ਹੁਸ਼ਿਆਰਪੁਰ 24 ਦਸੰਬਰ (ਤਰਸੇਮ ਦੀਵਾਨਾ)- ਸਕੂਲ ਕੈਟਾਗਰੀ ਫੁੱਟਬਾਲ ਟੂਰਨਾਮੈਂਟ 2025 ਜੋ ਕਿ ਸ.ਸ.ਸ. ਸਕੂਲ ਪਿੰਡ ਬੋਹਣ ਵਿਖੇ ਹੋਇਆ ਵਿੱਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਹਿਜ਼ ਐਕਸੀਲੈਂਟ ਇੰਸਟੀਟਿਊਟ ਦੇ ਬੱਚਿਆਂ ਨੇ ਵੀ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਰਨ ਸ਼ਰਮਾ ਨੇ ਮੈਚ ਦੋਰਾਨ ਹੈਟਰਿਕ ਕੀਤੀ, ਬਾਕਿ ਬੱਚਿਆਂ ਨੇ ਵੀ ਇਸ ਮੈਚ ਦੋਰਾਨ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹਿਜ਼ ਦੀ ਟੀਮ ਨੇ ਦੂਜਾ ਇਨਾਮ ਹਾਸਿਲ ਕੀਤਾ। ਇਸ ਦੇ ਨਾਲ-ਨਾਲ ਹਿਜ਼ ਦੇ ਵਿਦਿਆਰਥੀਆਂ ਨੂੰ ਜ਼ੋਨਲ ਮੈਚ ਵਿੱਚ ਵੀ ਅਪਣਾ ਹੁਨਰ ਦਿਖਾਉਣ ਦਾ ਮੋਕਾ ਦਿੱਤਾ ਗਿਆ।
ਕਰਨ ਸ਼ਰਮਾ ਨੇ ਇਸ ਫੁੱਟਬਾਲ ਮੈਚ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਮੋਕੇ ਵਿਦਿਆਰਥੀ ਕਰਨ, ਜੋਬਨਪ੍ਰੀਤ, ਨਿਸ਼ਾਂਤ, ਦਿਲਪ੍ਰੀਤ, ਹਰਮਿੰਦਰ, ਦਿਲਪ੍ਰੀਤ, ਹਰਮਨ, ਤਨਵੀਰ, ਜਸਜੀਤ ਤਲਵਾਰ ਅਤੇ ਕੁਮਾਰ ਭੱਟੀ, ਰਣਵੀਰ ਸਿੰਘ, ਇਮੋਨ ਜਸਵਾਲ, ਤੇਜਵੀਰ, ਅਰਸਦੀਪ ਆਦਿ ਹਾਜ਼ਰ ਸਨ। ਇਸ ਖੁਸ਼ੀ ਦੇ ਮੋਕੇ ਤੇ ਬੱਚਿਆਂ ਦੇ ਮਾਤਾ ਪਿਤਾ ਨੇ ਡਾ. ਅਸ਼ੀਸ਼ ਸਰੀਨ ਦਾ ਬਹੁਤ ਧੰਨਵਾਦ ਕੀਤਾ ਕਿ ਹਿਜ਼ ਐਕਸੀਲੈਂਟ ਵਿੱਚ ਆ ਕੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਣ ਅਤੇ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਡਾ. ਅਸ਼ੀਸ਼ ਸਰੀਨ ਨੇ ਬਚਿੱਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਅਤੇ ਅੱਗੇ ਵਧਣ ਲਈ ਕੁੱਝ ਜਰੂਰੀ ਗੱਲਾਂ ਵੀ ਦਸੀਆਂ ਜੋ ਕਿ ਬਚਿਆਂ ਲਈ ਅੱਗੇ ਵੱਧਣ ਵਿਚ ਬਹੁਤ ਹੀ ਲਾਭ ਦਾਇਕ ਸਾਬਿਤ ਹੁੰਦੀਆਂ ਹਨ। ਇਸ ਦੇ ਨਾਲ ਹੋਰ ਦੱਸਦੇ ਹੋਏ ਡਾ. ਅਸ਼ੀਸ਼ ਸਰੀਨ ਨੇ ਕਿਹਾ ਕਿ ਹਿਜ਼ ਵਿਦਿਆਰਥੀਆਂ ਦੇ ਮਾਂ-ਬਾਪ ਦੀ ਪਹਿਲੀ ਪੰਸਦ ਹੈ। ਕਿਓਕਿ ਹਿਜ਼ ਇੰਸਟੀਟਿਊਟ ਉਹਨਾਂ ਦੇ ਬਚਿਆਂ ਦਾ ਸੰਪੂਰਨ ਵਿਕਾਸ ਕਰਨ ਵਿੱਚ ਪਹਿਲ ਦਿੰਦਾ ਹੈ ਅਤੇ ਸਾਲ ਦਰ ਸਾਲ ਉਹਨਾਂ ਦੇ ਬੱਚਿਆਂ ਦੇ ਭਵਿੱਖ ਦੇ ਸੁਪਨਿਆਂ ਨੂੰ ਪੂਰਾ ਕਰ ਰਿਹਾ ਹੈ। ਇਸ ਮੌਕੇ ਤੇ ਬੱਚਿਆਂ ਦੇ ਮਾਂ-ਬਾਪ ਨੇ ਹਿਜ਼ ਇੰਸਟੀਟਿਊਟ ਦੇ ਮਿਹਨਤੀ ਸਟਾਫ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ।

