ਡੀ. ਸੀ ਨੂੰ ਦਿੱਤਾ ਮੰਗ ਪੱਤਰ
ਹੁਸ਼ਿਆਰਪੁਰ, 26 ਦਸੰਬਰ (ਤਰਸੇਮ ਦੀਵਾਨਾ)- ਗਜ਼ਟਿਡ ਅਤੇ ਨਾਨ ਗਜਟਿਡ ਐਸ. ਸੀ. ਐੰਡ ਬੀ. ਸੀ. ਇਮਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਸਰਦਾਰ ਜਸਵੀਰ ਸਿੰਘ ਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਵਾਈਸ ਚੇਅਰਮੈਨ ਚੌਧਰੀ ਬਲਰਾਜ ਕੁਮਾਰ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਅਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਜਾਰੀ ਗੈਰ ਸੰਵਿਧਾਨਿਕ ਰਾਖਵਾਂਕਰਨ ਵਿਰੋਧੀ ਅਤੇ ਆਪ ਹੁਦਰਾਸ਼ਾਹੀ ਵਾਲੇ ਪੱਤਰ 10 ਅਕਤੂਬਰ 2014 ਅਤੇ 24 ਦਸੰਬਰ 2025 ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਡੀ. ਸੀ. ਦਫਤਰ ਹੁਸ਼ਿਆਰਪੁਰ ਮੁਹਰੇ ਸਾੜੀਆਂ ਗਈਆਂ ਅਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਭੇਜਿਆ ਗਿਆ।
ਉਨ੍ਹਾਂ ਪੰਜਾਬ ਸਰਕਾਰ ਨੂੰ ਇਹ ਤਾੜਨਾ ਕੀਤੀ ਗਈ ਕਿ ਜੇਕਰ ਗੈਰ ਸੰਵਿਧਾਨਿਕ ਰਾਖਵਾਂਕਰਨ ਵਿਰੋਧੀ ਇਹਨਾਂ ਪੱਤਰਾਂ ਨੂੰ ਜਾਰੀ ਹੋਣ ਦੀ ਮਿਤੀ ਤੋਂ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਇਸ ਮੌਕੇ ਸੂਬਾ ਵਿੱਤ ਸਕੱਤਰ ਗੁਰਜਿੰਦਰ ਪਾਲ ਸਿੰਘ, ਸ਼ਿਵ ਸਿੰਘ ਬੰਗੜ, ਮਨਿੰਦਰ ਸਿੰਘ ਬੋਦਲ, ਜਸਵੀਰ ਸਿੰਘ ਬੋਦਲ, ਕਮਲ ਸਿੰਘ ਬੋਦਲ, ਬਲਜੀਤ ਸਿੰਘ, ਹੰਸ ਰਾਜ ਹੰਸ, ਲੈਕਚਰਾਰ ਲਖਵਿੰਦਰ ਸਿੰਘ, ਰਾਜਪਾਲ ਸਿੰਘ, ਗੁਰਜੀਤ ਸਿੰਘ, ਸ਼ਸ਼ੀ ਕੁਮਾਰ, ਸੁਰਿੰਦਰ ਪਾਲ, ਕਸ਼ਮੀਰ ਸਿੰਘ, ਸੰਦੀਪ ਕੁਮਾਰ, ਦਰਸ਼ਨ ਸਿੰਘ, ਅਮਰਜੀਤ ਸਿੰਘ, ਪ੍ਰਭਜੋਤ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।

