ਐਚ.ਡੀ.ਸੀ.ਏ. ਦੀਆਂ ਪੰਜ ਨੌਜਵਾਨ ਮਹਿਲਾ ਕ੍ਰਿਕਟ ਖਿਡਾਰਨਾਂ ਦੀ ਅੰਡਰ-23 ਪੰਜਾਬ ਕੈਂਪ ਲਈ ਚੋਣ : ਡਾ. ਰਮਨ ਘਈ

ਮਹਿਲਾ ਕ੍ਰਿਕਟ

ਹੁਸ਼ਿਆਰਪੁਰ 24 ਸਤੰਬਰ (ਤਰਸੇਮ ਦੀਵਾਨਾ) – ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਵੱਲੋਂ ਰਾਸ਼ਟਰੀ ਅੰਡਰ-23 ਮਹਿਲਾ ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਪੰਜਾਬ ਦੀ ਟੀਮ ਦੀ ਚੋਣ ਲਈ ਲਗਾਏ ਜਾ ਰਹੇ ਪੰਜਾਬ ਕੈਂਪ ਵਿੱਚ ਐਚ.ਡੀ.ਸੀ.ਏ. ਦੀਆਂ ਪੰਜ ਨੌਜਵਾਨ ਮਹਿਲਾ ਕ੍ਰਿਕਟ ਖਿਡਾਰਨਾਂ ਪੂਜਾ, ਨਿਰੰਕਾ, ਸ਼ਿਵਾਨੀ, ਮਨਪ੍ਰੀਤ ਔਲਖ ਅਤੇ ਸੁਹਾਨਾ ਦੀ ਚੋਣ ਹੋਣਾ ਸਮੁੱਚੇ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਪੰਜਾਬ ਮਹਿਲਾ ਅੰਡਰ-23 ਟੀਮ ਦੀ ਚੋਣ ਲਈ ਪਟਿਆਲਾ ਵਿਖੇ ਲਗਾਇਆ ਜਾਣ ਵਾਲਾ ਕੈਂਪ ਇੱਕ ਹਫ਼ਤੇ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਖਿਡਾਰਨਾਂ ਮੁੰਬਈ ਅਤੇ ਯੂ.ਟੀ. ਚੰਡੀਗੜ੍ਹ ਦੀਆਂ ਟੀਮਾਂ ਖ਼ਿਲਾਫ਼ ਅਭਿਆਸ ਮੈਚ ਖੇਡਣਗੀਆਂ ਅਤੇ ਇਨ੍ਹਾਂ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਦੇ ਆਧਾਰ ’ਤੇ ਪੰਜਾਬ ਟੀਮ ਲਈ ਖਿਡਾਰਨਾਂ ਦੀ ਚੋਣ ਕੀਤੀ ਜਾਵੇਗੀ।

ਡਾ. ਘਈ ਨੇ ਦੱਸਿਆ ਕਿ ਐਚ.ਡੀ.ਸੀ.ਏ. ਦੀਆਂ ਇਨ੍ਹਾਂ ਪੰਜ ਹੋਣਹਾਰ ਖਿਡਾਰਨਾਂ ਵਿੱਚੋਂ ਸ਼ਿਵਾਨੀ ਅਤੇ ਮਨਪ੍ਰੀਤ ਔਲਖ ਪਹਿਲਾਂ ਵੀ ਪੰਜਾਬ ਦੀ ਟੀਮ ਲਈ ਖੇਡ ਚੁੱਕੀਆਂ ਹਨ। ਖਿਡਾਰਨਾਂ ਦੀ ਚੋਣ ’ਤੇ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਅੱਗੇ ਵੀ ਮਿਹਨਤ ਅਤੇ ਲਗਨ ਨਾਲ ਅਭਿਆਸ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

ਖਿਡਾਰਨਾਂ ਦੀ ਚੋਣ ’ਤੇ ਸਾਂਝੇ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ, ਜਤਿੰਦਰ ਸੂਦ, ਸਾਹਿਬ ਦਿਆਲ, ਅਮਿਤ ਠਾਕੁਰ ਅਤੇ ਸਮੁੱਚੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

ਇਸ ਮੌਕੇ ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨੀਕਿਤਾ ਕੁਮਾਰੀ ਤੋਂ ਇਲਾਵਾ ਜ਼ਿਲ੍ਹਾ ਟ੍ਰੇਨਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ, ਕੋਚ ਦਲਜੀਤ ਸਿੰਘ, ਸਹਾਇਕ ਕੋਚ ਅਸ਼ੋਕ ਸ਼ਰਮਾ, ਪਰਵੀਨ ਕਪੂਰ, ਪੰਕਜ ਪਿੰਕਾ, ਕਰਨ ਸੈਣੀ ਆਦਿ ਨੇ ਵੀ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

By admin

Related Post