ਮਨੁੱਖਤਾ ਉਸ ਤਸ਼ੱਦਦ ਤੋਂ ਸ਼ਰਮਿੰਦਾ ਹੈ ਜਿਸ ਨਾਲ ਮਾਸੂਮ ਹਰਬੀਰ ਨੂੰ ਮਾਰਿਆ ਗਿਆ

ਮਨੁੱਖਤਾ

ਪਰਵਾਸੀਆ ਨੂੰ ਮਕਾਨ ਕਿਰਾਏ ਤੇ ਦੇਣ ਤੋਂ ਪਹਿਲਾਂ ਉਨਾਂ ਦੇ ਆਧਾਰ ਕਾਰਡ ਵਗੈਰਾ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ : ਸੰਤ ਕੁਲਵੰਤ ਰਾਮ ਭਰੋਮਜ਼ਾਰਾ

ਹੁਸ਼ਿਆਰਪੁਰ 15 ਸਤੰਬਰ ( ਤਰਸੇਮ ਦੀਵਾਨਾ ) ਮਨੁੱਖਤਾ ਉਸ ਤਸ਼ੱਦਦ ਤੋਂ ਸ਼ਰਮਿੰਦਾ ਹੈ ਜਿਸ ਨਾਲ ਮਾਸੂਮ ਹਰਬੀਰ ਨੂੰ ਮਾਰਿਆ ਗਿਆ। ਮਾਸੂਮ ਹਰਬੀਰ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਉਕਤ ਦਰਿੰਦਿਆਂ ਦਾ ਕੇਸ ਫਾਸਟ ਟ੍ਰੈਕ ਤੇ ਚਲਾਕੇ ਘੱਟ ਤੋ ਘੱਟ ਫਾਂਸੀ ਦੀ ਸਜ਼ਾ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਤੋ ਕੋਈ ਦਰਿੰਦਾ ਇਹੋ ਜਿਹੀ ਘਿਨੌਣੀ ਹਰਕਤ ਨਾ ਕਰ ਸਕੇ । ਇਹਨਾਂ ਗੱਲਾਂ ਦਾ ਪ੍ਰਗਟਾਵਾ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜ਼ਾਰਾਂ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਗੱਲਬਾਤ ਦੌਰਾਨ ਕੀਤਾ ! ਉਹਨਾਂ ਕਿਹਾ ਕਿ ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਪਤਾ ਲੱਗਾ ਹੈ ਕਿ ਕਥਿਤ ਦੋਸ਼ੀ ਪਹਿਲਾਂ ਵੀ ਬਲਾਤਕਾਰ ਦੇ ਜੁਰਮ ਵਿੱਚ 7 ​​ਸਾਲ ਦੀ ਸਜ਼ਾ ਕੱਟ ਚੁੱਕਾ ਹੈ ਅਤੇ ਹੁਣ ਉਸਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਉਹਨਾਂ ਸਾਰੇ ਵਕੀਲ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਮਨੁੱਖਤਾ ਦੇ ਦੁਸ਼ਮਣ ਅਜਿਹੇ ਦਰਿੰਦਿਆ ਨੂੰ ਕਾਨੂੰਨੀ ਮੱਦਦ ਨਾ ਦੇ ਕੇ ਮਾਸੂਮ ਹਰਵੀਰ ਨੂੰ ਸ਼ਰਧਾਂਜਲੀ ਦੇਣ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਵਿੱਚ ਗੁੰਡਾਗਰਦੀ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ‘ਤੇ ਪੱਕੇ ਤੌਰ ਤੇ ਲਗਾਮ ਲਗਾਈ ਜਾਵੇ। ਉਹਨਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਰਹਿਣ ਵਾਲੇ ਸਾਰੇ ਪ੍ਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਅਤੇ ਹੋਰ ਪਛਾਣ ਪੱਤਰਾਂ ਦੀ ਜਾਂਚ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਰੇ ਅਤੇ ਦੋਸ਼ੀ ਪਾਏ ਜਾਣ ਤੇ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਸਖ਼ਤ ਕਾਰਵਾਈ ਕਰੇ।

ਉਨ੍ਹਾਂ ਮਕਾਨ ਮਾਲਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਵਾਸੀਆ ਨੂੰ ਮਕਾਨ ਕਿਰਾਏ ਤੇ ਦੇਣ ਤੋਂ ਪਹਿਲਾਂ ਉਨਾਂ ਦੇ ਆਧਾਰ ਕਾਰਡ ਵਗੈਰਾ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਮਕਾਨ ਮਾਲਕ ਆਪਣੇ ਨੈਤਿਕ ਫਰਜ਼ਾ ਨੂੰ ਮੁੱਖ ਰੱਖਦੇ ਹੋਏ ਉਕਤ ਪ੍ਰਵਾਸੀ ਕਿਰਾਏਦਾਰਾ ਦੇ ਪੂਰੇ ਵੇਰਵੇ ਲੈ ਕੇ ਮੌਜੂਦਾ ਪੁਲਿਸ ਸਟੇਸ਼ਨ ਵੀ ਇਤਲਾਹ ਕਰਨ ਤਾਂ ਕਿ ਉਹਨਾਂ ਬਾਰੇ ਪੂਰਾ ਪਤਾ ਲੱਗ ਸਕੇ

By admin

Related Post