Breaking
Sat. Dec 13th, 2025

Digital Media Association (DMA) ਵਲੋਂ ਲਗਾਇਆ ਗਿਆ “ਅੱਖਾਂ ਦਾ ਮੁਫ਼ਤ ਕੈਂਪ”, 433 ਮਰੀਜਾਂ ਦਾ Free ਚੈਕਅਪ

Digital Media Association

ਵੰਡੀਆਂ ਗਈਆਂ ਮੁਫ਼ਤ ਦਵਾਈਆਂ ਤੇ ਐਨਕਾਂ, ਚਿੱਟੇ ਮੋਤੀਏ ਵਾਲੇ ਮਰੀਜਾਂ ਦੇ ਜਲਦ ਕੀਤੇ ਜਾਣਗੇ ਮੁਫ਼ਤ ਅਪਰੇਸ਼ਨ

ਜਲੰਧਰ 12 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- DIGITAL MEDIA ASSOCIATION (REGD.) DMA ਵਲੋਂ ਮਿਤੀ 11 ਦਸੰਬਰ 2025 ਦਿਨ ਵੀਰਵਾਰ ਨੂੰ “ਅੱਖਾਂ ਦਾ ਮੁਫ਼ਤ ਕੈਂਪ” ਬਾਵੜੀ ਧਰਮਸ਼ਾਲਾ, ਮੁਹੱਲਾ ਨੰਬਰ-2 ਜਲੰਧਰ ਕੈਂਟ ਵਿਖੇ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ DMA ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਅਜੀਤ ਸਿੰਘ ਬੁਲੰਦ, ਜਨਰਲ ਸਕੱਤਰ ਜਸਵਿੰਦਰ ਸਿੰਘ ਆਜ਼ਾਦ, ਅਤੇ ਜਲੰਧਰ ਕੈਂਟ ਦੇ ਇੰਚਾਰਜ ਹਰਸ਼ਰਨ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾ. ਅਰੁਨ ਵਰਮਾ SMO, ESI Hospital, Jalandhar ਅਤੇ ਡਾ. ਗੁਰਪ੍ਰੀਤ ਕੌਰ SMO, Eye Mobile Unit , Jalandhar ਨੇ 433 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਪੜਤਾਲ ਕੀਤੀ, ਜਿਸ ਦੌਰਾਨ 42 ਮਰੀਜ ਚਿੱਟੇ ਮੋਤੀਏ ਦੇ ਨਿਕਲੇ ਅਤੇ 148 ਮਰੀਜਾਂ ਨੂੰ ਐਨਕਾਂ ਦਿੱਤੀਆਂ ਗਈਆਂ।

ਇਸ ਕੈਂਪ ਵਿੱਚ DMA ਦੇ ਸੀਨੀਅਰ ਮੀਤ ਪ੍ਰਧਾਨ ਸੁਮੇਸ਼ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਮਹਿਲਾ ਵਿੰਗ ਨੀਤੂ ਕਪੂਰ, ਸਕ੍ਰੀਨਿੰਗ ਕਮੇਟੀ ਦੇ ਮੁਖੀ ਗੁਰਪ੍ਰੀਤ ਸਿੰਘ ਸੰਧੂ,ਮੁਖ ਸਲਾਹਕਾਰ ਅਮਰਪ੍ਰੀਤ ਸਿੰਘ, ਸੰਜੀਵ ਕਪੂਰ, ਨਿਤਿਨ ਕੌੜਾ, ਸੰਤੋਸ਼ ਪਾਂਡੇ, ਸੈਵੀ ਚਾਵਲਾ, ਰਮਨ ਜਿੰਦਲ, ਰਾਕੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਇਸ ਕੈਂਪ ਵਿੱਚ ਸ਼੍ਰੀ ਸੰਜੀਵ ਨਾਗਪਾਲ M/S. Nagpal Medicous ਅਤੇ ਰਾਹੁਲ ਨਾਗਪਾਲ M/S. Rahul Mediworld ਵਲੋਂ ਮਰੀਜਾਂ ਨੂੰ Eye Drops ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ ਸ. ਸਵਿੰਦਰ ਸਿੰਘ ਖੱਟਰ M/S. Cantt Optical Piont ਵਲੋਂ 148 ਮਰੀਜਾਂ ਨੂੰ ਐਨਕਾਂ ਮੁਫ਼ਤ ਦਿੱਤੀਆਂ ਗਈਆਂ। ਚਿੱਟੇ ਮੋਤੀਏ ਵਾਲੇ ਮਰੀਜਾਂ ਦੇ Civil Hospital, Jalandhar ਵਿਖੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ ਅਤੇ ਲੈਂਸ ਵੀ ਮੁਫ਼ਤ ਪਾਏ ਜਾਣਗੇ।

ਇਸ ਕੈਂਪ ਵਿੱਚ ਡਾ. ਅਵਤਾਰ ਚੰਦ Ex. Civil Surgeon Jalandhar, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ, ਸੀਨੀਅਰ ਕਾਂਗਰਸ ਲੀਡਰ ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਮਾਰਕੀਟ ਕਮੇਟੀ ਜਲੰਧਰ ਕੈਂਟ ਦੇ ਚੇਅਰਮੈਨ ਸੁਭਾਸ਼ ਭਗਤ, ਐਡਵੋਕੇਟ ਹਰਮਿੰਦਰ ਸਿੰਘ ਸੰਧੂ, ਦੀਪਾਂਕਰ ਕੁਮਾਰ ਪਾਂਡੇ, ਮਹੇਸ਼ ਗੁਪਤਾ, ਇੰਦਰ ਜਸਵਾਲ, ਜੋਗਿੰਦਰ ਸਿੰਘ ਟੱਕਰ, ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਜਲੰਧਰ ਛਾਉਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ DMA ਵਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ।

DMA ਵਲੋਂ ਵਿਸ਼ੇਸ਼ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

By admin

Related Post