Breaking
Mon. Sep 22nd, 2025

ਸ੍ਰੀਨਗਰ ਵਿਖ਼ੇ ਪ੍ਰਦਰਸ਼ਨਕਾਰੀ ਡਾਕਟਰਾਂ ਵੱਲੋਂ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ

ਪੱਤਰਕਾਰਾਂ

• ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਆਫ਼ ਇੰਡੀਆ ਨੇ ਲਿਆ ਸਖ਼ਤ ਨੋਟਿਸ

• ਮੀਡੀਆ ਕਰਮੀਆਂ ਦੀ ਡਿਊਟੀ ‘ਚ ਵਿਘਨ ਪਾਉਣ ਸਮੇਤ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਨ ਦੀ ਕੀਤੀ ਮੰਗ

ਹੁਸ਼ਿਆਰਪੁਰ, 29 ਜੁਲਾਈ (ਨਤਾਸ਼ਾ)- ਸ੍ਰੀਨਗਰ ਦੇ ਐਸਐਮਐਚਐਸ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਵੱਲੋਂ ਮਹਿਲਾ ਪੱਤਰਕਾਰ ਸੂਫੀ ਹਿਦਾਇਤ ਅਤੇ ਕਵਰੇਜ ਲਈ ਆਏ ਚਾਰ ਹੋਰ ਪੱਤਰਕਾਰਾਂ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਕਰਨ ਤੇ ਕਵਰੇਜ਼ ਕਰਨ ਤੋਂ ਰੋਕਣ ਦੀਆਂ ਮੀਡੀਆ ਰਿਪੋਰਟਾਂ ਦਾ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਆਫ਼ ਇੰਡੀਆ ਨੇ ਸਖ਼ਤ ਨੋਟਿਸ ਲਿਆ ਹੈ | ਇਨ੍ਹਾਂ ਰਿਪੋਰਟਾਂ ਅਨੁਸਾਰ ਪੱਤਰਕਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਰਿਪੋਰਟਿੰਗ ਕਰਨ ਤੋਂ ਰੋਕਿਆ ਗਿਆ, ਦੁਰਵਿਵਹਾਰ ਕੀਤਾ ਗਿਆ ਅਤੇ ਇੱਥੋਂ ਤੱਕ ਕਿ ਜਿਸਮਾਨੀ ਤੌਰ ‘ਤੇ ਅਪਮਾਨਿਤ ਵੀ ਕੀਤਾ ਗਿਆ।

ਉਪਰੋਕਤ ਦੇ ਸਬੰਧ ਵਿੱਚ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ, ਇੰਡੀਆ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ, ਕੌਮੀ ਜਨਰਲ ਸਕੱਤਰ ਵਿਨੋਦ ਕੌਸ਼ਲ, ਕੌਮੀ ਵਧੀਕ ਜਨਰਲ ਸਕੱਤਰ ਤਰਸੇਮ ਦੀਵਾਨਾ, ਸੂਬਾ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ, ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘਜੰਡੂ ਸਿੰਘਾ ਨੇ ਸਾਂਝੇ ਤੌਰ ‘ਤੇ ਇਸ ਮੰਦਭਾਗੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦਸਿਆ ਕਿ ਸ੍ਰੀਨਗਰ ਦੇ ਐਸਐਮਐਚਐਸ ਹਸਪਤਾਲ ਦੇ ਬਾਹਰ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨ ਦੀ ਕਵਰੇਜ਼ ਕਰਨ ਦੀ ਡਿਊਟੀ ਨਿਭਾਉਣ ਲਈ ਪੁੱਜੇ ਮਹਿਲਾ ਪੱਤਰਕਾਰ ਸੂਫੀ ਹਿਦਾਇਤ ਅਤੇ ਕਵਰੇਜ ਲਈ ਆਏ ਚਾਰ ਹੋਰ ਪੱਤਰਕਾਰਾਂ ਨਾਲ ਪ੍ਰਦਰਸ਼ਨਕਾਰੀ ਡਾਕਟਰਾਂ ਵੱਲੋਂ ਕਥਿਤ ਤੌਰ ‘ਤੇ ਦੁਰਵਿਵਹਾਰ ਕਰਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਿਆ ਅਤੇ ਸਰੀਰਕ ਤੌਰ ‘ਤੇ ਅਪਮਾਨਿਤ ਵੀ ਕੀਤਾ ਗਿਆ।

