ਹੁਸ਼ਿਆਰਪੁਰ 16 ਸਤੰਬਰ (ਤਰਸੇਮ ਦੀਵਾਨਾ)- ਮਨੁੱਖਤਾ ਉਸ ਤਸ਼ੱਦਦ ਤੋਂ ਸ਼ਰਮਿੰਦਾ ਹੈ ਜਿਸ ਨਾਲ ਮਾਸੂਮ ਹਰਬੀਰ ਨੂੰ ਮਾਰਿਆ ਗਿਆ। ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਦਰਿੰਦਿਆ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ । ਉਪਰੋਕਤ ਸਬਦ ਸਥਾਨਕ ਮੁਹੱਲਾ ਭੀਮ ਨਗਰ ਦੇ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੁਰਹੀਰਾਂ ਪਿੰਡ ਦੇ ਲੰਬਰਦਾਰ ਰਣਜੀਤ ਸਿੰਘ ਰਾਣਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਪਤਾ ਲੱਗਾ ਹੈ ਕਿ ਕਥਿਤ ਮੁਲਜਮ ਪਹਿਲਾਂ ਵੀ ਬਲਾਤਕਾਰ ਦੇ ਜੁਰਮ ਵਿੱਚ 7 ਸਾਲ ਦੀ ਸਜ਼ਾ ਕੱਟ ਚੁੱਕਾ ਹੈ ਅਤੇ ਹੁਣ ਉਸਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਹਨਾਂ ਸਾਰੇ ਵਕੀਲ ਭਾਈਚਾਰੇ ਧੰਨਵਾਦ ਕੀਤਾ ਜਿਹਨਾਂ ਨੇ ਮਨੁੱਖਤਾ ਦੇ ਦਰਿੰਦਿਆ ਨੂੰ ਕਾਨੂੰਨੀ ਮੱਦਦ ਨਾ ਦੇ ਕੇ ਮਾਸੂਮ ਹਰਬੀਰ ਨੂੰ ਸ਼ਰਧਾਂਜਲੀ ਦਿੱਤੀ ਹੈ ।
ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਵਿੱਚ ਗੁੰਡਾਗਰਦੀ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ‘ਤੇ ਪੱਕੇ ਤੌਰ ਤੇ ਲਗਾਮ ਕੱਸਣ ਦਾ। ਉਹਨਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਰਹਿਣ ਵਾਲੇ ਸਾਰੇ ਪ੍ਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਅਤੇ ਹੋਰ ਪਛਾਣ ਪੱਤਰਾਂ ਦੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਜਾਂਚ ਪੜਤਾਲ ਕਰੇ ਅਤੇ ਦੋਸ਼ੀ ਪਾਏ ਜਾਣ ਤੇ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਪੁਲਿਸ ਸਖ਼ਤ ਕਾਰਵਾਈ ਕਰੇ । ਉਹਨਾ ਕਿਹਾ ਕਿ ਮਕਾਨ ਮਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਪਰਵਾਸੀ ਜਾਂ ਬਾਹਰੀ ਵਿਅਕਤੀ ਨੂੰ ਮਕਾਨ ਕਿਰਾਏ ਤੇ ਦੇਣ ਤੋਂ ਪਹਿਲਾਂ ਉਸਦੇ ਆਧਾਰ ਕਾਰਡ,ਵੋਟਰ ਕਾਰਡ ਵਗੈਰਾ ਦੀ ਜਾਂਚ ਮੌਜੂਦਾ ਪੁਲਿਸ ਕੋਲੋਂ ਜਰੂਰ ਕਰਵਾਉ ਤਾਂ ਕਿ ਉਕਤ ਵਿਅਕਤੀਆਂ ਦੇ ਪਿਛੋਕੜ ਬਾਰੇ ਪਤਾ ਲੱਗ ਸਕੇ !