ਹੁਸ਼ਿਆਰਪੁਰ 20 ਸਤੰਬਰ (ਤਰਸੇਮ ਦੀਵਾਨਾ)- ਜਿਸ ਤਰ੍ਹਾਂ ਗੈਰ-ਹਿਮਾਚਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ, ਉਸੇ ਤਰ੍ਹਾਂ ਬਾਹਰੀ ਲੋਕਾਂ ਨੂੰ ਵੀ ਪੰਜਾਬ ਵਿੱਚ ਜ਼ਮੀਨ ਖਰੀਦਣ ਤੇ ਵੀ ਤੁਰੰਤ ਪਬੰਦੀ ਲੱਗਣੀ ਚਾਹੀਦੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਉੱਘੇ ਕਾਗਰਸੀ ਅਤੇ ਹਲਕਾ ਚੱਬੇਵਾਲ ਦੇ ਕੁਆਰਡੀਨੇਟਰ ਵਿਸ਼ਵਨਾਥ ਬੰਟੀ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਹਿਮਾਚਲ,ਜੰਮੂ ਕਸ਼ਮੀਰ ਦੀ ਤਰਜ ਤੇ ਕਾਨੂੰਨ ਬਣਾ ਕੇ ਪੰਜਾਬ ਵਿੱਚ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਪ੍ਰਵਾਸੀ ਪੰਜਾਬ ਵਿੱਚ ਜਮੀਨ ਨਾ ਖਰੀਦ ਸਕੇ !
ਉਹਨਾਂ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਕਿ ਪ੍ਰਵਾਸੀਆ ਜੇ ਪੰਜਾਬ ਵਿੱਚ ਆਧਾਰ ਕਾਰਡ, ਵੋਟਰ ਕਾਰਡ ਵਗੈਰਾ ਹਰਜਿੰਗ ਨਹੀਂ ਬਣਨੇ ਚਾਹੀਦੇ ਅਤੇ ਜਿਹਨਾਂ ਦੇ ਬਣੇ ਹੋਏ ਹਨ ਉਹਨਾਂ ਦੇ ਵੀ ਤੁਰੰਤ ਕੈਂਸਲ ਕਰਨੇ ਚਾਹੀਦੇ ਹਨ ! ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ ਅਤੇ ਦੂਜੇ ਪਾਸੇ ਪ੍ਰਵਾਸੀ ਸੋਨੇ ਦੀ ਚਿੜੀ ਦੇ ਪਰ ਕੁਤਰਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੇ ।
ਉਨ੍ਹਾਂ ਕਿਹਾ ਕਿ ਜੇਕਰ ਅੱਜ ਹੁਸ਼ਿਆਰਪੁਰ ਦਾ ਸਰਵੇਖਣ ਕੀਤਾ ਜਾਵੇ ਤਾਂ ਹਜ਼ਾਰਾਂ ਲੋਕ ਅਜਿਹੇ ਹੋਣਗੇ ਜਿਨ੍ਹਾਂ ਦਾ ਹੁਸ਼ਿਆਰਪੁਰ ਜਾਂ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਕਿਸੇ ਵੱਡੀ ਸਾਜ਼ਿਸ਼ ਤਹਿਤ ਪੰਜਾਬ ਵਿੱਚ ਬਾਹਰੀ ਲੋਕਾਂ ਦੀ ਆਬਾਦੀ ਵਸਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਬਹੁਤ ਪ੍ਰਵਾਸੀ ਤਾਂ ਯੂਪੀ ਬਿਹਾਰ ਵਿੱਚ ਵੱਡੇ ਵੱਡੇ ਕ੍ਰਾਈਮ ਕਰਕੇ ਪੰਜਾਬ ਵਿੱਚ ਆ ਕੇ ਵਸੇ ਹੋਏ ਹਨ ਅਗਰ ਪ੍ਰਵਾਸੀਆਂ ਦੇ ਪਿਛੋਕੜ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਕਰਵਾਈ ਜਾਵੇ ਤਾਂ ਬਹੁਤ ਪ੍ਰਵਾਸੀਆ ਦਾ ਪਰਦਾਫਾਸ਼ ਹੋ ਸਕਦਾ!