Breaking
Mon. Dec 1st, 2025

ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸੇ ਵੀ ਪੱਤਰਕਾਰ ਨਾਲ ਮੱਥਾ ਲਾਉਣਾ ਮਹਿੰਗਾ ਪਵੇਗਾ : ਕੋਸ਼ਲ, ਸੈਣੀ, ਪਲਾਹਾ, ਸ਼ਰਮਾ

ਪੱਤਰਕਾਰ

ਮਾਮਲਾ ਪੱਤਰਕਾਰ ਰਣਜੀਤ ਸਿੰਘ ਗਿੱਲ ਨਾਲ ਕੀਤੀ ਕੁੱਟਮਾਰ ਦਾ

ਹੁਸ਼ਿਆਰਪੁਰ 20 ਨਵੰਬਰ (ਤਰਸੇਮ ਦੀਵਾਨਾ)-ਦਿ ਵਰਕਿੰਗ ਰਿਪੋਟਰਜ਼ ਐਸੋਸ਼ੀਏਸ਼ਨ ( ਰਜਿ. ) ਪੰਜਾਬ ਇੰਡੀਆ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਕੋਸ਼ਲ, ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ, ਜੁਆਇਟ ਸਕੱਤਰ ਤਰਸੇਮ ਦੀਵਾਨਾ, ਤੇ ਸਕੱਤਰ ਅਸ਼ਵਨੀ ਸ਼ਰਮਾ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਕਸਬਾ ਗਿੱਦੜਬਾਹਾ ਤੋਂ ਨਿਧੜਕ ਪੱਤਰਕਾਰ ਰਣਜੀਤ ਸਿੰਘ ਗਿੱਲ ‘ਤੇ ਪਿੰਡ ਫ਼ਕਰਸਰ ਦੀ ਦਾਣਾ ਮੰਡੀ ‘ਚ ਕਥਿੱਤ ਤੌਰ ‘ਤੇ ਬਾਹਰਲੇ ਰਾਜ ਤੋਂ ਵੇਚਣ ਲਈ ਪਹੁੰਚੀ ਝੋਨੇ ਦੀ ਫ਼ਸਲ ਦੀ ਕਵਰੇਜ਼ ਕਰਨ ਦੌਰਾਨ ਹੋਏ ਜਾਨ ਲੇਵਾ ਹਮਲੇ ਉਪਰੰਤ ਸਿਵਲ ਹਸਪਤਾਲ ਗਿੱਦੜਬਾਹਾ ‘ਚ ਦਾਖ਼ਲ ਕਰਾਇਆ ਗਿਆ । ਉਹਨਾਂ ਕਿਹਾ ਕਿ ਪੱਤਰਕਾਰ ਰਣਜੀਤ ਸਿੰਘ ਗਿੱਲ ਨੂੰ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਸੀ ਕਿ ਮੰਡੀ ਫ਼ਕਰਸਰ ਵਿੱਚ ਆੜਤੀ ਦੀ ਮਿਲੀਭੁਗਤ ਨਾਲ ਬਾਹਰਲੀ ਸਟੇਟ ਤੋਂ ਝੋਨੇ ਦੀ ਫ਼ਸਲ ਲਿਆਂਕੇ ਹੇਰਾਫੇਰੀ ਨਾਲ ਮੰਡੀ ਵਿੱਚ ਪੰਜਾਬ ਦੀ ਦੱਸ ਕੇ ਵੇਚੀ ਜਾ ਰਹੀ ਹੈ।

