ਹੁਸ਼ਿਆਰਪੁਰ 20 ਨਵੰਬਰ ( ਤਰਸੇਮ ਦੀਵਾਨਾ ) – ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਤੇ ਪੰਥ ਦੀ ਏਕਤਾ ਲਈ ਜੋ ਯਤਨ ਕੀਤੇ ਹਨ ਉਹਨਾਂ ਯਤਨਾਂ ਦੇ ਸਦਕਾ ਅੱਜ ਪੰਜਵੀਂ ਵਾਰ ਉਨਾਂ ਨੂੰ ਪ੍ਰਧਾਨ ਥਾਪਿਆ ਗਿਆ ਹੈ। ਉਪਰੋਕਤ ਸ਼ਬਦ ਇੰਜੀ: ਭੁਪਿੰਦਰ ਸਿੰਘ ਮਹਿੰਦੀਪੁਰ ਸਰਕਲ ਪ੍ਰਧਾਨ ਬਾਗਪੁਰ ਨੇ ਹਲਕਾ ਸ਼ਾਮ ਚੌਰਾਸੀ ਦੇ ਵਰਕਰਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਤੇ ਖੁਸ਼ੀਆਂ ਸਾਂਝੇ ਕਰਦੇ ਹੋਏ ਕਹੇ। ਮਹਿੰਦੀਪੁਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ਼ਾਮ ਚੌਰਾਸੀ ਨੂੰ ਇਹ ਵੱਡਾ ਮਾਨ ਪ੍ਰਾਪਤ ਹੈ ਕਿ ਹਰਜਿੰਦਰ ਸਿੰਘ ਧਾਮੀ ਇਸ ਪਵਿੱਤਰ ਧਰਤੀ ਤੋਂ ਉੱਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣੇ ਹਨ।
ਉਹਨਾਂ ਕਿਹਾ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਨਾਲ ਨਾਲ ਸਿੱਖਾਂ ਦੇ ਅਧਿਕਾਰਾਂ ਦੀ ਵੀ ਰੱਖਿਆ ਕਰ ਰਹੀ ਹੈ ਤੇ ਇੱਕ ਵਕੀਲ ਦੇ ਨਾਤੇ ਹਰਜਿੰਦਰ ਸਿੰਘ ਧਾਮੀ ਪੰਜ ਸਾਲ ਤੋਂ ਇਹ ਸੇਵਾਵਾਂ ਬਖੂਬੀ ਨਿਭਾ ਰਹੇ ਹਨ। ਉਹਨਾਂ ਨੇ ਕਿਹਾ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਹਰਜਿੰਦਰ ਸਿੰਘ ਧਾਮੀ ਤੇ ਦਿਖਾਏ ਗਏ ਇਸ ਵਿਸ਼ਵਾਸ ਨੂੰ ਹਲਕਾ ਸ਼ਾਮ ਚੌਰਾਸੀ ਦੇ ਲੋਕ ਵੀ ਦਿਲੋਂ ਨਿਭਾਉਣਗੇ। ਉਹਨਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਹੁਣ ਮੁੱਲ ਮੋੜਨ ਦੀ ਵਾਰੀ ਸਾਡੀ ਹੈ ਇਸ ਲਈ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਆਪਣੇ ਆਪਣੇ ਬੂਥ ਤੇ ਅੱਜ ਤੋਂ ਹੀ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਇਸ ਮੌਕੇ ਨੰਬਰਦਾਰ ਤੀਰਥ ਸਿੰਘ ਸਤੌਰ, ਐਡਵੋਕੇਟ ਸੂਰਜ ਸਿੰਘ ਬਾਗਪੁਰ, ਬੀਬੀ ਰਵਿੰਦਰ ਕੌਰ ਮੁਰਾਦਪੁਰ ਸਰਕਲ ਪ੍ਰਧਾਨ ਬਾਗਪੁਰ ਇਸਤਰੀ ਅਕਾਲੀ ਦਲ, ਬੀਬੀ ਪਰਮਿੰਦਰਜੀਤ ਕੌਰ ਡਡਿਆਣਾ ਸਰਪ੍ਰਸਤ ਇਸਤਰੀ ਅਕਾਲੀ ਦਲ ਬਾਗਪੁਰ, ਸੁਖਦੇਵ ਸਿੰਘ ਸੁੱਖਾ, ਮਨਮੋਹਨ ਸਿੰਘ, ਧਰਮਵੀਰ ਸਿੰਘ, ਜਸਵਿੰਦਰ ਸਿੰਘ ਜੱਸੀ, ਕੁਲਵਿੰਦਰ ਸਿੰਘ ਬਸੀ ਨੌਂ , ਬਰਿੰਦਰ ਸਿੰਘ, ਅਵਤਾਰ ਸਿੰਘ, ਮਨੋਰ ਸਿੰਘ, ਕੁਲਵਿੰਦਰ ਸਿੰਘ ਲੱਕੀ, ਕਮਲਪ੍ਰੀਤ ਸਿੰਘ, ਅਵਿਨਾਸ਼ ਸਿੰਘ, ਗੁਰਪਾਲ ਸਿੰਘ, ਜਸਵਿੰਦਰ ਸਿੰਘ ਪੰਚ ਮਹਿੰਦੀਪੁਰ, ਅਮਰੀਕ ਸਿੰਘ ਮੀਕਾ, ਦਲਵੀਰ ਸਿੰਘ, ਰਣਦੀਪ ਸਿੰਘ ਜੋਗਿੰਦਰ ਸਿੰਘ ਪੰਚ ਆਦਿ ਵੀ ਹਾਜਰ ਸਨ।

