ਤਿੰਨ ਸਾਲ ਤੋਂ ਗਰੀਬਾਂ ਨੂੰ ਮਿਲਣ ਵਾਲੀ ਕਣਕ ਪੰਜਾਬ ਸਰਕਾਰ ਨੇ ਕੀਤੀ ਬੰਦ
ਹੁਸ਼ਿਆਰਪੁਰ 11 ਜੂਨ ( ਤਰਸੇਮ ਦੀਵਾਨਾ ) ਅੱਜ ਬਸਪਾ ਵੱਲੋਂ ਸੰਕੇਤਕ ਤੌਰ ਤੇ ਜਲੰਧਰ ਰੋਡ ਤੇ ਰੋਸ ਮੁਜਾਹਰਾ ਕੀਤਾ ਗਿਆ।ਇਸ ਮੌਕੇ ਤੇ ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਬਸਪਾ ਪੰਜਾਬ, ਦਿਨੇਸ਼ ਕੁਮਾਰ ਸੀਨੀਅਰ ਆਗੂ ਬਸਪਾ, ਮਦਨ ਸਿੰਘ ਬੈਂਸ ਜ਼ਿਲਾ ਇੰਚਾਰਜ ਹੁਸ਼ਿਆਰਪੁਰ, ਸੁਰਜੀਤ ਮਹਿਮੀ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਬੀਬੀ ਕ੍ਰਿਸ਼ਨ, ਬੀਬੀ ਮਹਿੰਦਰ ਕੌਰ, ਬੀਬੀ ਰੇਨੂੰ ਲੱਦੜ ਇੰਚਾਰਜ ਮਹਿਲਾ ਵਿੰਗ ਜ਼ਿਲਾ ਹੁਸ਼ਿਆਰਪੁਰ, ਗਗਨਦੀਪ ਕੌਰ ਸ਼ਹਿਰੀ ਪ੍ਰਧਾਨ ਮਹਿਲਾ ਵਿੰਗ,ਆਦਿ ਆਗੂ ਹਾਜਰ ਸਨ। ਰੋਸ ਮੁਜਾਹਰੇ ਨੂੰ ਸੰਬੋਧਨ ਕਰਦੇ ਹੋਏ ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਠੇਕੇਦਾਰ ਵਲੋਂ ਆਏ ਦਿਨ ਆਪਣੀ ਮਰਜੀ ਕੀਤੀ ਜਾ ਰਹੀ ਹੈ । ਪਿਛਲੇ ਦਿਨਾਂ ਵਿਚ ਉਨਾਂ ਨੇ ਜੋ ਮੰਡੀ ਵਿੱਚ ਵਹੀਕਲਜ਼ ਤੇ ਆ ਰਹੇ ਹਨ ਉਨਾਂ ਦੇ ਪਰਚੀ ਦੇ ਰੇਟ ਡਬਲ ਕਰ ਦਿੱਤੇ ਹਨ , ਜਿਸ ਨਾਲ ਆਮ ਜਨਤਾ ਤੇ ਬਹੁਤ ਵੱਡਾ ਬੋਝ ਪਿਆ ਹੈ। ਕਈ ਲੋਕ ਤਾ ਮੰਡੀ ਵਿਚ 100-200 ਰੁਪਏ ਦੀ ਸਬਜ਼ੀ ਖਰੀਦਣ ਜਾਂਦੇ ਹਨ, ਉਨਾਂ ਨੂੰ ਠੇਕੇਦਾਰਾਂ ਵਲੋਂ 100 ਰੁਪਏ ਦੀ ਪਰਚੀ ਕਟਵਾਉਣ ਨੂੰ ਕਿਹਾ ਜਾਂਦਾ ਹੈ।
ਜੇ ਇੱਕ ਹਫ਼ਤੇ ਦੇ ਵਿਚ ਵਿਚ ਪਰਚੀ ਦੇ ਰੇਟ ਨਾ ਘਟਾਏ ਗਏ ਤਾਂ ਬਸਪਾ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ
ਜਿਸ ਨਾਲ ਰੋਜ ਰੋਜ ਲੜਾਈ ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ । ਉਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆਮ ਲੋਕ ਜਿੱਥੇ ਕੰਮ ਕਾਰ ਕਰਵਾਉਣ ਜਾਂਦੇ ਹਨ ਜਾ ਖਰੀਦਦਾਰੀ ਕਰਦੇ ਹਨ ਉਥੇ ਬਿਲਕੁਲ ਵੀ ਇਸ ਤਰ੍ਹਾਂ ਦੀ ਪਰਚੀ ਦਾ ਟੈਕਸ ਨਾ ਲਗਾਇਆ ਜਾਵੇ, ਇਸਨੂੰ ਫ੍ਰੀ ਕਰ ਦੇਣਾ ਚਾਹੀਦਾ ਹੈ। ਠੇਕੇਦਾਰਾਂ ਦੀ ਹਦ ਤਾਂ ਉਦੋਂ ਹੋ ਗਈ ਜਦੋਂ ਉਨਾਂ ਨੇ ਸਾਈਕਲਾਂ ਦੇ 10 ਰੁਪਏ ਤੋਂ 20 ਰੁਪਏ ਕਰ ਦਿੱਤੇ । ਠੇਕੇਦਾਰਾਂ ਨੇ ਹਰ ਵਹੀਕਲ ਦੀ ਪਰਚੀ ਘੱਟੋ ਘੱਟ 40 ਰੁਪਏ ਵਧਾ ਦਿੱਤੀ ਹੈ। ਬਸਪਾ ਆਗੂਆਂ ਨੇ ਜਿਲਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਜੇ ਇੱਕ ਹਫ਼ਤੇ ਦੇ ਵਿਚ ਵਿਚ ਪਰਚੀ ਦੇ ਰੇਟ ਨਾ ਘਟਾਏ ਗਏ ਤਾਂ ਬਸਪਾ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਸਟੇਜ ਤੇ ਤਾਂ ਗਰੀਬਾਂ ਲਈ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਹੈ ਪਰ ਪਿਛਲੇ ਸਰਕਾਰਾ ਵੇਲੇ ਜਿਹੜੀ ਗਰੀਬਾਂ ਨੂੰ ਕਣਕ ਮਿਲਦੀ ਸੀ ਉਹ ਤਿੰਨ ਸਾਲਾਂ ਤੋਂ ਬੰਦ ਕੀਤੀ ਹੋਈ ਹੈ। ਇਸ ਨੂੰ ਤੁਰੰਤ ਚਾਲੂ ਕੀਤਾ ਜਾਵੇ। ਤੇ ਉਨਾਂ ਨੇ ਅੱਗੇ ਕਿਹਾ ਕਿ ਸ਼ਹਿਰ ਅੰਦਰ ਵੱਡੇ ਪੱਧਰ ਤੇ ਖਾਣ ਵਾਲੀਆ ਚੀਜਾਂ `ਚ ਮਿਲਾਵਟ ਹੋ ਰਹੀ ਹੈ, ਇਸਨੂੰ ਰੋਕਿਆ ਜਾਵੇ। ਪੰਜਾਬ ਸਰਕਾਰ ਦੇ ਵਾਅਦੇ ਸਟੇਜ ਤਕ ਹੀ ਹਨ ਹਕੀਕਤ ਵਿਚ ਕੋਈ ਕੰਮ ਨਹੀਂ ਹੋ ਰਿਹਾ। ਇਸ ਮੌਕੇ ਤੇ ਰਮੇਸ਼ ਕੁਮਾਰ ਪਟਵਾਰੀ ਕੈਸ਼ੀਅਰ ਬਸਪਾ ਹੁਸ਼ਿਆਰਪੁਰ, ਮੀਡੀਆ ਇੰਚਾਰਜ ਵਿਜੈ ਖਾਨਪੁਰੀ , ਬਿੱਲਾ ਰਹੀਂਮਪੁਰ, ਗੁਰਸ਼ਾਨ ਰਾਇਲ ਸ਼ਹਿਰੀ ਪ੍ਰਧਾਨ ਵੀ.ਵੀ.ਐੱਫ , ਓਂਕਾਰ ਨਲੋਈਆਂ, ਦਰਸ਼ਨ ਪੱਟੀ ਰਹੀਂਮਪੁਰ, ਸੁਰਜੀਤ ਮਾਹੀ, ਅਵਤਾਰ ਨਲੋਈਆਂ, ਰੰਧਾਵਾ ਸਿੰਘ, ਸਤੀਸ਼ ਪਾਲ, ਪਰਦੀਪ ਕੁਮਾਰ, ਮਨੀਸ਼ ਪ੍ਰੇਮਗੜ, ਦੀਪੂ ਬੁਲਾਂਵਾੜੀ, ਮਨਜੀਤ ਸੁਭਾਸ਼ ਨਗਰ, ਸੋਨੀ ਬਲਬੀਰ ਕਾਲੋਨੀ , ਕਾਲਾ ਨੀਲਕੰਠ , ਓਂਕਾਰ ਚੁੰਬਰ , ਸ਼ਮੀ ਰੂਪਨਗਰ ਆਦਿ ਹਾਜਰ ਸਨ। ਅੰਤ ਦੇ ਵਿਚ ਡੀ.ਸੀ. ਹੁਸ਼ਿਆਰਪੁਰ ਦੇ ਨਾਂ ਐੱਸ.ਐੱਚ.ਓ ਮਾਡਲ ਟਾਊਨ ਨੂੰ ਮੰਗ ਪੱਤਰ ਦਿੱਤਾ ਗਿਆ।