ਇਸ ਦਾ ਪਤਾ ਲੱਗਣ ਤੇ ਕਵਰੇਜ ਕਰਨ ਲਈ ਪੱਤਰਕਾਰ ਰਣਜੀਤ ਸਿੰਘ ਗਿੱਲ ਦਾਣਾ ਮੰਡੀ ਫ਼ਕਰਸਰ ਪਹੁੰਚਿਆ ਤਾਂ ਅੱਗੋਂ ਕੈਬਨਿਟ ਮੰਤਰੀ ਬਲਜੀਤ ਕੌਰ ਮਲੋਟ ਦੇ ਕਰੀਬੀ ਆੜਤੀ ਨੇ ਮੰਤਰੀ ਦੀ ਸ਼ਹਿ ਤੇ ਆਪਣੇ ਪੱਲੇਦਾਰਾਂ ਦੀ ਹਮਾਇਤ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਪੱਤਰਕਾਰ ਰਣਜੀਤ ਗਿੱਲ ਤੇ ਹਮਲਾ ਕਰ ਦਿੱਤਾ ਜਿਸ ਤੇ ਇਸ ਹਮਲੇ ਦੌਰਾਨ ਪੱਤਰਕਾਰ ਰਣਜੀਤ ਗਿੱਲ ਦੀ ਕੁੱਟਮਾਰ ਕਰਕੇ ਪੱਗ ਵੀ ਉਤਾਰ ਦਿੱਤੀ ਗਈ ਅਤੇ ਪਹਿਨੇ ਹੋਏ ਕੱਪੜੇ ਵੀ ਪਾੜ ਦਿੱਤੇ ਗਏ ਬਹੁਤ ਜ਼ਿਆਦਾ ਗਾਲੀ ਵੀ ਗਲੋਚ ਕੀਤਾ ਗਿਆ ਤੇ ਕਿਡਨੈਪ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਪੱਤਰਕਾਰ ਰਣਜੀਤ ਸਿੰਘ ਗਿੱਲ ਦੇ ਦੱਸਣ ਮੁਤਾਬਿਕ ਉਸ ਨੂੰ ਡਰਾਉਣ ਦੀ ਨੀਯਤ ਨਾਲ ਆੜਤੀ ਵੱਲੋਂ ਪਿਸਤੌਲ ਵੀ ਦਿਖਾਇਆ ਗਿਆ ਤੇ ਮੋਬਾਇਲ ਫ਼ੋਨ ਵੀ ਖੋਹ ਲਿਆ ਗਿਆ।

ਉਹਨਾਂ ਦੱਸਿਆ ਕਿ ਮੌਕੇ ਉੱਤੇ ਇਸ ਸਾਰੀ ਘਟਨਾ ਬਾਰੇ ਪੱਤਰਕਾਰ ਗਿੱਲ ਵੱਲੋ ਪੁਲਿਸ ਨੂੰ 112 ਨੰਬਰ ਤੇ ਸ਼ਿਕਾਇਤ ਵੀ ਕੀਤੀ ਗਈ। ਉਹਨਾਂ ਕਿਹਾ ਕਿ ਵੱਡੇ ਵੱਡੇ ਦਾਅਵੇ ਕਰਕੇ ਸੱਤਾਂ ਵਿੱਚ ਆਈ ਆਪ ਸਰਕਾਰ ਦੇ ਸਮੇਂ ਵਿੱਚ ਪੱਤਰਕਾਰ ਭਾਈਚਾਰੇ ਤੇ ਹਮਲੇ ਬਹੁਤ ਜ਼ਿਆਦਾ ਵੱਧ ਚੁੱਕੇ ਹਨ ਤੇ ਨਿੱਤ ਦਿਨ ਪੱਤਰਕਾਰ ਮਾਨ ਸਰਕਾਰ ਦੇ ਗੁੰਡਿਆਂ ਦਾ ਸ਼ਿਕਾਰ ਹੋ ਰਹੇ ਹਨ । ਉਹਨਾਂ ਕਿਹਾ ਕਿ ਸੱਤਾਂ ਵਿੱਚ ਆਉਂਣ ਤੋਂ ਪਹਿਲਾਂ ਭਗਵੰਤ ਮਾਨ ਨੇ ਪੱਤਰਕਾਰ ਭਾਈਚਾਰੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਜੋਂ ਸਾਰੇ ਚਿੱਟਾ ਹਾਥੀ ਸੀ ਸਾਬਤ ਹੋਏ ਹਨ।

By admin

Related Post