਲਾਇਨ ਅਜੀਤ ਸਿੰਘ ਬਾਲੀ ਨੇ ਕੀਤੀ । ਜਿਸ ਵਿੱਚ ਉੱਚੇਰੇ ਤੌਰ ਤੇ ਲਾਇਨਜ ਕਲੱਬ ਹੁਸ਼ਿਆਰਪੁਰ ਰੌਇਲ, ਹੁਸ਼ਿਆਰਪੁਰ ਐਕਸਨ ਅਤੇ ਹੁਸ਼ਿਆਰਪੁਰ ਵਿਸ਼ਵਾਸ ਦੇ ਪ੍ਰਧਾਨ, ਸੈਕਟਰੀ, ਕੈਸ਼ੀਅਰ ਅਤੇ ਪੀ ਆਰ ਓ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਜਿਸ ਵਿੱਚ ਲਾਇਨਜ ਕਲੱਬ ਇੰਟਰਨੈਸ਼ਨਲ ਦੀਆਂ ਹਦਾਇਤਾਂ ਮੁਤਾਬਕ ਕੀਤੇ ਕੰਮਾ ਵਾਰੇ ਸਲਾਹ ਮਸ਼ਵਰਾ ਕੀਤਾ ਗਿਆ ਅਤੇ ਪੰਜਾਬ ਵਿੱਚ ਆਏ ਹੜ੍ਹਾਂ ਕਰਕੇ ਹੋਏ ਨੁਕਸਾਨ ਅਤੇ ਮਾਨਵਤਾ ਦੀ ਸੇਵਾ ਦਾ ਸੰਕਲਪ ਲਿਆ।

ਜਿਸ ਵਿੱਚ ਪ੍ਰਧਾਨ ਲਾਇਨ ਨਰਿੰਦਰ ਸਿੰਘ ਸੈਣੀ, ਲਾਇਨ ਉਂਕਾਰ ਸਿੰਘ ਭਾਰਜ, ਹਰਦੀਪ ਸਿੰਘ, ਲਾਇਨ ਰਾਕੇਸ਼ ਕੁਮਾਰ ਵਰਮਾ, ਲਾਇਨ ਰੋਹਿਤ ਅਗਰਵਾਲ, ਲਾਇਨ ਰੋਹਿਤ ਬਰਕੀ, ਲਾਇਨ ਮੁਕੇਸ ਬੱਗਾ, ਲਾਇਨ ਨਵੀਨ ਬੱਗਾ, ਲਾਇਨ, ਭੁਪਿੰਦਰ ਸਿੰਘ ਗੱਗੀ, ਲਾਇਨ ਦਲਜਿੰਦਰ ਸਿੰਘ ਆਦਿ ਹਾਜਿਰ ਸਨ। ਜਿਸ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਲਾਇਨ ਮਹਾਂਵੀਰ ਸਿੰਘ ਢਿੱਲੋਂ ਨੇ ਨਿਭਾਈ। ਚੀਫ ਗੇਸਟ ਲਾਇਨ ਦਵਿੰਦਰ ਪਾਲ ਅਰੋੜਾ ਪਾਸਟ ਡਿਸਟਰਿਕ ਗਵਰਨਰ ਨੇ ਕਲੱਬਾ ਦੀ ਬਿਹਤਰੀ ਲਈ ਬਹੁਤ ਵਧੀਆ ਸੁਝਾਵ ਦਿੱਤੇ।

By admin

Related Post