ਉਪਰੋਕਤ ਘਟਨਾ ਦੀ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ, ਇੰਡੀਆ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਡਾਕਟਰਾਂ ਵੱਲੋਂ ਮੀਡੀਆ ਕਰਮੀਆਂ ਦੀ ਡਿਊਟੀ ਵਿੱਚ ਵਿਘਨ ਪਾਉਣ ਦੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਪੀੜਿਤ ਪੱਤਰਕਾਰਾਂ ਨੂੰ ਡੱਟ ਕੇ ਸਮਰਥਨ ਦੇਣ ਦਾ ਵਿਸ਼ਵਾਸ ਦਿੱਤਾ।

ਅਸੀਂ ਪੱਤਰਕਾਰ ਹਾਂ ਅਤੇ ਕਵਰੇਜ ਕਰਨ ਆਏ ਹਾਂ, ਇਸ ਦੇ ਬਾਵਜੂਦ ਵੀ ਡਾਕਟਰਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ

ਸ੍ਰੀਨਗਰ ਦੀ ਪੀੜਤ ਮਹਿਲਾ ਪੱਤਰਕਾਰ ਸੂਫ਼ੀ ਹਿਦਾਇਤ ਨੇ ਉਪਰੋਕਤ ਘਟਨਾ ਦੀ ਪ੍ਰੈਸ ਕੌਂਸਲ ਆਫ਼ ਇੰਡੀਆ (ਪੀਸੀਆਈ) ਅਤੇ ਐਡੀਟਰਜ਼ ਗਿਲਡ ਆਫ਼ ਇੰਡੀਆ ਨੂੰ ਸ਼ਿਕਾਇਤ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਜੰਮੂ-ਕਸ਼ਮੀਰ ਸਰਕਾਰ ਦੇ ਸਾਹਮਣੇ ਉਠਾਉਣ ਅਤੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਨ। ਕਵਰੇਜ ਕਰਨ ਗਈ ਪੱਤਰਕਾਰ ਸੂਫੀ ਹਿਦਾਇਤ ਅਤੇ ਹੋਰ ਪੱਤਰਕਾਰਾਂ ਨੇ ਸੰਘਰਸ਼ ਕਰ ਰਹੇ ਡਾਕਟਰਾਂ ਨੂੰ ਸਪਸ਼ਟ ਤੌਰ ਤੇ ਦੱਸਿਆ ਸੀ ਕਿ “ਅਸੀਂ ਪੱਤਰਕਾਰ ਹਾਂ ਅਤੇ ਕਵਰੇਜ ਕਰਨ ਆਏ ਹਾਂ, ਇਸ ਦੇ ਬਾਵਜੂਦ ਵੀ ਡਾਕਟਰਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ ਗਈ।

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਇਸ ਨੂੰ ਨਾ ਸਿਰਫ਼ ਪੱਤਰਕਾਰੀ ਦੀ ਆਜ਼ਾਦੀ ‘ਤੇ ਹਮਲਾ ਸਗੋਂ ਮਹਿਲਾ ਪੱਤਰਕਾਰਾਂ ਦੇ ਸਨਮਾਨ ਤੇ ਸ਼ਾਨ ਉੱਪਰ ਸਿੱਧਾ ਹਮਲਾ ਦਸਿਆ। ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ, ਇੰਡੀਆ ਦੇ ਸਮੂਹ ਆਗੂਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਮੀਡੀਆ ਕਰਮੀਆਂ ਦੀ ਡਿਊਟੀ ਵਿੱਚ ਵਿਘਨ ਪਾਉਣ ਸਮੇਤ ਵੱਖ ਵੱਖ ਮਾਮਲਿਆਂ ਵਿੱਚ ਬਣਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਸ੍ਰੀਨਗਰ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਉਹਨਾਂ ਦੇ ਹਰ ਸੰਘਰਸ਼ ਵਿੱਚ ਸਾਥ ਦੇਣ ਦਾ ਵਿਸ਼ਵਾਸ ਦਿਤਾ।

By admin

Related Post