ਹੁਸ਼ਿਆਰਪੁਰ 24 ਮਈ (ਤਰਸੇਮ ਦੀਵਾਨਾ)- ਹਾਲ ਹੀ ਵਿੱਚ ਘੋਸ਼ਿਤ ਹੋਏ +2 ਦੇ ਨਤੀਜਿਆਂ ਵਿਚ ਹਿਜ਼ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਤਾਨੀਆ ਨੇ 94.8 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਦੂਜਾ ਸਥਾਨ ਪਲਕ ਕੁਮਾਰੀ ਤੇ ਤੀਜਾ ਸਥਾਨ ਮਮਤਾ ਦੇਵੀ ਨੇ ਪ੍ਰਾਪਤ ਕੀਤਾ।ਨਾਨ-ਮੈਡੀਕਲ ਵਿੱਚ ਤਨਪ੍ਰੀਤ ਨੇ 94.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਤਰੁਨਦੀਪ ਅਤੇ ਯੁਵਰਾਜ ਨੇ ਦੂਜਾ ਸਥਾਨ ਹਾਸਿਲ ਕੀਤਾ ਤੇ ਤੀਸਰਾ ਸਥਾਨ ਸਮਾਯਿਰਾ ਹਾਂਡਾ, ਹੈਲਸੀਅਨ ਸਿਹਮਾਰ ਨੇ ਹਾਸਿਲ ਕੀਤਾ।
ਇਸੇ ਤਰ੍ਹਾਂ ਕਾੱਮਰਸ ਵਿੰਗ ਵਿੱਚ ਹਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਹਰੀਤਿਕ ਕੁਮਾਰ ਨੇ ਦੂਜਾ ਸਥਾਨ ਤੇ ਗਗਨਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਡਾ.ਅਸ਼ੀਸ਼ ਸਰੀਨ ਸਰ ਨੇ ਵਿਦਿਆਰਕੀਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਆਪਣੇ ਚੁਣੇ ਹੋਏ ਵਿਦਿਆਰਥੀਆਂ ਵਿੱਚ ਆਪਣਾ ਨਾਮ ਕਮਾਉਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਲਈ ਹਿਜ਼ ਇੰਸਟੀਚਿਊਟ ਉਹਨਾਂ ਦਾ ਮਾਰਗ ਦਰਸ਼ਨ ਕਰਨ ਲਈ ਹਮੇਸ਼ਾ ਤਿਆਰ ਰਹੇਗਾ।