ਹੁਸ਼ਿਆਰਪੁਰ /ਕੋਟ ਫਤੂਹੀ 23 ਸਤੰਬਰ (ਤਰਸੇਮ ਦੀਵਾਨਾ)- ਨਜ਼ਦੀਕੀ ਪਿੰਡ ਕਾਲੇਵਾਲ ਫੱਤੂ ਦੇ ਇੱਕ ਪਰਿਵਾਰ ਵੱਲੋ ਕੋਟ ਫ਼ਤੂਹੀ ਪੁਲਿਸ ਚੌਕੀ ਇੰਚਾਰਜ ਵੱਲੋ ਉਨ੍ਹਾਂ ਦੇ ਲੜਕੇ ਤੇ ਨਸ਼ੇ ਦੀਆ ਗੋਲੀਆ ਪਾ ਕੇ ਝੂਠਾ ਪਰਚਾ ਕਰਨ ਦਾ ਦੋਸ਼ ਤੇ ਪਰਿਵਾਰ ਰੋਸ ਵੱਜੋ ਪੁਲਿਸ ਚੌਕੀ ਵਿਖੇ ਇਕੱਠੇ ਹੋਏ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਲੇਵਾਲ ਫੱਤੂ ਦੇ ਚਰਨਜੀਤ ਸਿੰਘ ਉਨ੍ਹਾਂ ਦੀ ਪਤਨੀ ਬਿੰਦਰ ਕੌਰ ਤੇ ਉਨ੍ਹਾਂ ਦੇ ਸਾਥੀ ਮਨਜੀਤ ਸਿੰਘ, ਸੰਤੋਖ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਸੰਦੀਪ ਸਿੰਘ, ਮੇਜਰ ਸਿੰਘ, ਕੁਲਦੀਪ ਸਿੰਘ, ਦਵਿੰਦਰ ਕੌਰ, ਸਤਵਿੰਦਰ ਕੌਰ ਆਦਿ ਨੇ ਦੱਸਿਆ ਕਿ 26 ਅਗਸਤ ਨੂੰ ਐਨ. ਡੀ.ਪੀ.ਐੱਸ ਐਕਟ ਤਹਿਤ ਉਨ੍ਹਾਂ ਦੇ ਲੜਕੇ ਗੁਰਮੁਖ ਸਿੰਘ ਉਰਫ਼ ਭੋਲਾ ਦੇ ਖ਼ਿਲਾਫ਼ ਪੁਲਿਸ ਚੌਕੀ ਇੰਚਾਰਜ ਵੱਲੋ 41 ਖੁਲੀਆ ਨਸ਼ੀਲੀਆਂ ਗੋਲੀਆ ਸਬੰਧੀ ਦਿੱਤਾ ਗਿਆ ਜੋ ਪਰਚਾ ਹੈ, ਉਹ ਝੂਠਾਂ ਹੈ, ਪੁਲਿਸ ਨੇ ਉਸ ਨਾਲ ਸ਼ਰੇਆਮ ਧੱਕਾ ਕੀਤਾ ਹੈ |
ਪਰਿਵਾਰ ਵੱਲੋ ਰੋਸ ਦੇ ਸਬੰਧ ਵਿਚ ਪੁਲਿਸ ਚੌਕੀ ਵਿਖੇ ਇਕੱਠੇ ਹੋ ਕੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਨੂੰ ਪਹੁੰਚੇ
ਜਦਕਿ ਪਿੰਡ ਵਿਚ ਗੱਡੀ ਚੋਰੀ ਦੇ ਸਬੰਧ ਵਿਚ ਮੇਰੇ ਲੜਕੇ ਨੂੰ ਬਿਆਨ ਲੈਣ ਲਈ ਪੁਲਿਸ ਚੌਕੀ ਸੱਦਿਆ ਸੀ ਸ਼ਾਮ ਨੂੰ ਸਾਨੂੰ ਲੜਕੇ ਨੂੰ ਘਰ ਲੈ ਜਾਣ ਲਈ ਮੁਲਾਜ਼ਮਾਂ ਨੇ ਫ਼ੋਨ ਕੀਤਾ, ਜਿਸ ਤੇ ਅਸੀ ਉਸ ਨੂੰ ਘਰ ਲੈ ਗਏ ਤੇ ਦੂਸਰੇ ਦਿਨ ਪੁਲਿਸ ਦੇ ਕਹਿਣ ਦੇ ਫਿਰ ਅਸੀ ਸਵੇਰੇ 10 ਵਜੇ ਲੜਕੇ ਨੂੰ ਚੌਕੀ ਪੇਸ਼ ਕੀਤਾ ਤਾ ਪੁਲਿਸ ਨੇ ਉਸ ਨੂੰ ਦਿਨੇ ਛੱਡਿਆ ਨਹੀ ਸਗੋਂ ਸ਼ਾਮ ਚਾਰ-ਪੰਜ ਕੁ ਵਜੇ ਦੇ ਕਰੀਬ ਪੁਲਿਸ ਨੇ ਉਸ ਤੇ ਨਸੀਲੀਆਂ ਗੋਲੀਆ ਦਾ ਪਰਚਾ ਪਾ ਦਿੱਤਾ | ਜਦਕਿ ਇਸ ਲੜਕੇ ਤੇ ਪਹਿਲਾ ਵੀ ਲੜਾਈ ਝਗੜੇ ਦਾ ਪਰਚਾ ਸੀ, ਜਿਸ ਵਿਚੋਂ ਉਹ ਬਰੀ ਹੋ ਗਿਆ ਸੀ | ਇਸ ਸਬੰਧ ਵਿਚ ਪਰਿਵਾਰ ਵੱਲੋ ਰੋਸ ਦੇ ਸਬੰਧ ਵਿਚ ਪੁਲਿਸ ਚੌਕੀ ਵਿਖੇ ਇਕੱਠੇ ਹੋ ਕੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਨੂੰ ਪਹੁੰਚੇ |
ਪੱਖ : – ਇਸ ਸਬੰਧ ਵਿਚ ਪੁਲਿਸ ਚੌਕੀ ਇੰਚਾਰਜ ਏ. ਐੱਸ. ਆਈ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਪਰਿਵਾਰ ਵੱਲੋ ਲਗਾਏ ਦੋਸਾਂ ਨੂੰ ਸਿਰੇ ਤੋ ਨਕਾਰਦੇ ਹੋਏ ਕਿਹਾ ਕਿ ਸਾਨੂੰ ਉਸ ਲੜਕੇ ਪਾਸੋਂ ਨਾਕੇ ਤੇ ਨਸ਼ੀਲੀਆਂ ਗੋਲੀਆ ਮਿਲੀਆ ਸਨ, ਜਿਸ ਤੇ ਉਸ ਦੇ ਵਿਰੁੱਧ ਪਰਚਾ ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ ਬਾਕੀ ਪਰਿਵਾਰ ਵੱਲੋ ਮੇਰੇ ਉੱਪਰ ਲਗਾਏ ਦੋਸ਼ ਬੇ ਬੁਨਿਆਦ ਹਨ |